Human Rights Khaas Lekh Punjab

‘ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ 32 ਸਾਲ ਪੁਰਾਣੀ ਰਿਪੋਰਟ ਮਾਨ ਸਰਕਾਰ ਕਰੇ ਜਨਤਕ’

GUDEV SINGH REPORT PUBLIC

ਬਿਊਰੋ ਰਿਪੋਰਟ : ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ 1992 ਵਿੱਚ ਹੋਏ ਝੂਠੇ ਪੁਲਿਸ ਮੁਕਾਬਲੇ ਨੂੰ ਲੈਕੇ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਨੇ ਸੀਐੱਮ ਭਗਵੰਤ ਮਾਨ ਤੋਂ ਵੱਡੀ ਮੰਗ ਕੀਤੀ ਹੈ । ਜਥੇਦਾਰ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਕੇ ਲਿਖਿਆ ‘ਇਸਵੀ ਸੰਨ ਅਨੁਸਾਰ ਨਵੇਂ ਸਾਲ ਵਾਲੇ ਦਿਨ ਇੱਕ ਜਨਵਰੀ ਨੂੰ ਪੰਜਾਬ ਪੁਲਿਸ ਵੱਲੋਂ ਮਾਨਯੋਗ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ਼ਹੀਦ ਕੀਤਾ ਗਿਆ ਸੀ । ਇਸ ਮਹਾਨ ਆਤਮਾ ਦੇ ਕਾਤਲਾਂ ਨੂੰ ਸਜਾਵਾਂ ਦੇਣੀਆਂ ਇਕ ਪਾਸੇ ਰਹੀਆਂ ਬਲਕਿ ਇਸ ਸਬੰਧੀ ਕੀਤੀ ਜਾਂਚ ਰਿਪੋਰਟ ਵੀ ਫਾਈਲਾਂ ਦੇ ਢੇਰ ਵਿੱਚ ਦਫਨ ਕਰ ਦਿੱਤੀ ਗਈ ਹੈ ਤੇ ਕਾਤਲ ਮੌਜ ਮਾਣ ਦੇ ਰਿਟਾਇਰ ਹੋ ਗਏ ।ਘੱਟੋਂ ਘੱਟ ਮੌਜੂਦਾ ਸਰਕਾਰ ਜਾਂਚ ਰਿਪੋਰਟ ਨੂੰ ਹੀ ਜਨਤਕ ਕਰ ਦੇਵੇ ਤਾਂ ਜੋ ਪੰਥ ਜਾਣ ਸਕੇ ਇਸ ਦਰਵੇਸ਼ ਨਾਲ ਕਿਵੇਂ ਕਹਿਰ ਕਮਾਇਆ ਤੇ ਕਿਹੜੇ ਕਿਹੜੇ ਜ਼ਿੰਮੇਵਾਰ ਸਨ।’

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਬਣੇ 

ਗੁਰਦੇਵ ਸਿੰਘ ਦਾ ਜਨਮ 1949 ਵਿੱਚ ਲੁਧਿਆਣਾ ਜ਼ਿਲ੍ਹੇ ਦੀ ਸਬ-ਡਵੀਜ਼ਨ ਜਗਰਾਉਂ ਦੇ ਪਿੰਡ ਕਾਉਂਕੇ ਕਲਾਂ ਵਿਖੇ ਹੋਇਆ। ਆਪਰੇਸ਼ਨ ਬਲੈਕ ਥੰਡਰ ਤੋਂ ਬਾਅਦ ਸ੍ਰੀ ਅਕਾਲ ਤਖਤ ਵਿਖੇ 26 ਜਨਵਰੀ 1986 ਨੂੰ ਸਰਬੱਤ ਖਾਲਸਾ ਬੁਲਾਇਆ ਗਿਆ ਸੀ ਅਤੇ ਭਾਈ ਜਸਬੀਰ ਸਿੰਘ ਰੋਡੇ ਨੂੰ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਨਿਯੁਕਤੀ ਕੀਤਾ ਗਿਆ । ਕਿਉਂਕਿ ਰੋਡੇ ਜੇਲ੍ਹ ਵਿੱਚ ਸਨ ਇਸ ਲਈ ਭਾਈ ਗੁਰਦੇਵ ਸਿਘ ਕਾਉਂਕੇ ਨੂੰ ਕਾਰਜਕਾਰੀ ਜਥੇਦਾਰ ਥਾਪਿਆ ਗਿਆ। 29 ਅਪ੍ਰੈਲ 1986 ਨੂੰ ਹਰਿਮੰਦਰ ਸਾਹਿਬ ਵਿੱਚ ਪ੍ਰੈਸ ਕਾਨਫ਼ਰੰਸਕ ਕਰਕੇ ਆਜ਼ਾਦ ਪੰਜਾਬੀ ਸਿੱਖ ਹੋਮਲੈਂਡ ਖ਼ਾਲਿਸਤਾਨ ਦੀ ਘੋਸ਼ਣਾ ਕਰ ਦਿੱਤੀ। ਇਸ ਤੋਂ ਬਿਲਕੁਲ ਬਾਅਦ ਪੰਥਕ ਕਮੇਟੀ ਦੇ ਸਾਰੇ ਮੈਂਬਰ ਉਸ ਜਗ੍ਹਾ ਤੋਂ ਚਲੇ ਗਏ। ਪੁਲਿਸ ਨੇ ਹਰਿਮੰਦਰ ਸਾਹਿਬ ਦੀ ਹਦੂਦ ਨੂੰ ਘੇਰਾ ਪਾ ਕੇ ਜਥੇਦਾਰ ਕਾਉਂਕੇ ਨੂੰ ਗ੍ਰਿਫ਼ਤਾਰ ਕਰ ਲਿਆ।

ਗ੍ਰਿਫਤਾਰੀ,ਤਸ਼ੱਦਦ ਫਿਰ ਕਤਲ

ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ 6 ਸਾਲ ਤੱਕ ਰਾਜ ਬਣੀ ਰਹੀ । 6 ਸਾਲ ਬਾਅਦ 14 ਮਈ 1998 ਨੂੰ ਜਗਰਾਉਂ ਥਾਣੇ ਅੰਦਰ ਬਤੌਰ ਸਿਪਾਹੀ ਤਾਇਨਾਤ ਦਰਸ਼ਨ ਸਿੰਘ ਹਠੂਰ ਨੇ ਆਪਣੀ ਜ਼ੁਬਾਨ ਖੋਲ੍ਹੀ। ਦਰਅਸਲ ਹਠੂਰ ਉਸ ਵੇਲੇ ਥਾਣੇ ਵਿੱਚ ਮੌਜੂਦ ਸੀ ਜਦੋਂ ਭਾਈ ਸਾਹਿਬ ਨੂੰ ਤਸ਼ੱਦਦ ਦਿੱਤੀ ਗਈ ਸੀ । ਦਰਸ਼ਨ ਸਿੰਘ ਨੇ ਦੱਸਿਆ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ CIA ਸਟਾਫ ਜਗਰਾਓ ਨੇ ਸਿਵਲ ਲਾਈਨ ਥਾਣੇ ਵਿੱਚ ਰੱਖਿਆ । ਜਗਰਾਉਂ ਪੁਲਿਸ ਜਿਲ੍ਹੇ ਦੇ ਮੁੱਖੀ ਸਵਰਨ ਸਿੰਘ ਦੀਆਂ ਹਦਾਇਤਾਂ ਸਨ ਕਿ ਭਾਈ ਸਾਹਿਬ ਨੂੰ ਇੱਕ ਦਿਨ ਵਿੱਚ ਵੱਖ-ਵੱਖ ਥਾਵਾਂ ‘ਤੇ ਰੱਖਿਆ ਜਾਵੇ ਤਾਂਕਿ ਕਿਸੇ ਅਕਾਲੀ ਲੀਡਰ ਜਾਂ ਲੋਕਾਂ ਨੂੰ ਉਨ੍ਹਾਂ ਦੀ ਜਾਣਕਾਰੀ ਨਾ ਮਿਲ ਸਕੇ । ਪੁੱਛ-ਗਿੱਛ ਦੌਰਾਨ ਭਾਈ ਸਾਹਿਬ ਤੋਂ ਉਹਨਾਂ ਦੇ ਧਰਮ ਪ੍ਰਚਾਰ ਬਾਰੇ ਪੁੱਛਿਆ ਜਾਂਦਾ। ਖਾੜਕੂਆਂ ਨਾਲ ਉਹਨਾਂ ਦੇ ਸੰਬੰਧਾਂ ਬਾਰੇ ਪੁੱਛਿਆ ਜਾਂਦਾ ਸੀ। ਖਾਸ ਕਰਕੇ ਕੀਪੇ ਸ਼ੇਖੂਪੁਰੀਏ ਬਾਰੇ ਪੁੱਛਿਆ ਜਾਂਦਾ। ਜਦ ਭਾਈ ਸਾਹਿਬ ਕਹਿੰਦੇ ਕਿ ਉਹ ਕੀਪੇ ਜਾਂ ਹੋਰ ਖਾੜਕੂ ਸਿੰਘਾਂ ਨਾਲ ਮੇਰੇ ਕੋਈ ਸੰਬੰਧ ਨਹੀਂ ਹਨ, ਮੈਂ ਸਿਰਫ਼ ਧਰਮ ਪ੍ਰਚਾਰ ਕਰ ਲੋਕਾਂ ਨੂੰ ਗੁਰੂ ਦੇ ਲੜ ਲਾਉਂਦਾ ਹਾਂ ਤਾਂ ਇਸ ਉੱਤੇ ਘੋਟਣਾ ਹੋਰ ਖਿੱਝ ਜਾਂਦਾ ਤਾਂ ਫਿਰ ਉਹ ਤਸ਼ੱਦਦ ਦੀ ਇੰਤਹਾ ਕਰ ਦਿੰਦਾ।

ਇਲਜ਼ਾਮ ਹਨ ਕਿ ਭਾਈ ਸਾਹਿਬ ਨੂੰ ਨਿਰਵਸਤਰ ਕਰਕੇ ਬਾਹਵਾਂ ਪਿੱਛੇ ਬੰਨ੍ਹਕੇ ਛੱਤ ਨਾਲ ਲਟਕਾ ਦਿੱਤਾ ਸੀ। ਘੋਟਣਾ ਕੋਲ ਕੁਰਸੀ ਡਾਹ ਕੇ ਬੈਠਾ ਸੀ, ਤੇ ਇੰਸਪੈਕਟਰ ਗੁਰਮੀਤ,ਡੀ. ਐੱਸ. ਪੀ. ਹਰਭਗਵਾਨ ਸੋਢੀ ਕੋਲ ਖੜ੍ਹੇ ਸਨ। ਘੋਟਣੇ ਦਾ ਡਰਾਈਵਰ ਐੱਸ. ਆਈ. ਚੰਨਣ ਭਾਈ ਸਾਹਿਬ ਨੂੰ ਬੈਂਤਾਂ ਨਾਲ ਬੁਰੀ ਤਰ੍ਹਾਂ ਨਾਲ ਕੁੱਟਦਾ ਪਿਆ ਸੀ। ਲੰਬਾ ਸਮਾਂ ਏਦਾਂ ਤਸ਼ੱਦਦ ਕਰਦੇ ਰਹੇ। ਫੇਰ ਭਾਈ ਸਾਹਿਬ ਨੂੰ ਥੱਲੇ ਲਾਹ ਲਿਆ ਤੇ ਗੁਰਮੀਤ ਨੇ ਕੇਸਾਂ ਤੋਂ ਫੜ੍ਹ ਲਿਆ, ਬਾਹਾਂ ਪਿੱਛੇ ਬੰਨ੍ਹਕੇ ਵਿੱਚੋ ਲੱਤ ਲੰਘਾ ਲਈ ਤੇ ਗੋਡਾ ਭਾਈ ਸਾਹਿਬ ਦੀ ਕਮਰ ਵਿੱਚ ਦੇ ਦਿੱਤਾ। ਭਾਈ ਸਾਹਿਬ ਦੀਆਂ ਲੱਤਾਂ ਫੜਕੇ ਅੱਡ-ਅੱਡ ਪਾਸੇ ਖਿੱਚਦੇ ਸਨ, ਜਿਵੇਂ ਮੁਰਗੇ ਦੀਆਂ ਮਰੋੜਦੇ ਨੇ। ਏਦਾਂ ਪੰਜ ਦਿਨ ਲਗਾਤਾਰ ਰਾਤ ਦਿਨ ਤਸ਼ੱਦਦ ਚੱਲਦਾ ਰਿਹਾ,ਜਦ ਭਾਈ ਸਾਹਿਬ ਕੁਝ ਵੀ ਕਬੂਲ ਨਾ ਕੀਤਾ ਤਾਂ ਗੋਲੀ ਮਾਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਭਾਈ ਸਾਹਿਬ ਦੇ ਸਰੀਰ ਦੇ ਟੋਟੇ-ਟੋਟੇ ਕਰਕੇ ਕੰਨੀਆਂ ਗੁਰਦੁਆਰੇ ਕੋਲ ਦਰਿਆ ਵਿੱਚ ਰੋੜ੍ਹ ਦਿੱਤਾ।” ਭਾਈ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਲੋਕਾਂ ਵਿਚ ਇਹ ਚਰਚਾ ਫੈਲਾਈ ਗਈ ਕਿ ਘੋਟਣੇ ਨੇ ਆਪਣੀ ਬਦਲੀ ਰੁਕਵਾਉਣ ਲਈ ਜਾਣ ਬੁਝਕੇ ਭਾਈ ਸਾਹਿਬ ਦਾ ਕਤਲ ਕੀਤਾ। ਉਹ ਪਹਿਲਾਂ ਵੀ ਅਜਿਹਾ ਕਈ ਵਾਰ ਕਰ ਚੁੱਕਾ ਸੀ। ਭਾਈ ਸਾਹਿਬ ਦੀ ਮੌਤ ਦੀ ਜਾਂਚ ਦੇ ਲਈ ਤਿਵਾੜੀ ਕਮਿਸ਼ਨ ਜਿਸ ਨੇ ਰਿਪੋਰਟ ਸੌਂਪੀ

ਤਿਵਾੜੀ ਕਮਿਸ਼ਨ ਨੇ ਰਿਪੋਰਟ ਤਿਆਰ ਕੀਤੀ

ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ ਬਾਰੇ ਕਿਸੇ ਨੂੰ ਵੀ ਕੋਈ ਸ਼ੱਕ ਨਹੀਂ ਸੀ। ਇਸੇ ਲਈ ਪਰਿਵਾਰ ਤੇ ਪੰਥ ਨੇ 30 ਜਨਵਰੀ 1993 ਨੂੰ ਭਾਈ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਕਰਵਾਕੇ ਭੋਗ ਪਾ ਦਿੱਤਾ ਸੀ। 14 ਮਈ 1998 ਨੂੰ ਦਰਸ਼ਨ ਸਿੰਘ ਹਠੂਰ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਪਹਿਲੀ ਵਾਰ ਮਨੁੱਖੀ ਅਧਿਕਾਰ ਸੰਗਠਨਾ ਦੇ ਸਾਹਮਣੇ ਭਾਈ ਸਾਹਿਬ ਦੀ ਸ਼ਹਾਦਤ ਬਾਰੇ ਦੱਸਿਆ । 5 ਜੂਨ 1998 ਨੂੰ ਸੁਪਰੀਮ ਕੋਰਟ ਦੇ ਸਾਬਕਾ ਜੱਜ ਕੁਲਦੀਪ ਸਿੰਘ ਦੀ ਅਗਵਾਈ ਹੇਠ ਮਨੁੱਖੀ ਅਧਿਕਾਰਾਂ ਦੇ ਆਗੂਆਂ ਇਕ ਵਫਦ ਰੂਪ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਤੇ ਭਾਈ ਕਾਉਂਕੇ ਦੀ ਸ਼ਹਾਦਤ ਦੀ ਅਸਲ ਜਾਂਚ ਕਰਨ ਦੀ ਅਪੀਲ ਕੀਤੀ। ਬਾਅਦ ਬਾਦਲ ਸਰਕਾਰ ਵੱਲੋਂ ਭਾਈ ਸਾਹਿਬ ਦੇ ਕਤਲ ਦੀ ਜਾਂਚ ਕਰਨ ਲਈ ਐਡੀਸ਼ਨਲ ਡਾਇਰੈਕਟਰ ਜਨਰਲ BP ਤਿਵਾੜੀ ਦੀ ਅਗਵਾਈ ਵਿੱਚ ਇਕ ਜਾਂਚ ਕਮਿਸ਼ਨ ਬਣਾ ਦਿੱਤਾ ਗਿਆ। ਕਮਿਸ਼ਨ ਨੇ ਸਵਾ ਸਾਲ ਬਾਅਦ ਆਪਣੀ ਰਿਪੋਰਟ ਸੌਂਪੀ । ਰਿਪੋਰਟ ਵਿੱਚ ਭਾਵੇਂ ਬੇਅੰਤ ਸਿੰਘ ਅਤੇ ਪੁਲਿਸ ਮੁਖੀ ਗਿੱਲ ਦੁਆਰਾ ਗ਼ੈਰ-ਕਾਨੂੰਨੀ ਢੰਗ ਨਾਲ ਕੀਤੇ ਸਿੱਖਾਂ ਦੇ ਘਾਣ ਦਾ ਜ਼ਿਕਰ ਸੀ ਪਰ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਪੁਲਿਸ ਹਿਰਾਸਤ ਵਿੱਚ ਕਤਲ ਨਹੀਂ ਮੰਨਿਆ। ਰਿਪੋਰਟ ਵਿੱਚ ਇਹ ਤਾਂ ਮੰਨਿਆ ਗਿਆ ਕਿ ਪਿੰਡ ਦੇ ਲੋਕਾਂ ਦੀ ਹਾਜ਼ਰੀ ਵਿੱਚ 25 ਦਸੰਬਰ 1992 ਨੂੰ ਭਾਈ ਸਾਹਿਬ ਨੂੰ ਪੁਲਿਸ ਗ੍ਰਿਫਤਾਰ ਕਰਕੇ ਲੈਕੇ ਗਈ ਸੀ। ਪਰ ਨਾਲ ਇਹ ਵੀ ਲਿਖ ਦਿੱਤਾ ਕਿ ਇਸ ਗੱਲ ਦੇ ਕੋਈ ਠੋਸ ਸਬੂਤ ਨਹੀਂ ਕਿ ਭਾਈ ਸਾਹਿਬ ਨੂੰ ਪੁਲਿਸ ਨੇ ਤਸ਼ੱਦਦ ਕਰਕੇ ਮਾਰ ਦਿੱਤਾ ਹੈ। ਰਿਪੋਰਟ ਨੇ ਪੁਲਿਸ ਦੇ ਉਸ ਦਾਅਵੇ ਨੂੰ ਨਕਾਰ ਦਿੱਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਕੰਨੀਆਂ ਪਿੰਡ ਕੋਲੋ ਖਾੜਕੂਆਂ ਨੇ ਜਦੋਂ ਭਾਈ ਸਾਹਿਬ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿੱਚ ਉਹ ਸ਼ਹੀਦ ਹੋ ਗਏ। ਪੁਲਿਸ ਨੇ ਸਿਪਾਹੀ ਤਰਸੇਮ ਨੂੰ ਵਿਖਾਵੇ ਲਈ ਮੁਲਤਵੀ ਵੀ ਕੀਤਾ ਸੀ, ਜਿਸ ਨੇ ਕਹਾਣੀ ਵਿੱਚ ਦੱਸਿਆ ਸੀ ਕਿ ਭਾਈ ਸਾਹਿਬ ਬੈਲਟ ਤੋੜ ਕੇ ਹੱਥਕੜੀ ਕੱਢ ਫਰਾਰ ਹੋ ਗਏ । KPS ਗਿੱਲ ਨੇ ਇਸ ਸਿਪਾਹੀ ਨੂੰ ਮੁਆਵਜ਼ੇ ਵੱਜੋਂ 29 ਸੀਨੀਅਰ ਮੁਲਾਜਮਾਂ ਹੋਣ ਦੇ ਬਾਵਜੂਦ ਹੌਲਦਾਰ ਬਣਾ ਦਿੱਤਾ ਸੀ। ਤਿਵਾੜੀ ਰਿਪੋਰਟ ਵਿੱਚ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਲਈ ਅਸਲ ਜਿੰਮੇਵਾਰ ਸਵਰਨ ਸਿੰਘ ਘੋਟਣਾ, ਹਰਭਗਵਾਨ ਸਿੰਘ ਸੋਢੀ, ਚੰਨਣ ਸਿੰਘ, ਤਰਸੇਮ ਸਿੰਘ ਤੇ ਗੁਰਮੀਤ ਸਿੰਘ ਖ਼ਿਲਾਫ਼ ਕੋਈ ਤਸੱਲੀ ਵਾਲੀ ਗੱਲ ਨਹੀਂ ਕੀਤੀ ਗਈ ਸੀ। ਪਰ ਥਾਣੇਦਾਰ ਗੁਰਮੀਤ ਸਿੰਘ ਖਿਲਾਫ ਤਿਵਾੜੀ ਰਿਪੋਰਟ ਵਿੱਚ ਇਹ ਖ਼ਾਸ ਸਿਫ਼ਾਰਸ਼ ਕੀਤੀ ਗਈ ਸੀ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਗ਼ੈਰ ਕਾਨੂੰਨੀ ਹਿਰਾਸਤ ਵਿਚ ਰੱਖਣ ਦਾ ਕੇਸ ਬਣਦਾ ਹੈ। ਪਰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਸ ਉੱਤੇ ਕੋਈ ਗੌਰ ਨਹੀਂ ਕੀਤਾ ਤੇ ਉਹ ਥਾਣੇਦਾਰ ਤੋਂ ਤਰੱਕੀ ਕਰਦਾ ਹੋਇਆ DSP ਵੀ ਬਣ ਗਿਆ ।