The Khalas Tv Blog Punjab ਜਥੇਦਾਰ ਸ੍ਰੀ ਅਕਾਲ ਤਖਤ ਦੀ ਪੰਜਾਬੀਆਂ ਨੂੰ ਨਸੀਹਤ,’ਕੀ ਹੁਣ ਯੂਪੀ ਬਿਹਾਰ ਦੇ ਲੋਕ ਮਨਾਉਣਗੇ ਜੋੜ ਮੇਲ’?
Punjab Religion

ਜਥੇਦਾਰ ਸ੍ਰੀ ਅਕਾਲ ਤਖਤ ਦੀ ਪੰਜਾਬੀਆਂ ਨੂੰ ਨਸੀਹਤ,’ਕੀ ਹੁਣ ਯੂਪੀ ਬਿਹਾਰ ਦੇ ਲੋਕ ਮਨਾਉਣਗੇ ਜੋੜ ਮੇਲ’?

Jathedar sri akal takhat jodh mel

ਜੋੜ ਮੇਲ ਵਿੱਚ ਗਰਜੇ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ

ਬਿਊਰੋ ਰਿਪੋਰਟ : ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਸ਼ਹੀਦੀ ਜੋੜ ਮੇਲ ਦੌਰਾਨ ਜਥੇਦਾਰ ਸ੍ਰੀ ਅਕਾਲ ਤਖਤ ਵੱਲੋਂ ਪੰਜਾਬ ਦੇ ਨਾਂ ਅਹਿਮ ਸੰਦੇਸ਼ ਜਾਰੀ ਕਰਕੇ ਭਵਿੱਖ ਨੂੰ ਲੈਕੇ ਵੱਡੀ ਚਿਤਾਵਨੀ ਦਿੱਤੀ ਗਈ ਹੈ । ਜਥੇਦਾਰ ਸ੍ਰੀ ਅਕਾਲ ਤਖਤ ਨੇ ਕਿਹਾ ਸਾਡਾ ਬ੍ਰੇਨ ਅਤੇ ਪਾਣੀ ਦੋਵੇ ਹੀ ਡ੍ਰੇਨ ਹੋ ਰਹੇ ਹਨ । ਸਾਡਾ ਪਾਣੀ ਡ੍ਰੇਨ ਹੋਕੇ ਨਾਲਿਆਂ ਵਿੱਚ ਜਾ ਰਿਹਾ ਹੈ ਅਤੇ ਬ੍ਰੇਨ ਡ੍ਰੇਨ ਹੋਕੇ ਵਿਦੇਸ਼ਾਂ ਵੱਲ ਜਾ ਰਿਹਾ ਹੈ । ਉਨ੍ਹਾਂ ਨੇ ਵਿਦੇਸ਼ ਜਾਣ ਦੇ ਪਿੱਛੇ ਤਰਕ ਦੇਣ ਵਾਲੇ ਪੰਜਾਬੀਆਂ ਨੂੰ ਵੀ ਉਸੇ ਭਾਸ਼ਾ ਵਿੱਚ ਜਵਾਬ ਦਿੰਦੇ ਹੋਏ ਦੂਜੇ ਮੁਲਕਾਂ ਵਿੱਚ ਨਾ ਜਾਣ ਦੀ ਨਸੀਹਤ ਦਿੱਤੀ । ਜਥੇਦਾਰ ਸ੍ਰੀ ਅਕਾਲ ਤਖਤ ਨੇ ਸਰਕਾਰ ਨੂੰ ਵੀ ਪੰਜਾਬ ਦੀਆਂ ਜ਼ਮੀਨਾਂ ਦੀ ਖਰੀਦ ਨੂੰ ਲੈਕੇ ਸਖਤ ਕਾਨੂੰਨ ਬਣਾਉਣ ਦੀ ਅਪੀਲ ਕੀਤੀ ।

ਫਤਿਹਗੜ੍ਹ ਦੀ ਧਰਤੀ ‘ਤੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸਾਡੇ ਨੌਜਵਾਨ ਵਿਦੇਸ਼ ਵਿੱਚ ਪੜ੍ਹਨ ਜਾਂਦੇ ਹਨ ਅਤੇ ਉੱਥੇ ਲੇਬਰ ਦਾ ਕੰਮ ਵੀ ਕਰਦੇ ਹਨ ਜਦਕਿ ਫਤਿਹਗੜ੍ਹ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗੀ ਵਰਲਡ ਕਲਾਸ ਯੂਨੀਵਰਸਿਟੀ ਮੌਜੂਦ ਹੈ। ਉਨ੍ਹਾਂ ਕਿਹਾ ਪੰਜਾਬੀ ਵਿਦੇਸ਼ ਭੱਜ ਰਹੇ ਹਨ ਅਤੇ ਯੂਪੀ,ਬਿਹਾਰ ਦੇ ਲੋਕ ਪੰਜਾਬ ਦੀਆਂ ਜ਼ਮੀਨਾਂ ‘ਤੇ ਕਬਜ਼ਾ ਕਰ ਰਹੇ ਹਨ । ਜਿਹੜੇ ਲੋਕ ਵਿਦੇਸ਼ ਜਾਣ ਦੇ ਪਿੱਛੇ ਇਹ ਤਰਕ ਦਿੰਦੇ ਹਨ ਕੰਮ-ਧੰਦਾ ਨਾ ਹੋਣ ਦੀ ਵਜ੍ਹਾ ਕਰਕੇ ਉਹ ਵਿਦੇਸ਼ ਜਾਂਦੇ ਹਨ ਉਨ੍ਹਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਜਦੋਂ ਯੂਪੀ ਅਤੇ ਬਿਹਾਰ ਦੇ ਲੋਕ ਪੰਜਾਬ ਵਿੱਚ ਆਕੇ ਕੰਮ ਕਰ ਸਕਦੇ ਹਨ ਤਾਂ ਪੰਜਾਬੀ ਕਿਉਂ ਨਹੀਂ ਕਰ ਸਕਦੇ ਹਨ। ਗੁਰੂ ਸਾਹਿਬ ਨੇ ਪੰਜਾਬ ਦੇ ਲੋਕਾਂ ਨੂੰ ਜ਼ਮੀਨੇ ਦੇ ਨਾਲ ਦੁਕਾਨਾਂ ਦਿੱਤੀਆਂ ਹਨ ਉਹ ਪੰਜਾਬ ਵਿੱਚ ਰਹਿ ਕੇ ਵੀ ਵਪਾਰ ਸਕਦੇ ਹਨ। ਜਥੇਦਾਰ ਸਾਹਿਬ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਤਾਂ ਸਾਡੇ ਬਜ਼ੁਰਗਾਂ ਨੇ ਪੰਜਾਬ ਆਕੇ ਆਪਣੀ ਮਿਹਨਤ ਨਾਲ ਮੁੜ ਤੋਂ ਆਪਣੇ ਅੰਪਾਇਰ ਖੜੇ ਕੀਤੇ । ਉਨ੍ਹਾਂ ਨੇ ਸੰਗਤਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕੀ ਸ਼ਹੀਦੀ ਜੋੜ ਮੇਲ ਯੂਪੀ ਅਤੇ ਬਿਹਾਰ ਦੇ ਲੋਕ ਮਨਾਉਣਗੇ ? ਉਹ ਦਿਨ ਦੂਰ ਨਹੀਂ ਜਦੋਂ ਸਾਡੀਆਂ ਧਾਰਮਿਸ ਸੰਸਥਾਵਾਂ ‘ਤੇ ਬਾਹਰੀ ਕਬਜ਼ਾ ਕਰ ਲੈਣਗੇ।

ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਕਾਨੂੰਨ ਲੈਕੇ ਆਉਣ ਜਿਸ ਤੋਂ ਬਾਅਦ ਪੰਜਾਬ ਵਿੱਚ ਬਾਹਰੀ ਲੋਕਾਂ ਦੇ ਜ਼ਮੀਨ ਖਰੀਦਣ ‘ਤੇ ਪੂਰੀ ਤਰ੍ਹਾਂ ਨਾਲ ਰੋਕ ਲੱਗ ਸਕੇ। ਜੰਮੂ-ਕਸ਼ਮੀਰ,ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਬਾਹਰੀਆਂ ਦੇ ਜ਼ਮੀਨ ਖਰੀਦਣ ਤੇ ਪੂਰੀ ਤਰ੍ਹਾਂ ਨਾਲ ਰੋਕ ਲੱਗੀ ਹੋਈ ਹੈ। ਉਹ ਸਿਰਫ ਲੀਜ਼ ਤੇ ਹੀ ਜ਼ਮੀਨ ਲੈਕ ਸਕਦੇ । ਇਸ ਦੇ ਪਿੱਛੇ ਇਹ ਤਰਕ ਦਿੱਤਾ ਜਾਂਦਾ ਹੈ ਕਿ ਬਾਹਰੀ ਲੋਕ ਜ਼ਮੀਨ ਖਰੀਦ ਕੇ ਟੂਰੀਨਜ਼ਮ ‘ਤੇ ਕਬਜ਼ਾ ਕਰ ਲੈਣਗੇ।

 

Exit mobile version