ਬਿਊਰੋ ਰਿਪੋਰਟ : ਪੰਜਾਬ ਵਿੱਚ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਸਪਾਲ ਸਿੰਘ ਨੂੰ ਲੈਕੇ ਜਿਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਉਸ ‘ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਮੁੜ ਤੋਂ ਚਿੰਤਾ ਜ਼ਾਹਿਰ ਕਰਦੇ ਹੋਏ ਸੂਬਾ ਅਤੇ ਕੇਂਦਰ ਸਰਕਾਰ ਨੂੰ ਵੱਡੀ ਚਿਤਾਵਨੀ ਦਿੰਦੇ ਹੋਏ ਕਿਹਾ ਪੰਜਾਬ ਨੂੰ ਅਨਸਟੇਬਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਉਨ੍ਹਾਂ ਬਿਨਾਂ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਂ ਲਏ ਸਰਕਾਰਾਂ ਨੂੰ ਹਿਦਾਇਤਾਂ ਦਿੱਤੀਆਂ ਹਨ ਕਿ ਉਹ ਸਿੱਖਾਂ ਦੀ ਗੱਲ ਨੂੰ ਸੁਣੇ ਉਨ੍ਹਾਂ ਦੀ ਪਰੇਸ਼ਾਨੀ ‘ਤੇ ਚਰਚਾ ਕਰੇ, ਨਹੀਂ ਤਾਂ ਮਾਹੌਲ ਹੋਰ ਖਰਾਬ ਹੋ ਜਾਵੇਗਾ । ਉਨ੍ਹਾਂ ਨੇ ਨੌਜਵਾਨਾਂ ਦੀ ਲਗਾਤਾਰ ਹੋ ਰਹੀ ਗ੍ਰਿਫਤਾਰੀ ‘ਤੇ ਵੀ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਇੰਟਰਨੈੱਟ ਬੰਦ ਕਰਨ ਦਾ ਵਿਰੋਧ ਜਤਾਇਆ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਜਥੇਦਾਰ ਸਾਹਿਬ ਨੇ ਕਿਹਾ ਸੂਬਾ ਸਰਕਾਰ ਕੁਝ ਲੁੱਕਾ ਰਹੀ ਹੈ ਨਾਲ ਉਨ੍ਹਾਂ ਨੇ ਤਣਾਅ ਦੂਰ ਕਰਨ ਦਾ ਫਾਰਮੂਲਾ ਵੀ ਸਰਕਾਰ ਨੂੰ ਦਿੱਤਾ ਹੈ ।
‘ਸਿੱਖਾ ਨਾਲ ਗੱਲ ਕਰੇ ਸਰਕਾਰ’
ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਪੰਜਾਬ ਵਿੱਚ ਬੇਵਜ੍ਹਾ ਹੀ ਦਹਿਸ਼ਤਰ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਸਰਕਾਰ ਦਾ ਤੰਤਰ ਕਿਧਰੇ ਨਾ ਕਿਧਰੇ ਤਣਾਅ ਨੂੰ ਵਧਾਵਾ ਦੇ ਰਿਹਾ ਹੈ । ਇੰਟਰਨੈੱਟ ਬੰਦ ਹੋਣ ਦੀ ਵਜ੍ਹਾ ਕਰਕੇ ਕਈ ਤਰ੍ਹਾਂ ਦੀ ਅਫ਼ਵਾਹਾਂ ਫੈਲ ਰਹੀਆਂ ਹਨ । ਜਾਣਕਾਰੀ ਕਿਸੇ ਨੂੰ ਮਿਲ ਨਹੀਂ ਰਹੀ ਹੈ ਚਿੰਤਾ ਅਤੇ ਸ਼ੰਕੇ ਵੱਧ ਰਹੇ ਹਨ । ਪੰਜਾਬ ਅਨਸਟੇਬਲ ਕਰਨ ਦਾ ਜਤਨ ਹੋ ਰਿਹਾ ਹੈ । ਇਸੇ ਤਰ੍ਹਾ ਦੀ ਘਟਿਆ ਸਿਆਸਤ ਤਿੰਨ ਦਹਾਰੇ ਪਹਿਲਾਂ ਤਤਕਾਲੀ ਸੂਬਾ ਅਤੇ ਕੇਂਦਰ ਸਰਕਾਰ ਨੇ ਖੇਡੀ ਸੀ,ਜਿਸ ਦਾ ਨੁਕਸਾਨ ਵੱਡੇ ਪੱਧਰ ‘ਤੇ ਸਿੱਖਾਂ ਅਤੇ ਪੰਜਾਬ ਨੂੰ ਭੁਗਤਨਾ ਪਿਆ ਸੀ। ਇਸੇ ਕਿਸਮ ਦੀ ਖੇਡ ਮੁੜ ਤੋਂ ਖੇਡੀ ਜਾ ਰਹੀ ਹੈ । ਆਪਣੀ ਗੰਦੀ ਸਿਆਸਤ ਨੂੰ ਚਮਕਾਉਣ ਇਹ ਸਭ ਕੁਝ ਕੀਤਾ ਜਾ ਰਿਹਾ ਹੈ । 16 ਅਤੇ 17 ਸਾਲ ਦੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ, ਉਨ੍ਹਾਂ ਛੱਡਣਾ ਚਾਹੀਦਾ ਹੈ । ਬੱਚਿਆਂ ਦੇ ਮਾਪਿਆਂ ਵਿੱਚ ਚਿੰਤਾ ਹੈ । ਪੰਜਾਬ ਨੂੰ ਸਟੇਬਲ ਕਰਨ ਦੀ ਜ਼ਰੂਰਤ ਹੈ ਕਿਉਂਕਿ ਬਾਰਡਰ ਸਟੇਟ ਹੈ,ਜੇਕਰ ਪੰਜਾਬ ਨੂੰ ਸਟੇਬਲ ਕਰਨਾ ਹੈ ਤਾਂ ਸਿੱਖਾਂ ਨਾਲ ਗੱਲ ਕਰਨੀ ਹੋਵੇਗੀ। ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨਾ ਹੋਵੇਗਾ ਇਸ ਤਰ੍ਹਾਂ ਦੇ ਦਹਿਸ਼ਤ ਦੇ ਮਾਹੌਲ ਸਿਰਜ ਨਾ ਪੰਜਾਬ ਸ਼ਾਂਤ ਰਹੇਗਾ ਨਾ ਹੀ ਭਾਰਤ ਸ਼ਾਂਤ ਰਹੇਗਾ । ਸੂਬਾ ਸਰਕਾਰ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਉਹ ਇਹ ਕੰਮ ਨਹੀਂ ਕਰ ਰਹੇ ਹਨ ਆਖਿਰ ਪੰਜਾਬ ਵਿੱਚ ਕੀ ਹੋ ਰਿਹਾ ਹੈ ।