Punjab

ਸੋਸ਼ਲ ਮੀਡੀਆ ਕੁੜੀ ਦਾ ਮਾਟਰ ਮਾਇੰਡ ਸਾਥੀ ਕਾਬੂ ! ਪੰਜਾਬੀ ਅਦਾਕਾਰ ਰੌਬੀ ਧਾਲੀਵਾਲ ਨੂੰ ਵੀ ਬਣਾਇਆ ਸੀ ਸ਼ਿਕਾਰ !

ਲੁਧਿਆਣਾ: ਲੁਧਿਆਣਾ ਵਿੱਚ ਕਾਰੋਬਾਰੀਆਂ ਨੂੰ ਫਸਾਉਣ ਵਾਲੀ ਬਲੈਮੇਲਰ ਜਸਨੀਤ ਕੌਰ ਦੇ ਸਾਥੀ ਲੱਕੀ ਸੰਧੂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਲੱਕੀ ਸੰਧੂ ਸਾਹਨੇਵਾਲ ਤੋਂ ਕਾਂਗਰਸ ਦਾ ਆਗੂ ਹੈ । ਉਸ ‘ਤੇ ਇਲਜ਼ਾਮ ਹੈ ਕਿ ਉਹ ਜਸਨੀਤ ਕੌਰ ਨੂੰ ਮੋਹਰਾ ਬਣਾ ਗੈਂਗਸਟਰਾਂ ਦੇ ਜ਼ਰੀਏ ਲੋਕਂ ਨੂੰ ਧਮਕੀ ਦਿਲਵਾਉਂਦਾ ਸੀ । ਕੁਝ ਦਿਨਾਂ ਤੋਂ ਲੱਕੀ ਸੰਧੂ ਦੀ ਤਲਾਸ਼ ਵਿੱਚ ਪੁਲਿਸ ਛਾਪੇਮਾਰੀ ਕਰ ਰਹੀ ਸੀ । ਇਸੇ ਵਿਚਾਲੇ ਸੰਧੂ ਨੇ ਸੋਸ਼ਲ ਮੀਡੀਆ ‘ਤੇ ਆਕੇ ਆਪਣੀ ਗੱਲ ਰੱਖੀ,ਲੱਕੀ ਨੇ ਕਿਹਾ ਕਿ ਉਹ 2022 ਤੋਂ ਪਹਿਲਾਂ ਵੀ ਮੁਹਾਲੀ ਥਾਣੇ ਇਸੇ ਕੁੜੀ ਦੇ ਨਾਲ ਨਾਮਜ਼ਦ ਕੀਤਾ ਗਿਆ ਸੀ । ਜਦਕਿ ਉਸ ਦਾ ਇਸ ਮਾਮਲੇ ਵਿੱਚ ਕੋਈ ਲੈਣਾ-ਦੇਣਾ ਨਹੀਂ ਸੀ । ਮੁਲਜ਼ਮ ਲੱਕੀ ਸੰਧੂ ਨੇ ਦੱਸਿਆ ਉਸ ਵੇਲੇ 3 ਸੀਨੀਅਰ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ ।ਪਰ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਸੀ । ਪਰ ਹੁਣ ਲੱਕੀ ਸੰਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।

ਸੰਧੂ ਨੇ ਪੁਲਿਸ ‘ਤੇ ਲਗਾਏ ਸਨ ਇਲਜ਼ਾਮ

ਲੱਕੀ ਸੰਧੂ ਨੇ ਥਾਣਾ ਮਾਡਲ ਟਾਊਨ ਪੁਲਿਸ ‘ਤੇ ਗੰਭੀਰ ਇਲਜ਼ਾਮ ਲਗਾਏ ਸਨ । ਉਸ ਨੇ ਕਿਹਾ ਸੀ ਕਿ ਪੁਲਿਸ ਨੇ ਜਿਸ ਕੁੜੀ ਨੂੰ ਗ੍ਰਿਫਤਾਰ ਕੀਤਾ ਹੈ ਉਸ ਤੋਂ ਜਬਰਨ ਖਾਲੀ ਪੇਪਰ ‘ਤੇ ਹਸਤਾਖਰ ਕਰਵਾਏ ਗਏ ਹਨ। ਉਸ ਕੁੜੀ ਤੋਂ ਲਿਖਵਾਇਆ ਗਿਆ ਹੈ ਕਿ ਲੱਕੀ ਸੰਧੂ ਦੇ ਗੈਂਗਸਟਰਾਂ ਦੇ ਨਾਲ ਲਿੰਕ ਹਨ। ਲੱਕੀ ਸੰਧੂ ਨੇ ਕਿਹਾ ਬੇਸ਼ਕ ਸਰਕਾਰ ਮੇਰੇ ਤੇ 50 ਪਰਚੇ ਕਰ ਦੇਵੇ ਪਰ ਮੈਂ ਡਰਨ ਵਾਲਾ ਨਹੀਂ ਹਾਂ ।

ਹੌਬੀ ਧਾਲੀਵਾਲ ਤੋਂ ਲਏ 5 ਲੱਖ

ਬਲੈਕਮੇਲਿੰਗ ਦੇ ਮਾਮਲੇ ਵਿਚ ਗ੍ਰਿਫ਼ਤਾਰ ਇੰਸਟਾਗ੍ਰਾਮ ਸਟਾਰ ਜਸਨੀਤ ਕੌਰ ਨੇ ਆਪਣੇ ਬਿਆਨ ਵਿੱਚ ਖੁਲਾਸਾ ਕੀਤਾ ਸੀ ਕਿ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਕੋਲੋਂ ਉਸ ਨੇ 5 ਲੱਖ ਰੁਪਏ ਲਏ ਸਨ। ਜਸਨੀਤ ਦਾ ਕਹਿਣਾ ਹੈ ਕਿ ਹੌਬੀ ਧਾਲੀਵਾਲ ਨੇ ਫਿਲਮਾਂ ਵਿਚ ਕੰਮ ਕਰਨ ਲਈ ਉਸ ਦੀ ਕਾਫੀ ਮਦਦ ਕੀਤੀ ਸੀ। ਇਸ ਦੌਰਾਨ ਦੋਵਾਂ ਦੀ ਮੋਬਾਈਲ ’ਤੇ ਗੱਲਬਾਤ ਵੀ ਹੋਈ। ਉਸ ਨੇ ਕਿਹਾ ਸਾਡੇ ਵਿੱਚ ਉਸ ਦੌਰਾਨ ਕੁਝ ਇਤਰਾਜਯੋਗ ਸ਼ਬਦਾਂ ਵਰਤੇ ਗਏ। ਪਰ ਕੋਈ ਸਬੰਧ ਨਹੀਂ ਬਣੇ ਸਨ । ਜਸਨੀਤ ਨੇ ਦੱਸਿਆ ਕਿ ਇਤਰਾਜਯੋਗ ਸ਼ਬਦਾਂ ਦੀ ਉਸ ਕੋਲ ਰਿਕਾਰਡਿੰਗ ਸੀ ਜਿਸ ਤੋਂ ਬਾਅਦ ਹੌਬੀ ਧਾਲੀਵਾਲ ਨੇ ਉਸ ਨੂੰ 5 ਲੱਖ ਰੁਪਏ ਦਿੱਤੇ।