Punjab

ਖਡੂਰ ਸਾਹਿਬ ਵਿੱਚ ਕਾਂਗਰਸ ਨੇ ਖੇਡਿਆ ਵੱਡਾ ਸਿਆਸੀ ਖੇਡ ! ਡਿੰਪਾ OUT’ ਰਾਣਾ ‘IN’

ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਨੂੰ ਮੁੜ ਤੋਂ ਟਿਕਟ ਮਿਲਣ ‘ਤੇ ਸਸਪੈਂਸ ਖਤਮ ਹੋ ਗਿਆ। ਡਿੰਪਾ ਚੋਣ ਨਹੀਂ ਲੜ ਰਹੇ ਹਨ। ਉਨ੍ਹਾਂ ਨੇ ਪਾਰਟੀ ਹਾਈਕਮਾਨ ਨਾਲ ਮੀਟਿੰਗ ਤੋਂ ਬਾਅਦ ਟਵੀਟ ਕਰਦੇ ਹੋਏ ਲਿਖਿਆ ‘ਨਵੇਂ ਸਫਰ ਦੀ ਸ਼ੁਰੂਆਤ’ । ਉਨ੍ਹਾਂ ਦੇ ਨਾਲ ਤਸਵੀਰ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਵੀ ਸਨ ।

ਜਸਬੀਰ ਸਿੰਘ ਡਿੰਪਾ ਹੁਣ ਸੂਬੇ ਦੀ ਸਿਆਸਤ ਵਿੱਚ ਨਜ਼ਰ ਆਉਣਗੇ। ਖਡੂਰ ਸਾਹਿਬ ਤੋਂ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਦੇ ਪੁੱਤਰ ਅਜ਼ਾਦ ਵਿਧਾਇਕ ਇੰਦਰ ਪ੍ਰਤਾਪ ਪਾਰਟੀ ਦੇ ਉਮੀਦਵਾਰ ਹੋ ਸਕਦੇ ਹਨ । ਰਾਣਾ ਗੁਰਜੀਤ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸੁਲਤਾਨਪੁਰ ਲੋਧੀ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਸਨ। ਰਾਣਾ ਆਪਣੇ ਪੁੱਤਰ ਦੇ ਲਈ ਟਿਕਟ ਮੰਗ ਰਹੇ ਸਨ ।

ਰਾਣਾ ਗੁਰਜੀਤ ਸਿੰਘ ਦਾ ਆਪਣਾ ਹਲਕਾ ਕਪੂਰਥਲਾ ਅਤੇ ਪੁੱਤਰ ਦਾ ਹਲਕਾ ਸੁਲਤਾਨਪੁਰ ਲੋਧੀ ਵੀ ਖਡੂਰ ਸਾਹਿਬ ਲੋਕ ਸਭਾ ਅਧੀਨ ਆਉਂਦੇ ਹਨ । ਇਸੇ ਲਈ ਉਨ੍ਹਾਂ ਦੀ ਦਾਅਵੇਦਾਰੀ ਮਜ਼ਬੂਤ ਹੈ । ਰਾਣਾ ਗੁਰਜੀਤ  ਸਿੰਘ ਵੀ 2009 ਵਿੱਚ ਖਡੂਰ ਸਾਹਿਬ ਹਲਕੇ ਤੋਂ ਚੋਣ ਲੜ ਚੁੱਕੇ ਹਨ। ਰਾਣਾ ਗੁਰਜੀਤ ਦਾ ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਦਬਦਬਾ ਹੈ ਅਤੇ ਉਹ ਪਾਰਟੀ ਦੇ ਲਈ ਮਜ਼ਬੂਤ ਦਾਅਵੇਦਾਰ ਹਨ ।

ਦੂਜੀ ਵੱਡੀ ਵਜ੍ਹਾ ਹੈ ਕਿ ਜਸਬੀਰ ਸਿੰਘ ਡਿੰਪਾ ਤੋਂ ਪਾਰਟੀ ਨਰਾਜ਼ ਵੀ ਸੀ ਕਿਉਂਕਿ ਜਦੋਂ 2022 ਵਿੱਚ ਪਾਰਟੀ ਨੇ ਉਨ੍ਹਾਂ ਦੇ ਪੁੱਤਰ ਨੂੰ ਟਿਕਟ ਨਹੀਂ ਦਿੱਤਾ ਸੀ ਤਾਂ ਉਨ੍ਹਾਂ ਨੇ ਆਪਣੇ ਭਰਾ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ ਸੀ । ਰਨਵੀਤ ਬਿੱਟੂ ਦੇ ਬੀਜੇਪੀ ਵਿੱਚ ਜਾਣ ਤੋਂ ਬਾਅਦ ਡਿੰਪਾ ਦੇ ਵੀ ਪਾਰਟੀ ਛੱਡਣ ਦੀਆਂ ਚਰਚਾਵਾਂ ਸਨ ਪਰ ਉਨ੍ਹਾਂ ਨੇ ਕਿਹਾ ਸੀ ਕਿ ਭਾਵੇਂ ਮੈਨੂੰ ਟਿਕਟ ਮਿਲੇ ਜਾਂ ਨਹੀਂ ਉਹ ਪਾਰਟੀ ਨਹੀਂ ਛੱਡਣਗੇ । ਸਾਫ਼ ਹੈ ਡਿੰਪਾ ਨੂੰ ਵੀ ਉਸੇ ਦਿਨ ਪਤਾ ਚੱਲ ਚੁੱਕਾ ਸੀ ।