‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜੰਮੂ-ਕਸ਼ਮੀਰ ਦੇ ਇੱਕ ਸਕੂਲ ਦੇ ਵਿਦਿਆਰਥੀਆਂ ਨੇ ਉੱਤਰਾਖੰਡ ਵਿੱਚ ਗਲੇਸ਼ੀਅਰ ਟੁੱਟਣ ਨਾਲ ਹੋਈ ਤਬਾਹੀ ਵਿੱਚ ਪ੍ਰਭਾਵਿਤ ਲੋਕਾਂ ਲਈ ਵਿਸ਼ੇਸ਼ ਤੌਰ ‘ਤੇ ਅਰਦਾਸ ਕੀਤੀ।

ਵਿਦਿਆਰਥੀਆਂ ਨੇ ਅਰਦਾਸ ਕਰਦੇ ਹੋਏ ਕਿਹਾ ਕਿ ਤਬਾਹੀ ਦੌਰਾਨ ਗੁੰਮ ਹੋਏ ਸਾਰੇ ਲੋਕ ਜਲਦ ਤੋਂ ਜਲਦ ਆਪਣੇ ਪਰਿਵਾਰ ਨੂੰ ਮਿਲਣ। ਅਰਦਾਸ ਵਿੱਚ ਸਕੂਲ ਦੇ ਅਧਿਆਪਕ ਵੀ ਸ਼ਾਮਿਲ ਹੋਏ। ਵਿਦਿਆਰਥੀਆਂ ਨੇ ਆਪਣੇ ਹੱਥਾਂ ਵਿੱਚ ਪੋਸਟਰ ਫੜ੍ਹ ਕੇ ਦੁੱਖ ਦਾ ਪ੍ਰਗਟਾਵਾ ਕੀਤਾ।

ਉੱਤਰਾਖੰਡ ਵਿੱਚ ਗਲੇਸ਼ੀਅਰ ਟੁੱਟਣ ਨਾਲ ਹੋਈ ਤਬਾਹੀ ਵਿੱਚ ਹਾਲੇ ਵੀ 125 ਲੋਕ ਲਾਪਤਾ ਹਨ। ਆਈਟੀਬੀਪੀ ਦੇ ਰਾਹਤ ਅਤੇ ਬਚਾਅ ਦਲ ਨੇ ਤਪੋਵਨ ਦੇ ਕੋਲ ਇੱਕ ਸੁਰੰਗ ਵਿੱਚੋਂ 16 ਲੋਕਾਂ ਨੂੰ ਜਿਉਂਦਾ ਕੱਢਿਆ ਹੈ।