‘ਦ ਖ਼ਾਲਸ ਬਿਊਰੋ : ਜੰਮੂ-ਕਸ਼ਮੀਰ(Jammu and Kashmir:) ਦੇ ਸ਼ੋਪੀਆ ਦੇ ਇਲਾਕੇ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚ ਹੋਏ ਮੁਕਾਬਲੇ ਦੌਰਾਨ3 ਅੱਤਵਾਦੀ ਮਾਰੇ ਗਏ। ਜਦੋਂ ਕਿ ਸ਼ੋਪੀਆ ਦੇ ਮੁਲੂ ਇਲਾਕੇ ਵਿਚ ਲਸ਼ਕਰ ਏ ਤੋਏਬਾ ਦਾ ਇੱਕ ਅੱਤਵਾਦੀ ਮੁਕਾਬਲੇ ਵਿਚ ਮਾਰਿਆ ਗਿਆ ਹੈ। ਜਾਣਕਾਰੀ ਮੁਤਾਬਿਕ ਸ਼ੋਪੀਆਂ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਇਕ ਨਹੀਂ ਸਗੋਂ ਦੋ ਮੁਕਾਬਲੇ ਚੱਲ ਰਹੇ ਹਨ। ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਦਰਾਸ ਇਲਾਕੇ ਤੋਂ ਬਾਅਦ ਹੁਣ ਦੂਜਾ ਮੁਕਾਬਲਾ ਸ਼ੋਪੀਆਂ ਦੇ ਮੂਲੂ ਇਲਾਕੇ ‘ਚ ਹੋਇਆ ਹੈ, ਜਿਸ ‘ਚ ਸੁਰੱਖਿਆ ਬਲਾਂ ਨੂੰ ਸਫ਼ਲਤਾ ਮਿਲੀ ਹੈ। ਸ਼ੋਪੀਆਂ ਜ਼ਿਲੇ ਦੇ ਮੂਲੂ ਅਤੇ ਦਰਾਸ ਖੇਤਰਾਂ ‘ਚ ਚੱਲ ਰਹੇ ਮੁਕਾਬਲੇ ‘ਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਤਿੰਨ ਤੋਂ ਚਾਰ ਅੱਤਵਾਦੀ ਅਜੇ ਵੀ ਲੁਕੇ ਹੋ ਸਕਦੇ ਹਨ।
ਦਰਅਸਲ, ਜਿੱਥੇ ਅੱਜ ਸਵੇਰੇ ਮੂਲੂ ‘ਚ ਮੁੱਠਭੇੜ ਸ਼ੁਰੂ ਹੋਈ, ਉੱਥੇ ਹੀ ਮੰਗਲਵਾਰ ਰਾਤ ਸ਼ੋਪੀਆਂ ਦੇ ਦਰਾਸ ਇਲਾਕੇ ‘ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਹੋਈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਦਰਾਸ ਇਲਾਕੇ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਘੇਰਾਬੰਦੀ ਕੀਤੀ ਅਤੇ ਤਲਾਸ਼ੀ ਮੁਹਿੰਮ(Search operation of security forces) ਚਲਾਈ। ਉਨ੍ਹਾਂ ਕਿਹਾ ਕਿ ਤਲਾਸ਼ੀ ਮੁਹਿੰਮ ਉਸ ਸਮੇਂ ਮੁਕਾਬਲੇ ‘ਚ ਬਦਲ ਗਈ ਜਦੋਂ ਇਲਾਕੇ ‘ਚ ਲੁਕੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਹ ਘਟਨਾ ਮੰਗਲਵਾਰ ਦੇਰ ਰਾਤ ਵਾਪਰੀ।
4 local terrorists killed in two encounters in J-K's Shopian
Read @ANI Story | https://t.co/DjzL0WJ2ln#JammuAndKashmir #Shopian #Encounter #Securityforces pic.twitter.com/qYZRQojs7g
— ANI Digital (@ani_digital) October 5, 2022
ਏਡੀਜੀਪੀ ਕਸ਼ਮੀਰ ਵਿਜੇ ਕੁਮਾਰ ਵੱਲੋਂ ਜਾਰੀ ਬਿਆਨ ਅਨੁਸਾਰ ਮਾਰੇ ਗਏ ਅੱਤਵਾਦੀ ਹਨਾਨ ਬਿਨ ਯਾਕੂਬ ਅਤੇ ਜਮਸ਼ੇਦ ਹਾਲ ਹੀ ਵਿੱਚ ਐਸਪੀਓ ਦੀ ਹੱਤਿਆ ਵਿੱਚ ਸ਼ਾਮਲ ਸਨ। ਦਰਅਸਲ, 2 ਅਕਤੂਬਰ ਨੂੰ ਪੁਲਵਾਮਾ ਦੇ ਪਿੰਗਲਾਨਾ ਵਿੱਚ ਐਸਪੀਓ ਜਾਵੇਦ ਡਾਰ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਦੇ ਨਾਲ ਹੀ ਇਹ ਦੋਵੇਂ 24 ਸਤੰਬਰ ਨੂੰ ਪੁਲਵਾਮਾ ਵਿੱਚ ਪੱਛਮੀ ਬੰਗਾਲ ਦੇ ਇੱਕ ਬਾਹਰੀ ਮਜ਼ਦੂਰ ਦੇ ਕਤਲ ਵਿੱਚ ਵੀ ਸ਼ਾਮਲ ਸਨ।
ਅਧਿਕਾਰੀ ਨੇ ਦੱਸਿਆ ਕਿ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਇਸੇ ਤਰ੍ਹਾਂ ਅੱਜ ਯਾਨੀ ਬੁੱਧਵਾਰ ਨੂੰ ਮੂਲੂ ਇਲਾਕੇ ‘ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਫਿਲਹਾਲ ਦੋਵਾਂ ਥਾਵਾਂ ‘ਤੇ ਮੁੱਠਭੇੜ ਚੱਲ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਮੁਕਾਬਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ-ਕਸ਼ਮੀਰ ਦੇ ਦੌਰੇ ‘ਤੇ ਹਨ। ਫਿਲਹਾਲ, ਵਿਸਤ੍ਰਿਤ ਜਾਣਕਾਰੀ ਦੀ ਉਡੀਕ ਹੈ।