ਬਿਊਰੋ ਰਿਪੋਰਟ : ਜਲੰਧਰ ਦੇ ਪਿੰਡ ਉਦੋਵਾਲ ਮਹਿਤਪੁਰ ਵਿੱਚ ਮੰਗਲਵਾਰ ਸਵੇਰ ਇੱਕ ਸ਼ਖਸ ਨੇ ਘਰ ਦੀ ਘੰਟੀ ਵਜਾਈ ਮਹਿਲਾ ਗੁਰਬਖਸ਼ ਕੌਰ ਨੇ ਦਰਵਾਜ਼ਾ ਖੋਲਿਆ,ਦਰਵਾਜੇ ‘ਤੇ ਖੜੇ ਸ਼ਖਸ ਨੇ ਕਿਹਾ ਮੀਟਰ ਚੈੱਕ ਕਰਨਾ ਹੈ । ਗੁਰਬਖਸ਼ ਕੌਰ ਨੇ ਕਿਹਾ ਮੀਟਰ ਠੀਕ ਹੈ,ਉਸ ਨੇ ਕਿਹਾ ਰੀਡਿੰਗ ਲੈਣੀ ਹੈ,ਇਸ ‘ਤੇ ਔਰਤ ਨੂੰ ਸ਼ੱਕ ਹੋਇਆ ਤਾਂ ਗੇਟ ‘ਤੇ ਖੜਾ ਸ਼ਖਸ ਜ਼ਬਰਦਸਤੀ ਅੰਦਰ ਵੜ ਗਿਆ ਅਤੇ ਫਿਰ ਤਾਬੜ ਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ । ਉਸ ਨੇ ਗੁਰਬਖਸ਼ ਕੌਰ ਨੂੰ ਗੋਲੀਆਂ ਮਾਰੀਆਂ, ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਜਦੋਂ ਗੋਲੀਆਂ ਚੱਲਣ ਦੀ ਆਵਾਜ਼ ਗੁਰਬਖਸ਼ ਕੌਰ ਦੇ ਪੁੱਤਰ ਦੀਪਕ ਨੇ ਸੁਣੀ ਤਾਂ ਉਹ ਬਾਹਰ ਆਇਆ,ਬਦਮਾਸ਼ ਨੇ ਉਸ ‘ਤੇ ਵੀ ਗੋਲੀਆ ਚੱਲਾ ਦਿੱਤੀਆਂ । ਦੀਪਕ ਨੂੰ 2 ਗੋਲੀਆਂ ਮੋਢੇ ‘ਤੇ ਲੱਗੀਆਂ । ਗੋਲੀਆਂ ਦੀ ਆਵਾਜ਼ ਸੁਣਨ ਤੋਂ ਬਾਅਦ ਗੁਆਂਢੀ ਆਏ ਤਾਂ ਮਾਂ ਅਤੇ ਪੁੱਤਰ ਖੂਨ ਨਾਲ ਲਹੂ-ਲੁਹਾਨ ਸੀ ਜਦਕਿ ਮੁਲਜ਼ਮ ਬਾਈਕ ‘ਤੇ ਭੱਜ ਗਿਆ। ਫੌਰਨ ਐਂਬੂਲੈਂਸ ਅਤੇ ਪੁਲਿਸ ਨੂੰ ਫੋਨ ਕੀਤਾ ਗਿਆ, ਮੌਕੇ ‘ਤੇ ਪੁਲਿਸ ਨੂੰ ਗੋਲੀਆਂ ਦੇ ਖੋਲ ਮਿਲੇ । ਪਰ ਇਸ ਪੂਰੀ ਵਾਰਦਾਤ ਨੂੰ ਕੁਝ ਹੀ ਘੰਟਿਆਂ ਵਿੱਚ ਪੁਲਿਸ ਨੇ ਸੁਲਝਾ ਲਿਆ ਅਤੇ ਮੁਲਜ਼ਮ ਨੂੰ ਵੀ ਫੜ ਲਿਆ ਹੈ। ਖੂਨੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ਖਸ ਨੇ ਦੱਸਿਆ ਕੀ ਆਖਿਰ ਉਸ ਨੇ ਕਿਉਂ ਵਰਦਾਤ ਨੂੰ ਅੰਜਾਮ ਦਿੱਤਾ ਹੈ ?
ਪੁਰਾਣੀ ਰੰਜਿਸ਼ ਦਾ ਮਾਮਲਾ
SSP ਦੇਹਾਤੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਹੈ ਕਿ ਮੁਲਜ਼ਮ ਰਵੀ ਕੁਮਾਰ ਨੇ ਪੁੱਛ-ਗਿੱਛ ਦੇ ਦੌਰਾਨ ਦੱਸਿਆ ਹੈ ਕਿ ਉਸ ਨੇ ਪੁਰਾਣੀ ਰੰਜਿਸ਼ ਦੀ ਵਜ੍ਹਾ ਕਰਕੇ ਗੁਰਬਖਸ਼ ਕੌਰ ਅਤੇ ਉਸ ਦੇ ਪੁੱਤਰ ਦੀਪਕ ‘ਤੇ ਗੋਲੀਆਂ ਚਲਾਇਆ । ਉਸ ਨੂੰ ਕੋਈ ਪੁਰਾਣੀ ਦੁਸ਼ਮਣੀ ਸੀ। ਪੁਲਿਸ ਨੇ ਮੁਲਜ਼ਮ ਰਵੀ ਤੋਂ ਪੁਆਇੰਟ 32 ਬੋਰ ਦੀ ਰਿਵਾਲਵਰ ਵੀ ਫੜ ਲਈ ਹੈ ਇਹ ਉਸ ਦੇ ਪਿਤਾ ਦਰਬਾਰੀ ਲਾਲ ਦੀ ਸੀ। ਰਵੀ ਪੁਲਿਸ ਅਧਿਕਾਰਾ ਦਾ ਪੁੱਤਰ ਹੈ,ਉਸ ਦੇ ਕੋਲੋ 20 ਜ਼ਿੰਦਾ ਕਾਰਤੂਸ ਵੀ ਮਿਲੇ ਹਨ । ਉਹ ਘਰ ਵਿੱਚ ਰਿਵਾਲਵਰ ਲੁੱਕਾ ਕੇ ਲੈਕੇ ਆਇਆ ਸੀ
ਦੀਪਕ ਦੀ ਹਾਲਤ ਗੰਭੀਰ
SSP ਨੇ ਦੱਸਿਆ ਕਿ ਫਾਇਰਿੰਗ ਵਿੱਚ 50 ਸਾਲ ਦੀ ਗੁਰਬਖਸ਼ ਕੌਰ ਦੀ ਪਿੱਠ ‘ਤੇ 2 ਗੋਲੀਆਂ ਲਗੀਆਂ ਸਨ ਜਿਸ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋ ਗਈ ਹੈ। 17 ਸਾਲ ਦੇ ਦੀਪਕ ਦੇ ਮੋਢਿਆਂ ‘ਤੇ ਗੋਲਿਆਂ ਲੱਗੀਆਂ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਜਦੋਂ ਕਿ ਘਰ ਵਿੱਚ ਮੌਜੂਦ ਗੁਰਬਖਸ਼ ਕੌਰ ਦੀ ਧੀ ਗੋਲੀਆਂ ਦੀ ਆਵਾਜ਼ ਸੁਣ ਕੇ ਘਰ ਵਿੱਚ ਹੀ ਲੁੱਕ ਗਈ ਸੀ ਅਤੇ ਉਹ ਸੁਰੱਖਿਅਤ ਹੈ ।