Others

ਜਲੰਧਰ ਰੇਲਵੇ ਸਟੇਸ਼ਨ ‘ਤੇ ਅਟੈਚੀ ‘ਚ ਮਿਲੀ ਲਾਸ਼ ! CCTV ‘ਚ ਅਹਿਮ ਸਬੂਤ

Jalandhar dead body in suitcase

ਬਿਊਰੋ ਰਿਪੋਰਟ : ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰ ਇਕ ਅਟੈਚੀ ਵਿੱਚ ਮਿਲੀ ਲਾਸ਼ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ । ਲਾਸ਼ ਲਾਲ ਰੰਗ ਦੇ ਸੂਟਕੇਸ ਵਿੱਚ ਇਕੱਠੀ ਕਰਕੇ ਪੈੱਕ ਕੀਤੀ ਹੋਈ ਸੀ। ਲਾਸ਼ ਦੀ ਇਤਲਾਹ ਮਿਲਣ ਦੇ ਫੌਰਨ ਬਾਅਦ ਪੁਲਿਸ ਉੱਥੇ ਪਹੁੰਚ ਗਈ ਸੀ । ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਅਤੇ CCTV ਨੂੰ ਖੰਗਾਲਿਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਲਾਸ਼ ਵਾਲੀ ਅਟੈਚੀ ਨੂੰ ਸਵੇਰ ਵੇਲੇ ਇੱਕ ਸ਼ਖ਼ਸ ਨੇ ਵੇਖਿਆ ਸੀ। ਉਸ ਨੇ ਕਾਫ਼ੀ ਦੇਰ ਵੇਖਿਆ ਕਿ ਲਵਾਰਿਸ ਅਟੈਚੀ ਦਾ ਕੋਈ ਵਾਲੀ ਵਾਰਿਸ ਨਹੀਂ ਹੈ ਤਾਂ ਉਹ ਸੂਟਕੇਸ ਦੇ ਕੋਲ ਗਿਆ ਅਤੇ ਉਸ ਨੂੰ ਕੁਝ ਸ਼ੱਕੀ ਲੱਗਿਆ ਫਿਰ ਉਸ ਨੇ ਪੁਲਿਸ ਨੂੰ ਫੌਰਨ ਇਤਲਾਹ ਕੀਤੀ।

ਰੇਲਵੇ ਸਟੇਸ਼ਨ ਦੇ ਵੱਡੀ ਗਿਣਤੀ ਵਿੱਚ ਪੁਲਿਸ ਪਹੁੰਚੀ

ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਸਭ ਤੋਂ ਪਹਿਲਾਂ ਸੂਟਕੇਸ ਨੂੰ ਖੋਲਿਆ ਗਿਆ ਤਾਂ ਉਸ ਵਿੱਚ ਲਾਸ਼ ਵਿਖਾਈ ਦਿੱਤੀ । ਇਸ ਦੇ ਬਾਅਦ ਪੁਲਿਸ ਦੇ ਆਲਾ ਅਧਿਕਾਰੀ ਮੌਕੇ ‘ਤੇ ਪਹੁੰਚੇ,ਦੱਸਿਆ ਜਾ ਰਿਹਾ ਹੈ ਕਿ ਜਿਸ ਸ਼ਖ਼ਸ ਦੀ ਲਾਸ਼ ਹੈ ਉਸ ਦੀ ਉਮਰ ਜ਼ਿਆਦਾ ਨਹੀਂ ਹੈ । ਸੂਟਕੇਸ ਵਿੱਚ ਲਾਸ਼ ਕਿਸ ਦੀ ਹੈ ਹੁਣ ਤੱਕ ਇਸ ਦੀ ਪਛਾਣ ਨਹੀਂ ਸਕੀ ਹੈ। ਪੁਲਿਸ CCTV ਨੂੰ ਖੰਗਾਲ ਰਹੀ ਹੈ। ਪੁਲਿਸ ਦੇ ਖੋਜੀ ਕੁੱਤੇ ਵੀ ਮੌਕੇ ‘ਤੇ ਪਹੁੰਚ ਚੁੱਕੇ ਹਨ ਅਤੇ ਲਾਸ਼ ਨਾਲ ਜੁੜੇ ਸਬੂਤਾਂ ਦੀ ਤਲਾਸ਼ ਕੀਤੀ ਜਾ ਰਹੀ ਹੈ । ਪੁਲਿਸ ਦੇ ਸਾਹਮਣੇ 3 ਵੱਡੀਆਂ ਚੁਣੌਤੀਆਂ ਹਨ । ਸਭ ਤੋਂ ਪਹਿਲਾਂ ਇਹ ਪਤਾ ਲਗਾਉਣਾ ਕੀ ਲਾਸ਼ ਕਿਸ ਦੀ ਹੈ ਦੂਜੀ ਕਤਲ ਕਰਨ ਤੋਂ ਬਾਅਦ ਲਾਸ਼ ਕੌਣ ਇੱਥੇ ਛੱਡ ਕੇ ਗਿਆ ਅਤੇ ਤੀਜਾ ਕਤਲ ਕਰਨ ਦੇ ਪਿੱਛੇ ਮਕਸਦ ਕੀ ਸੀ ?