ਬਿਉਰੋ ਰਿਪੋਰਟ : ਜਲੰਧਰ ਦੇ ਕਸਬਾ ਫਿਲੌਰ ਦੇ ਪਿੰਡ ਸੰਗ ਢੇਸਿਆ ਦੀ ਬਜ਼ੁਰਗ ਔਰਤ ਨੂੰ ਵਿਦੇਸ਼ ਤੋਂ ਫੋਨ ਆਇਆ ਅਤੇ 4 ਲੱਖ ਰੁਪਏ ਠੱਗ ਲਏ ਗਏ । ਪੀੜ੍ਹਤ ਔਰਤ ਨੇ ਆਪ ਮੁਲਜ਼ਮ ਦੇ ਐਕਾਉਂਟ ਨੰਬਰ ਵਿੱਚ ਪੈਸੇ ਜਮਾ ਕਰਵਾਏ। ਮੁਲਜ਼ਮ ਨੇ ਆਪਣੇ ਆਪ ਨੂੰ ਉਨ੍ਹਾਂ ਦੇ ਪੁੱਤਰ ਦਾ ਦੋਸਤ ਦੱਸਿਆ ਅਤੇ 4 ਲੱਖ ਰੁਪਏ ਮੰਗੇ । ਪੀੜ੍ਹਤ ਭੁਪਿੰਦਰ ਕੌਰ ਨੇ ਦੱਸਿਆ ਕਿ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਸੀ । ਜਿਸ ਵਿੱਚ ਉਨ੍ਹਾਂ ਕਿਹਾ ਗਿਆ ਪੁੱਤਰ ਜਸਪ੍ਰੀਤ ਦਾ ਦੋਸਤ ਮਨਦੀਪ ਬੋਲ ਰਿਹਾ ਹਾਂ। ਮੁਲਜ਼ਮ ਨੇ ਕਿਹਾ ਉਸ ਨੇ ਲੁਧਿਆਣਾ ਵਿੱਚ 2 ਮੰਜ਼ਿਲਾਂ ਮਕਾਨ ਪਸੰਦ ਕੀਤਾ ਹੈ । ਉਸ ਦੇ ਲਈ ਪੈਸੇ ਦੀ ਜ਼ਰੂਰਤ ਹੈ । ਮੁਲਜ਼ਮ ਨੇ ਪਹਿਲਾਂ 9 ਲੱਖ ਮੰਗੇ।
ਮੁਲਜ਼ਮ ਨੇ ਪੀੜ੍ਹਤ ਨੂੰ ਐਕਾਉਂਟ ਨੰਬਰ ਭੇਜਿਆ ਅਤੇ ਕਿਹਾ ਜਲਦ ਪੈਸੇ ਵਾਪਸ ਦੇਵੇਗਾ । ਪੀੜ੍ਹਤ ਔਰਤ ਨੇ ਬੈਂਕ ਜਾਕੇ ਖਾਤੇ ਤੋਂ ਮੁਲਜ਼ਮ ਦੇ ਖਾਤੇ ਵਿੱਚ 4 ਲੱਖ ਜਮਾ ਕਰਵਾ ਦਿੱਤੇ । ਪੈਸੇ ਮਿਲ ਦੇ ਹੀ ਮੁਲਜ਼ਮ ਨੇ ਫੋਨ ਕੀਤਾ ਕਿ ਉਸ ਨੂੰ ਪੈਸੇ ਮਿਲ ਗਏ ਹਨ ।
ਪਰ ਪੁੱਤਰ ਦਾ ਫੋਨ ਆਇਆ ਤਾਂ ਸਾਈਬਰ ਠੱਗੀ ਦਾ ਪਤਾ ਚੱਲਿਆ
ਪੀੜ੍ਹਤ ਔਰਤ ਭਲਵਿੰਦਰ ਕੌਰ ਨੇ ਦੱਸਿਆ ਕਿ ਆਸਟ੍ਰੇਲੀਆ ਤੋਂ ਉਨ੍ਹਾਂ ਦੇ ਪੁੱਤਰ ਜਸਪ੍ਰੀਤ ਦਾ ਫੋਨ ਆਇਆ ਤਾਂ ਉਨ੍ਹਾਂ ਨੇ ਸਾਰੀ ਘਟਨਾ ਦੇ ਬਾਰੇ ਦੱਸਿਆ । ਪੁੱਤਰ ਨੇ ਫਿਰ ਮਨਦੀਪ ਨੂੰ ਫੋਨ ਕਰਕੇ ਪੈਸੇ ਲੈਣ ਦੀ ਪੁਸ਼ਟੀ ਕੀਤੀ ਤਾਂ ਪਤਾ ਚੱਲਿਆ ਕਿ ਮਨਦੀਪ ਨੇ ਪੈਸੇ ਮੰਗੇ ਹੀ ਨਹੀਂ ਸਨ। ਜਿਸ ਦੇ ਬਾਅਦ ਮਾਮਲੇ ਦੀ ਸ਼ਿਕਾਇਤ ਔਰਤ ਵੱਲੋਂ ਦੇਹਾਤੀ ਪੁਲਿਸ ਨੂੰ ਦਿੱਤੀ ਗਈ ਸੀ।