ਬਿਉਰੋ ਰਿਪੋਰਟ : ਫਿਰੋਜ਼ਪੁਰ ਦੇ ਪਿੰਡ ਮਿਰਜੇਕੇ ਵਿੱਚ ਲੁੱਟ ਦੇ ਇਰਾਦੇ ਨਾਲ ਆਏ ਬਦਮਾਸ਼ਾ ਨੇ ਰਿਟਾਇਡ ਫੌਜੀ ਕਪਤਾਨ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ । ਇਤਲਾਹ ਮਿਲਣ ਦੇ ਬਾਅਦ ਪਹੁੰਚੀ ਪੁਲਿਸ ਨੇ ਫਾਰੈਂਸਿਕ ਟੀਮ ਨੂੰ ਬੁਲਾਇਆ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ।

ਮ੍ਰਿਤਕ ਕੈਪਟਨ ਜਗਜੀਤ ਸਿੰਘ 62 ਸਾਲ ਦੇ ਸਨ । ਉਨ੍ਹਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਸੋਮਵਾਰ ਨੂੰ ਉਹ ਵਿਆਹ ਸਮਾਗਮ ‘ਤੇ ਗਏ ਸਨ । ਕੱਪੜੇ ਧੋਬੀ ਨੂੰ ਦਿੱਤੇ ਸਨ ਪਰ ਸਵੇਰ ਵੇਲੇ ਜਦੋਂ ਵੇਖਿਆ ਕਿ ਜਗਜੀਤ ਸਿੰਘ ਦੁੱਧ ਲੈਣ ਨਹੀਂ ਗਏ ਅਤੇ ਕੱਪੜੇ ਲੈਣ ਵੀ ਨਹੀਂ ਪਹੁੰਚੇ । ਜਦੋਂ ਧੋਬੀ ਕੱਪੜੇ ਲੈਕੇ ਕੋਠੀ ਪਹੁੰਚਿਆ ਤਾਂ ਕੈਪਟਨ ਖੂਨ ਨਾਲ ਲਿਬੜੇ ਹੋਏ ਸਨ ਉਸ ਨੇ ਪਿੰਡ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ । ਪੁਲਿਸ ਨੂੰ ਇਤਲਾਹ ਦਿੱਤੀ ਗਈ ਅਤੇ ਘਰ ਦੇ ਅੰਦਰ ਸਮਾਨ ਵਿਖਰਿਆ ਹੋਇਆ ਸੀ ।

ਜਾਂਚ ਵਿੱਚ ਲੱਗੀ ਹੋਇਆ ਹੈ ਪੁਲਿਸ

ਉਧਰ ਘੱਲਖੁਰਦ ਥਾਣਾ ਪੁਲਿਸ ਦਾ ਕਹਿਣਾ ਹੈ ਕਿ ਕ੍ਰਾਈਮ ਸੀਨ ਨੂੰ ਵੇਖ ਦੇ ਹੋਏ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਪਰਾਧੀ ਲੁੱਟ ਦੇ ਇਰਾਦੇ ਨਾਲ ਆਏ ਸਨ । ਕੈਪਟਨ ਨੇ ਉਨ੍ਹਾਂ ਨੂੰ ਕਿਧਰੇ ਨਾ ਕਿਧਰੇ ਪਛਾਣ ਲਿਆ ਸੀ । ਇਸੇ ਕਾਰਨ ਮੁਲਜ਼ਮਾਂ ਨੇ ਕੈਪਟਨ ਦਾ ਕਤਲ ਕਰ ਦਿੱਤਾ । ਜਲਦ ਹੀ ਮੁਲਜ਼ਮਾਂ ਦਾ ਸੁਰਾਗ ਲੱਗੇਗਾ।