ਬਿਉਰੋ ਰਿਪੋਰਟ : ਇਨਸਾਨੀਅਤ ਅਤੇ ਭਰੋਸੇ ਨੂੰ ਤੋੜਨ ਦੀ ਜਿਹੜੀ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ ਉਹ ਬਹੁਤ ਦੀ ਦਰਦਨਾਕ ਅਤੇ ਭਿਆਨਕ ਹੈ । ਜਲੰਧਰ ਦੇ ਸੰਤੋਖਪੁਰ ਨਜਦੀਕ ਕਿਸ਼ਨਪੁਰਾ ਵਿੱਚ ਨਿਹੰਗ ਜੋਧ ਸਿੰਘ ਸਬਜ਼ੀ ਦਾ ਕੰਮ ਕਰਦਾ ਹੈ । ਸਵੇਰ ਵੇਲੇ ਸਬਜ਼ੀ ਮੰਡੀ ਵਿੱਚ ਇੱਕ ਮਹਿਲਾ ਉਸ ਨੂੰ ਮਿਲੀ ਅਤੇ ਉਸ ਨੇ ਕਿਹਾ ਕੁਝ ਲੋਕ ਉਸ ਦਾ ਪਿੱਛਾ ਕਰ ਰਹੇ ਮੇਰੀ ਮਦਦ ਕਰੋ । ਨਿਹੰਗ ਸਿੰਘ ਵੀ ਫੌਰਨ ਮਦਦ ਲਈ ਤਿਆਰ ਹੋ ਗਿਆ ਅਤੇ ਉਸ ਨੂੰ ਆਪਣੇ ਘਰ ਸੁਰੱਖਿਆ ਦੇ ਲਈ ਲੈਕੇ ਆ ਗਿਆ ।
ਆਪਣੇ ਘਰ ਸੰਤੋਖਪੁਰਾ ਪਹੁੰਚਣ ਤੋਂ ਬਾਅਦ ਜੋਧ ਸਿੰਘ ਨੇ ਆਪਣੀ ਪਤਨੀ ਦੇ ਕੱਪੜੇ ਮਹਿਲਾ ਨੂੰ ਪਾਉਣ ਦੇ ਲਈ ਦਿੱਤੇ ਅਤੇ ਘਰ ਵਿੱਚ ਖਾਣਾ ਵੀ ਦਿੱਤਾ । ਇਸ ਦੇ ਬਾਅਦ ਨਿਹੰਗ ਵਾਪਸ ਮੰਡੀ ਚੱਲਾ ਗਿਆ ਪਰ ਦੁਪਹਿਰ ਨੂੰ ਘਰੋ ਫੋਨ ਆਇਆ ਤਾਂ ਕਿ ਮਹਿਲਾ ਉਸ ਦੇ ਕਲੇਜੇ ਦੇ ਟੁੱਕੜੇ ਯਾਨੀ ਉਸ ਦੀ 7 ਸਾਲਾ ਧੀ ਨੂੰ ਲੈਕੇ ਫਰਾਰ ਹੋ ਗਈ । ਜੋਧ ਸਿੰਘ ਦੇ ਪੈਰਾਂ ਦੇ ਹੇਠਾਂ ਤੋਂ ਜ਼ਮੀਨ ਖਿਸਕ ਗਈ । ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਦੇ ਨਾਲ ਕੀ ਹੋ ਗਇਆ ?
CCTV ਵਿੱਚ ਕੈਦ ਹੋਈ ਬੱਚੀ ਨੂੰ ਲਿਜਾਉਂਦੀ ਔਰਤ
ਘਰ ਤੋਂ ਬੱਚੀ ਨੂੰ ਲਿਜਾਉਣ ਦਾ ਮਹਿਲਾ ਦਾ CCTV ਸਾਹਮਣੇ ਆਇਆ ਹੈ । ਮੁਹੱਲੇ ਵਿੱਚ ਲੱਗੇ ਕੈਮਰੇ ਵਿੱਚ ਮਹਿਲਾ ਬੱਚੀ ਨੂੰ ਲਿਜਾਉਂਦੀ ਹੋਈ ਵਿਖਾਈ ਦੇ ਰਹੀ ਹੈ । ਅਜਿਹਾ ਲੱਗ ਰਿਹਾ ਹੈ ਕਿ ਮਹਿਲਾ ਨੇ ਬੱਚੇ ਨੂੰ ਕੋਈ ਲਾਲਚ ਦਿੱਤਾ ਸੀ ਇਸੇ ਲਈ ਉਹ ਆਰਾਮ ਨਾਲ ਮਹਿਲਾ ਦੇ ਨਾਲ ਜਾ ਰਹੀ ਸੀ । ਦਰਅਸਲ ਜਦੋਂ ਪਿਤਾ ਉਸ ਨੂੰ ਘਰ ਲੈਕੇ ਆਏ ਸਨ ਤਾਂ ਉਸ ਨਾਲ ਚੰਗੀ ਤਰ੍ਹਾਂ ਨਾਲ ਮਿਲਵਾਇਆ ਸੀ ਇਸ ਲਈ ਬੱਚੀ ਦੇ ਦਿਲ ਵਿੱਚ ਮਹਿਲਾ ਨੂੰ ਲੈਕੇ ਕੋਈ ਡਰ ਨਹੀਂ ਸੀ । ਨਿਹੰਗ ਸਿੰਘ ਨੇ ਇਸ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ।ਪੁਲਿਸ ਨੇ ਮਹਿਲਾ ਅਤੇ ਬੱਚੀ ਦੀਆਂ ਫੋਟੋ ਸਾਰੀਆਂ ਜਨਤਕ ਥਾਵਾਂ ‘ਤੇ ਭੇਜ ਦਿੱਤੀ ਹੈ ।
ਮਹਿਲਾਂ ਦੇ ਨਾਲ ਕੁਝ ਹੋਰ ਵੀ ਲੋਕ ਸ਼ਾਮਲ
ਨਿਹੰਗ ਜੋਧ ਸਿੰਘ ਨੇ ਦੱਸਿਆ ਕਿ ਜਦੋਂ ਉਹ ਕੰਮ ‘ਤੇ ਸੀ ਤਾਂ ਮਹਿਲਾ ਡਰੀ ਹਾਲਤ ਵਿੱਚ ਉਸ ਕੋਲ ਆਈ ਅਤੇ ਮਦਦ ਮੰਗੀ, ਨਿਹੰਗ ਨੂੰ ਉਸ ‘ਤੇ ਤਰਸ ਆ ਗਿਆ। ਉਸ ਨੇ ਦੱਸਿਆ 2 ਮੁੰਡੇ ਉਸ ਨੂੰ ਤੰਗ ਕਰ ਰਹੇ ਹਨ। ਨਿਹੰਗ ਨੇ ਨੌਜਵਾਨਾਂ ਤੋਂ ਮਹਿਲਾ ਨੂੰ ਛਡਾਇਆ ਅਤੇ ਘਰ ਲੈ ਆਇਆ ਸੀ । ਦੁਪਹਿਰ ਨੂੰ ਉਹ 7 ਸਾਲ ਦੀ ਧੀ ਨੂੰ ਨਾਲ ਲੈ ਗਈ ਅਤੇ ਵਾਪਸ ਨਹੀਂ ਪਰਤੀ । ਨਿਹੰਗ ਮੁਤਾਬਿਕ ਜਿਹੜੇ ਲੋਕ ਮਹਿਲਾ ਨੂੰ ਤੰਗ ਕਰ ਰਹੇ ਸਨ ਉਹ ਵੀ ਉਸ ਦੇ ਗੈਂਗ ਦੇ ਮੈਂਬਰ ਹੋ ਸਕਦੇ ਹਨ । ਜਿੰਨਾਂ ਨੇ ਪੂਰੇ ਪਲਾਨ ਦੇ ਨਾਲ ਬੱਚੀ ਨੂੰ ਅਗਵਾ ਕੀਤਾ ਹੈ ।
ਮਾਪਿਆਂ ਲਈ ਵੱਡਾ ਅਲਰਟ
ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਮਹਿਲਾ ਅਤੇ ਬੱਚੀ ਦੀ ਫੋਟੋ ਰੇਲਵੇ ਸਟੇਸ਼ਨ ਅਤੇ ਬੱਸ ਅਡੀਆਂ ਅਤੇ ਹੋਰ ਜਨਤਕ ਥਾਵਾਂ ‘ਤੇ ਭੇਜ ਦਿੱਤੀ ਹੈ ਤਾਂਕਿ ਮ