ਬਿਉਰੋ ਰਿਪੋਰਟ : ਭਾਰਤ ਵੱਲੋਂ ਹੁਣ ਬੈਡਮਿੰਟਨ ਦੇ ਕੌਮਾਂਤਰੀ ਮੰਚ ‘ਤੇ ਪੰਜਾਬ ਦੀ ਧੀ ਖੇਡ ਦੀ ਹੋਈ ਨਜ਼ਰ ਆਵੇਗੀ । ਦਿੱਲੀ ਦੇ ਕਰਨੈਲ ਸਿੰਘ ਸਟੇਡੀਅਮ ਵਿੱਚ ਤਿੰਨ ਦਿਨਾਂ ਦੇ ਸਲੈਕਸ਼ਨ ਟ੍ਰਾਇਲ ਵਿੱਚ ਜਲੰਧਰ ਦੀ 17 ਸਾਲ ਦੀ ਮਾਨੀਆ ਰਲਹਨ ਦੀ ਚੋਣ ਹੋਈ ਹੈ। 8 ਸਾਲ ਤੋਂ ਉਹ ਜ਼ਿਲ੍ਹਾਂ ਅਤੇ ਸੂਬਾ ਚੈਂਪੀਅਨ ਹੈ । ਮਾਨਿਆ ਦੀ ਪ੍ਰਫਾਰਮੈਂਸ ਵੇਖ ਦੇ ਹੋਏ ਉਸ ਦੀ ਚੋਣ ਭਾਰਤੀ ਬੈਡਮਿੰਟਨ ਟੀਮ ਵਿੱਚ ਹੋਈ ਹੈ ।
ਜਰਮਨੀ ਵਿੱਚ ਹੋਣ ਵਾਲੀ ਗੇਮ ਵਿੱਚ ਹਿੱਸਾ ਲਏਗੀ
ਮਾਨੀਆ ਰਲਹਨ ਡੱਚ ਜੂਨੀਅਰ ਇੰਟਰਨੈਸ਼ਨਲ ਗ੍ਰੇਡ ਪ੍ਰਿਕਸ ਜਰਮਨੀ ਵਿੱਚ ਹਿੱਸਾ ਲਏਗੀ । ਇਹ ਚੈਂਪੀਅਨਸ਼ਿੱਪ ਜੂਨੀਅਰ ਬੈਡਮਿੰਟਨ ਟੂਰਨਾਮੈਂਟ ਹੈ । ਇਸ ਵਿੱਚ ਹਰ ਦੇਸ਼ ਦੇ ਖਿਡਾਰੀ ਖੇਡਣਗੇ । ਭਾਰਤ ਦੇ ਵੱਲੋਂ ਮਾਨੀਆ ਖੇਡੇਗੀ । ਪਿਤਾ ਅਰਸ਼ ਰਲਹਨ ਨੇ ਕਿਹਾ ਮੈਨੂੰ ਮਾਣ ਹੈ ਕਿ ਧੀ ਨੇ ਮੇਰਾ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ । ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿ ਜਲੰਧਰ ਤੋਂ ਕਿਸੇ ਬੈਡਮਿੰਟਨ ਖਿਡਾਰੀ ਨੂੰ ਭਾਰਤੀ ਟੀਮ ਵਿੱਚ ਥਾਂ ਮਿਲੀ ਹੋਵੇ।
6 ਸਾਲ ਤੋਂ ਕਰ ਰਹੀ ਹੈ ਮਿਹਨਤ
ਮਾਨੀਆ ਦੇ ਪਰਿਵਾਰ ਨੇ ਦੱਸਿਆ ਕਿ ਉਸ ਦੀ ਧੀ ਪਿਛਲੇ ਤਕਰੀਬਨ 6 ਸਾਲ ਤੋਂ ਭਾਰਤੀ ਟੀਮ ਵਿੱਚ ਖੇਡਣ ਦੀ ਕੋਸ਼ਿਸ਼ ਕਰ ਰਹੀ ਸੀ । ਮਾਨੀਆ ਦੀ ਮਾਂ ਨੇ ਕਿਹਾ ਕਿ ਮੇਰੀ ਧੀ ਜਰਮਨੀ ਵਿੱਚ ਬਹੁਤ ਚੰਗਾ ਖੇਡੇਗੀ। ਉਨ੍ਹਾਂ ਕਿਹਾ ਧੀ ਨੇ ਬਹੁਤ ਮਿਹਨਤ ਕੀਤੀ ਹੈ। ਪੜਾਈ ਦੇ ਨਾਲ ਖੇਡ ਨੂੰ ਵੀ ਪੂਰੀ ਤਵਜੋ ਦਿੱਤੀ ਹੈ । ਉਸ ਦੀ ਇਸੇ ਮਿਹਨਤ ਦਾ ਫਲ ਹੈ ਕਿ ਅੱਜ ਉਹ ਭਾਰਤੀ ਟੀਮ ਦਾ ਹਿੱਸਾ ਹੈ । ਉਨ੍ਹਾਂ ਕਿਹਾ ਧੀ ਨੇ ਪਰਿਵਾਰ ਦਾ ਸੁਪਣਾ ਪੂਰਾ ਕੀਤਾ ਹੈ ।