ਬਿਊਰੋ ਰਿਪੋਰਟ : ਜਲੰਧਰ ਦੇ ਹੁਸ਼ਿਆਰਪੁਰ ਰੋਡ ‘ਤੇ ਦੀਪਾ ਕਾਲੋਨੀ ਵਿੱਚ ਇੱਕ ਮਹਿਲਾ ਨੂੰ ਫੜ ਕੇ ਲੋਕਾਂ ਨੇ ਦਰੱਖਤ ਦੇ ਨਾਲ ਬੰਨ ਦਿੱਤਾ । ਮਹਿਲਾ ਰੋਂਦੀ ਰਹੀ ਪਰ ਮੁਹੱਲੇ ਦੇ ਲੋਕ ਉਸ ਤੋਂ ਸਵਾਲ ਕਰਦੇ ਰਹੇ ਅਤੇ ਵਾਰ-ਵਾਰ ਪੁਲਿਸ ਦੇ ਹਵਾਲੇ ਕਰਨ ਦੀ ਚਿਤਾਵਨੀ ਦਿੰਦੇ ਰਹੇ । ਮੁਹੱਲੇ ਵਾਲਿਆਂ ਦਾ ਇਲਜ਼ਾਮ ਸੀ ਫੜੀ ਗਈ ਮਹਿਲਾ ਨਸ਼ੇ ਦੇ ਨਾਲ ਸੈਕਸ ਰੈਕਟ ਚਲਾਉਂਦੀ ਹੈ ਅਤੇ ਉਹ ਆਪਣੀ ਇੱਕ ਸਾਥੀ ਮਹਿਲਾ ਨੂੰ ਮਿਲਣ ਦੇ ਲਈ ਆਈ ਸੀ । ਇਸ ਮਹਿਲਾ ਲਈ ਕੰਮ ਕਰਨ ਵਾਲੀ ਕੁੜੀ ਨੇ ਖੁਲਾਸਾ ਕੀਤਾ ਹੈ ਕੀ ਕਿਵੇਂ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਉਧਰ ਜਦੋਂ ਕਾਫੀ ਦੇਰ ਬਾਅਰ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਨ੍ਹਾਂ ਨੇ ਮਹਿਲਾ ਨੂੰ ਆਪਣੇ ਨਾਲ ਨਾ ਲਿਜਾਉਣ ਦੇ ਲਈ ਜੋ ਤਰਕ ਦਿੱਤਾ ਉਸ ਨੂੰ ਸੁਣ ਕੇ ਤੁਹਾਡੇ ਪੈਰਾ ਹੇਠਾਂ ਤੋਂ ਜ਼ਮੀਨ ਖਿਸਕ ਜਾਵੇਗੀ ।
ਲੋਕਾਂ ਨੇ ਕਿਹਾ ਅਸੀਂ ਪਹਿਲੇ ਕਈ ਵਾਰ ਮਹਿਲਾ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ । ਪਰ ਇਸ ਵਾਰ ਅਸੀਂ ਆਪ ਫੜਿਆ ਅਤੇ ਦਰੱਖਤ ਨਾਲ ਬੰਨ ਦਿੱਤਾ । ਲੋਕਾਂ ਨੇ ਕਿਹਾ ਮਹਿਲਾ ਨੇ ਆਪ ਮੰਨਿਆ ਕੀ ਉਹ ਸ਼ਰੇਆਮ ਇਲਾਕੇ ਵਿੱਚ ਨਸ਼ਾ ਅਤੇ ਜਿਸਮ ਫਰੋਸ਼ੀ ਦਾ ਵਪਾਰ ਕਰਦੀ ਹੈ ਅਤੇ ਪੁਲਿਸ ਨੂੰ ਮਹੀਨਾ ਵੀ ਦਿੰਦੀ ਹੈ । ਮੁਹੱਲੇ ਵਾਲਿਆਂ ਦੀ ਸ਼ਿਕਾਇਤ ‘ਤੇ ਪੁਲਿਸ ਇਲਾਕੇ ਵਿੱਚ ਪਹੁੰਚ ਤਾਂ ਗਈ ਜਿਹੜੇ ਕਾਰਵਾਈ ਕੀਤੀ ਉਸ ਨੂੰ ਸੁਣ ਕੇ ਤੁਸੀਂ ਆਪਣੇ ਸਿਰ ‘ਤੇ ਹੱਥ ਰੱਖ ਮਾਰੋਗੇ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਹਿਲਾ ਨਾਲ ਗੱਲ ਕੀਤੀ ਪਰ ਉਸ ਨੂੰ ਜਾਂਚ ਦੇ ਲਈ ਆਪਣੇ ਨਾਲ ਨਹੀਂ ਲੈ ਕੇ ਗਏ ਤਰਕ ਇਹ ਦਿੱਤਾ ਕੀ ਕੋਈ ਲੇਡੀਸ ਸਟਾਫ ਨਹੀਂ ਹੈ। ਇਸ ਲਈ ਉਹ ਮਹਿਲਾ ਨੂੰ ਇਕੱਲੇ ਥਾਣੇ ਨਹੀਂ ਲੈਕੇ ਜਾ ਸਕਦੇ ਹਨ । ਹਾਲਾਂਕਿ ਪੁਲਿਸ ਦੇ ਨਿਯਮ ਮੁਤਾਬਿਕ ਤਰਕ ਠੀਕ ਸੀ । ਪਰ ਵੱਡਾ ਸਵਾਲ ਇਹ ਉੱਠ ਦਾ ਹੈ ਕੀ ਆਖਿਰ ਮਹਿਲਾ ਪੁਲਿਸ ਮੁਲਾਜ਼ਮ ਥਾਣੇ ਵਿੱਚ ਕਿਉਂ ਨਹੀਂ ਸੀ ? ਸ਼ਹਿਰ ਵਿੱਚ ਕਿਸੇ ਮਹਿਲਾ ਦੇ ਨਾਲ ਕਰਾਇਮ ਹੁੰਦਾ ਹੈ ਤਾਂ ਮਹਿਲਾ ਪੁਲਿਸ ਮੁਲਾਜ਼ਮ ਨਾ ਹੋਣ ਦੀ ਵਜ੍ਹਾ ਕਰਕੇ ਕੀ ਪੁਲਿਸ ਕਾਰਵਾਈ ਨਹੀਂ ਕਰੇਗੀ ? ਇਹ ਆਪਣੇ ਆਪ ਵਿੱਚ ਹੀ ਵੱਡਾ ਸਵਾਲ ਹੈ । ਜਿਸ ਦਾ ਜਵਾਬ ਸਰਕਾਰ ਨੂੰ ਦੇਣਾ ਚਾਹੀਦਾ ਹੈ।
ਫੜੀ ਗਈ ਔਰਤ ਨਸ਼ਾ ਦੇ ਕੇ ਸੈਕਸ ਰੈਕਟ ਚਲਾਉਂਦੀ ਸੀ
ਇਸ ਦੌਰਾਨ ਇੱਕ ਕੁੜੀ ਨੇ ਮੁਹੱਲੇ ਵਿੱਚ ਸ਼ਰੇਆਮ ਕਿਹਾ ਕੀ ਸਪਨਾ ਅਤੇ ਪ੍ਰਵੀਣ ਨਾਂ ਦਾ ਸ਼ਖ਼ਸ ਮਹਿਲਾਵਾਂ ਤੋਂ ਸੈਕਸ ਰੈਕਟ ਚਲਵਾਉਂਦੇ ਹਨ । ਦੋਵੇ ਔਰਤਾਂ ਕੁੜੀਆਂ ਨੂੰ ਨਸ਼ਾ ਦੇ ਕੇ ਬਾਹਰ ਭੇਜ ਦੀਆਂ ਹਨ । ਬਾਹਰ ਤੋਂ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਿਸਾਬ ਦੇਣਾ ਹੁੰਦਾ ਹੈ । ਪੈਸੇ ਦੀ ਮਜ਼ਬੂਰੀ ਵਿੱਚ ਕੁੜੀਆਂ ਉਨ੍ਹਾਂ ਦੇ ਕੋਲ ਆ ਜਾਂਦੀਆਂ ਹਨ ।