Punjab

ਜਲੰਧਰ ਦੇ ਦਰਿੰਦੇ ਨੂੰ ਸਜ਼ਾ-ਏ -ਮੌਤ ! ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ

ਬਿਉਰੋ ਰਿਪੋਰਟ – ਜਲੰਧਰ ਦੇ ਦਰਿੰਦੇ ਨੂੰ ਅਦਾਲਤ ਨੇ ਸਜਾ-ਏ-ਮੌਤ (DEATH SENTENCED) ਦੀ ਸਜ਼ਾ ਸੁਣਾਈ ਹੈ । ਇਸ ਹੈਵਾਨ ਨੇ 4 ਸਾਲ ਪਹਿਲਾਂ 12 ਸਾਲ ਦੀ ਬੱਚੀ ਨਾਲ ਜ਼ਬਰਜਨਾਹ ਕਰਨ ਤੋਂ ਬਾਅਦ ਹਥੌੜੇ ਨਾਲ ਉਸ ਦਾ ਕਤਲ ਕਰ ਦਿੱਤਾ ਸੀ । 30 ਸਾਲ ਦੇ ਨਸ਼ੇੜੀ ਗੁਰਪ੍ਰੀਤ ਗੋਪੀ ਨੇ ਪਹਿਲਾਂ ਇੱਜ਼ਤ ‘ਤੇ ਹੱਥ ਪਾਇਆ ਫਿਰ ਲਾਸ਼ ਨੂੰ ਬੋਰੀ ਵਿੱਚ ਲੁੱਕਾ ਦਿੱਤਾ 2020 ਦੇ ਮਾਮਲੇ ਵਿੱਚ ਹੁਣ ਅਦਾਲਤ ਨੇ ਉਸ ਨੂੰ ਸਜ਼ਾ ਸੁਣਾਈ ਹੈ ।

ਵਧੀਕ ਜ਼ਿਲ੍ਹਾਂ ਅਤੇ ਸੈਸ਼ਨ ਜੱਜ ਅਰਚਨਾ ਕੰਬੋਜ ਨੇ ਮਾਮਲੇ ਨੂੰ ਹੈਵਾਨੀਅਤ ਦੱਸਿਆ । ਮੁਲਜ਼ਮ ਗੋਪੀ ਦੇ ਨਾਲ ਉਸ ਦੇ ਚਾਚੇ ਦਾ ਪੁੱਤਰ ਵਿਕਾਸ ਪਹਿਲਾਂ ਹੀ ਭਗੌੜਾ ਕਰਾਰ ਹੋ ਚੁੱਕਿਆ ਸੀ । ਦੱਸ ਦੇਇਏ ਕਿ ਜਦੋਂ ਬੱਚੀ ਦੀ ਮ੍ਰਿਤਕ ਦੇਹ ਬਰਾਮਦ ਹੋਈ ਤਾਂ ਉਸ ਵਕਤ ਲੋਕਾਂ ਨੇ ਗੋਪੀ ਨਾਲ ਜਮਕੇ ਕੁੱਟਮਾਰ ਕੀਤੀ ਸੀ ।

ਪੁਲਿਸ ਮੁਲਜ਼ਮ ਨੂੰ ਪਬਲਿਕ ਦੇ ਚੁੰਗਲ ਤੋਂ ਛੱਡਾ ਕੇ ਥਾਣੇ ਲੈ ਆਈ ਸੀ । ਜਿੱਥੇ ਅੱਧੀ ਰਾਤ ਤੱਕ ਮੁਲਜ਼ਮਾਂ ਤੋਂ ਪੁੱਛ-ਗਿੱਛ ਚੱਲ ਰਹੀ ਸੀ । ਪੁਲਿਸ ਨੇ ਖੂਨ ਵਿੱਚ ਰੰਗੇ ਹਥੌੜੇ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਸੀ । ਮ੍ਰਿਤਕ ਬੱਚੀ ਦੀ ਲਾਸ਼ ਗੁਆਂਢੀ ਗੁਰਪ੍ਰੀਤ ਦੇ ਘਰ ਮਿਲੀ ਸੀ । ਉਧਰ ਜਦੋਂ ਪੁਲਿਸ ਨੇ ਪੋਸਟਮਾਰਟਮ ਕਰਵਾਇਆ ਸੀ ਤਾਂ ਉਸ ਨਾਲ ਜ਼ਬਰਜਨਾਹ ਦੀ ਪੁੱਸ਼ਟੀ ਵੀ ਹੋਈ ਸੀ ।

ਇਹ ਪੂਰੀ ਵਾਰਦਾਤ ਗੋਰਾਇ ਦੇ ਪਿੰਡ ਦੀ ਹੈ ਜਿੱਥੋਂ ਸ਼ਾਮ ਸਵਾ 4 ਵਜੇ ਬੱਚੀ ਲਾਪਤਾ ਹੋ ਗਈ ਸੀ । ਜਿਸ ਦੇ ਬਾਅਦ ਪਿਤਾ ਨੇ ਬੱਚੀ ਦੀ ਤਲਾਸ਼ ਸੁਰੂ ਕੀਤੀ,ਪੌਨੇ 3 ਵਜੇ ਬੱਚੀ ਨੂੰ ਘਰ ਦੇ ਬਾਹਰ ਖੇਡਦੇ ਹੋਏ ਵੇਖਿਆ ਗਿਆ ਸੀ । ਜਿਸ ਦੇ ਬਾਅਦ ਮਾਮਲੇ ਦੀ ਜਾਂਚ ਲਈ ਪੁਲਿਸ ਟੀਮ ਪਹੁੰਚੀ । ਸਭ ਤੋਂ ਪਹਿਲਾਂ ਅਨਾਉਂਸਮੈਂਟ ਕਰਵਾਈ ਗਈ ਅਤੇ ਫਿਰ ਸੋਸ਼ਲ ਮੀਡੀਆ ਤੇ ਬੱਚੀ ਦੀ ਫੋਟੋ ਸ਼ੇਅਰ ਕੀਤੀ ਗਈ ਸੀ ।

ਪੁਲਿਸ ਨੇ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਸਾਫ ਕਰ ਦਿੱਤਾ ਕਿ ਬੱਚੀ ਪਿੰਡ ਤੋਂ ਬਾਹਰ ਨਹੀਂ ਗਈ । ਮੁਲਜ਼ਮ ਗੁਰਪ੍ਰੀਤ ਵੀ ਬੱਚੀ ਨੂੰ ਲੱਭਣ ਦਾ ਡਰਾਮਾ ਕਰਦੇ ਘਰ-ਘਰ ਉਸ ਦੀ ਤਲਾਸ਼ ਕਰਨ ਲੱਗਿਆ । ਸ਼ਾਮ 7 ਵਜੇ ਜਦੋਂ ਪੁਲਿਸ ਗੁਰਪ੍ਰੀਤ ਦੇਘਰ ਗਈ ਤਾਂ ਖੂਨ ਨਾਲ ਰੰਗਿਆ ਹਥੌੜਾ ਮਿਲਿਆ ਜਿਸ ਦੇ ਬਾਅਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ।