ਬਿਉਰੋ ਰਿਪੋਰਟ – ਮਨੁੱਖੀ ਅਧਿਕਾਰਾ ਦੇ ਕਾਰਕੁੰਨ ਜਸਵੰਤ ਸਿੰਘ ਖਾਲੜਾ (Jaswant Singh Khalra) ਦੇ ਜੀਵਨ ‘ਤੇ ਬਣੀ ਫਿਲਮ ਪੰਜਾਬ ’95 (Punjab’95) ‘ਤੇ 120 ਤੋਂ ਜ਼ਿਆਦਾ ਕੱਟ ਲਗਾਉਣ ‘ਤੇ ਜਥੇਦਾਰ ਸ੍ਰੀ ਅਕਾਲ ਤਖਤ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਕਿਹਾ ਜਸਵੰਤ ਸਿੰਘ ਖਾਲੜਾ ਇੱਕ ਹਕੀਕਤ ਹੈ,ਉਨ੍ਹਾਂ ਨੇ ਕੌਮ ਦਾ ਵੱਡਾ ਕਾਰਜ ਕੀਤਾ ਹੈ । ਜਥੇਦਾਰ ਸਾਹਿਬ ਨੇ ਕਿਹਾ ਦੇਸ਼ ਵਿੱਚ ਸਿੱਖਾਂ ਦੇ ਨਾਲ ਬਹੁਤ ਹੀ ਨਾਇਨਸਾਫੀ ਹੋ ਰਹੀ ਹੈ। ਜਿਸ ਜਸਵੰਤ ਸਿੰਘ ਖਾਲੜਾ ਨੇ 25 ਹਜ਼ਾਰ ਨਜਾਇਜ਼ ਮਾਰੇ ਗਏ ਸਿੱਖ ਨੌਜਵਾਨਾਂ ਦੇ ਕੇਸ ਕੱਢੇ ਪਰ ਇਸ ਦੌਰਾਨ ਉਨ੍ਹਾਂ ਦਾ ਹੀ ਕਤਲ ਕਰ ਦਿੱਤਾ ਗਿਆ । ਅਜਿਹੇ ਇਨਸਾਨ ਦੇ ਜੀਵਨ ‘ਤੇ ਬਣੀ ਫਿਲਮ ਨੂੰ ਰੋਕਿਆ ਜਾ ਰਿਹਾ ਹੈ ।
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਬੀਜੇਪੀ ਦੀ ਐੱਮਪੀ ਕੰਗਨਾ ਰਣੌਤ (Kangna Ranaut) ਨੇ ਫਿਲਮ ‘ਐਮਰਜੈਂਸੀ'(Emergency) ਵਿੱਚ ਸਿੱਖਾਂ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਉਸ ਦੀ ਹਮਾਇਤ ਕੀਤੀ ਜਾ ਰਹੀ ਹੈ ਜਦਕਿ ਜਿਹੜੀ ਫਿਲਮ ਹਕੀਕਤ ਹੈ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ।
ਸੈਂਸਰ ਬੋਰਡ ਨੇ ਨਾ ਸਿਰਫ਼ ਪੰਜਾਬ ’95 ਨੂੰ ਰਿਲੀਜ਼ ਕਰਨ ਤੋਂ ਪਹਿਲਾਂ 120 ਕੱਟ ਲਗਾਏ ਹਨ ਬਲਕਿ ਇਸ ਦੇ ਨਾਂ ਬਦਲਣ ਦੀ ਸ਼ਰਤ ਵੀ ਰੱਖੀ ਹੈ । ਸੈਂਸਰ ਬੋਰਡ ਨੇ ਫਿਲਮ ਦਾ ਨਾਂ ਬਦਲ ਕੇ ਸਤਲੁਤ ਰੱਖਣ ਦੀ ਸਿਫਾਰਿਸ਼ ਕੀਤੀ ਹੈ । ਇਸ ਤੋਂ ਇਲਾਵਾ ਜਸਵੰਤ ਸਿੰਘ ਖਾਲੜਾ ਨੂੰ ਨਾਇਕ ਦੇ ਤੌਰ ‘ਤੇ ਪੇਸ਼ ਨਾ ਕਰਨ ਦੀ ਹਦਾਇਤੀਆਂ ਦਿੰਦੇ ਹੋਏ ਇਸ ਨੂੰ ਸੱਚੀ ਘਟਨਾ ਨਾ ਹੋਣ ਡਿਸਕਲੇਮਰ ਚਲਾਉਣ ਦੇ ਵੀ ਨਿਰਦੇਸ਼ ਦਿੱਤੇ ਹਨ । ਫਿਲਮ ਦੇ ਪ੍ਰੋਡੂਸਰ ਅਤੇ ਡਾਇਰੈਕਟਰ ਨੇ ਕਿਹਾ ਅਜਿਹਾ ਕਰਕੇ ਉਹ ਨਾ ਹੀ ਖਾਲੜਾ ਦੇ ਪਰਿਵਾਰ ਨਾਲ ਇਨਸਾਫ ਕਰਨਗੇ ਨਾ ਹੀ ਪੰਜਾਬ ਦੇ ਲੋਕਾਂ ਨਾਲ ।
ਪੰਜਾਬ ’95 ਫਿਲਮ 2 ਸਾਲ ਤੋਂ ਤਿਆਰ ਹੈ,ਇਸ ਵਿੱਚ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਅਤੇ ਅਰਜੁਨ ਰਾਮਪਾਲ ਮੁਖ ਕਿਰਦਾਰ ਵਿੱਚ ਨਜ਼ਰ ਆਉਣਗੇ । ਪਰ ਪਹਿਲਾਂ ਇਸ ਵਿੱਚ 80 ਕੱਟ ਲਗਾਏ ਗਏ ਅਤੇ ਹੁਣ 120 ਕੱਟ ਲੱਗਾ ਦਿੱਤੇ ਹਨ । ਫਿਲਮ ਦੇ ਪ੍ਰੋਡੂਸਰ ਇਸ ਖਿਲਾਫ਼ ਬੰਬੇ ਹਾਈਕੋਰਟ ਵੀ ਗਏ ਪਰ ਬਾਅਦ ਵਿੱਚੋਂ ਆਪਸੀ ਗੱਲਬਾਤ ਨਾਲ ਸੁਲਝਾਉਣ ਦਾ ਫੈਸਲਾ ਲਿਆ ਹੈ ।