Punjab

‘ਮੁੱਖ ਮੰਤਰੀ ਭਾਲ ਯਾਤਰਾ’! ਕਿੱਥੇ ਤੇ ਕਿਉਂ ਲਗਾਉਣ ਦੀ ਨੌਬਤ ਆਈ ? ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ !

ਬਿਉਰੋ ਰਿਪੋਰਟ : ਜਲੰਧਰ ਦੇ ਡੀਸੀ ਦਫਤਰ ਵਿੱਚ ‘ਮੁੱਖ ਮੰਤਰੀ ਭਾਲ ਯਾਤਰਾ’ ਦੇ ਪੋਸਟਰ ਲਗਾਏ ਗਏ ਹਨ। ਪੰਜਾਬੀ ਵਿੱਚ ਲਿਖੇ ਗਏ ਇੰਨਾਂ ਪੋਸਟਰਾਂ ਦੇ ਬਾਰੇ ਜਦੋਂ ਅਧਿਕਾਰੀਆਂ ਨੂੰ ਪਤਾ ਚੱਲਿਆ ਤਾਂ ਕੁਝ ਹੀ ਦੇਰ ਵਿੱਚ ਪੋਸਟਰ ਹਟਾ ਦਿੱਤੇ ਗਏ ਸਨ ।
ਮਿਲੀ ਜਾਣਕਾਰੀ ਦੇ ਮੁਤਾਬਿਕ ਡੀਸੀ ਦਫਤਰ ਦੇ ਬਾਹਰ A-4 ਸਾਈਜ਼ ਦੇ ਪੋਸਟਰ ਲਗਾਏ ਗਏ ਸਨ। ਪੋਸਟਰ ਟੇਪ ਨਾਲ ਚਿਪਕਾਏ ਸਨ। 2 ਦਿਨ ਦੀ ਹਫਤਾਵਰੀ ਛੁੱਟੀ ਦੇ ਬਾਅਦ ਜ਼ਿਲ੍ਹਾਂ ਪ੍ਰਸ਼ਾਸਨ ਦਾ ਦਫਤਰ ਖੁੱਲਿਆ ਸੀ । ਫਿਲਹਾਲ ਇੰਨਾਂ ਪੋਸਟਰਾਂ ‘ਤੇ ਕਿਸੇ ਦਾ ਧਿਆਨ ਨਹੀਂ ਗਿਆ ਸੀ। ਜਦੋਂ ਅਧਿਕਾਰੀ ਦਫਤਰ ਪਹੁੰਚੇ ਤਾਂ ਉਨ੍ਹਾਂ ਨੇ ਫੋਟੋ ਅਧਿਕਾਰੀਆਂ ਤੱਕ ਪਹੁੰਚਾਈ। ਜਿਸ ਦੇ ਬਾਅਦ ਪੋਸਟਰ ਹਟਵਾਏ ਗਏ ।

2 ਦਿਨ ਪਹਿਲਾਂ ਪੋਸਟਰ ਲਗਵਾਏ ਸਨ

ਆਲੇ-ਦੁਆਲੇ ਦੇ ਲੋਕਾਂ ਨੂੰ ਪਤਾ ਚੱਲਿਆ ਸੀ ਕਿ ‘ਮੁੱਖ ਮੰਤਰੀ ਭਾਲ ਯਾਤਰਾ’ਦੇ 2 ਦਿਨ ਪਹਿਲਾਂ ਪ੍ਰਦਰਸ਼ਨ ਦੇ ਦੌਰਾਨ ਲੋਕਾਂ ਨੇ ਪੋਸਟਰ ਲਗਾਏ ਸਨ। ਜਿਸ ਦੇ ਬਾਅਦ ਇਹ ਪੋਸਟਰ ਕਿਸੀ ਨੇ ਹਟਾਏ ਨਹੀਂ ਸਨ । ਇਸ ਵਿਚਾਲੇ ਜਦੋਂ ਅਧਿਕਾਰੀ ਦਫ਼ਤਰ ਪਹੁੰਚੇ ਤਾਂ ਡੀਸੀ ਦਫ਼ਤਰ ਦੇ ਅਧਿਕਾਰੀਆਂ ਵਿੱਚ ਹੜਕੰਪ ਮੱਚ ਗਿਆ।

SHO ਨੇ ਕਿਹਾ ਫਿਲਹਾਲ ਕੋਈ ਸ਼ਿਕਾਇਤ ਨਹੀਂ

ਉਧਰ ਇਸ ਨੂੰ ਲੈਕੇ ਥਾਣਾ ਨਵੀਂ ਬਾਰਾਦਰੀ ਵਿੱਚ SHO ਜਸਪਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਮਾਮਲੇ ਵਿੱਚ ਹੁਣ ਤੱਕ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਮਿਲੀ ਹੈ । ਜੇਕਰ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਦਾ ਹੁਕਮ ਦਿੰਦਾ ਹੈ ਤਾਂ ਪੁਲਿਸ ਵੱਲੋਂ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।