ਬਿਊਰੋ ਰਿਪੋਰਟ : ਜਲੰਧਰ ਦੇ ਸਿਵਲ ਹਸਪਤਾਲ ਵਿੱਚ ਇੱਕ ਮੁਲਾਜ਼ਮ ਨੇ ਆਪਣੀ ਜ਼ਿੰਦਗੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਦੀ ਹਾਲਤ ਗੰਭੀਰ ਹੋਣ ‘ਤੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਡਾਕਟਰਾਂ ਦੀ ਨਿਗਰਾਨੀ ਵਿੱਚ ਹਾਲਤ ਚਿੰਤਾ ਵਾਲੀ ਬਣੀ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲ ਦੇ ਹੀ ਅਧਿਕਾਰੀ ਸਿਵਲ ਹਸਪਤਾਲ ਪਹੁੰਚੇ । ਆਪਣੀ ਜ਼ਿੰਦਗੀ ਖਤਮ ਕਰਨ ਦੀ ਕੋਸ਼ਿਸ਼ ਕਰਨ ਵਾਲੇ ਮੁਲਾਜ਼ਮ ਦੀ ਪਛਾਣ ਸਰਬਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ ।
ਮੁਲਾਜ਼ਮ ਨੇ ਨੋਟ ਵਿੱਚ ਪਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ
ਦੱਸਿਆ ਜਾ ਰਿਹਾ ਹੈ ਕਿ ਸਰਬਜੀਤ ਸਿੰਘ ਸਿਵਲ ਹਸਪਤਾਲ ਵਿੱਚ ਫਾਰਮੈਸੀ ਦੇ ਤੌਰ ‘ਤੇ ਤਾਇਨਾਤ ਸੀ । ਇਸੇ ਵਿਚਾਲੇ ਸਰਬਜੀਤ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਹਸਪਤਾਲ ਪ੍ਰਬੰਧਨ ਉਨ੍ਹਾਂ ਨੂੰ ਕਾਫੀ ਪਰੇਸ਼ਾਨ ਕਰ ਰਿਹਾ ਸੀ । ਉਹ ਕਾਫੀ ਦਿਨਾਂ ਤੋਂ ਤਣਾਅ ਵਿੱਚ ਚੱਲ ਰਿਹਾ ਸੀ ਇਸੇ ਵਜ੍ਹਾ ਕਰਕੇ ਉਸ ਨੇ ਆਪਣੀ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕੀਤੀ । ਇਸੇ ਵਿਚਾਲੇ ਪਤਾ ਚੱਲਿਆ ਹੈ ਕਿ ਸਰਬਜੀਤ ਨੇ ਇੱਕ ਸੂਸਾਈਡ ਨੋਟ ਵੀ ਲਿਖਿਆ ਹੈ । ਜਿਸ ਵਿੱਚ ਉਸ ਨੇ ਕੁਝ ਡਾਕਟਰਾਂ ‘ਤੇ ਵੀ ਇਲਜ਼ਾਮ ਲਗਾਇਆ ਹੈ ।
ਮੁਲਾਜ਼ਮਾਂ ਨੇ ਇਹ ਚੀਜ਼ ਖਾਦੀ
ਪਰਿਵਾਰ ਨੇ ਮਰਨ ਤੋਂ ਪਹਿਲਾਂ ਨੋਟ ਲਿਖੇ ਹੋਣ ਦੀ ਪੁਸ਼ਟੀ ਕੀਤੀ ਹੈ । ਪਰ ਹੁਣ ਤੱਕ ਇਹ ਬਰਾਮਦ ਨਹੀਂ ਹੋਇਆ ਹੈ । ਪਰਿਵਾਰ ਦਾ ਕਹਿਣਾ ਹੈ ਕਿ ਸਰਬਜੀਤ ਨੇ ਕੋਈ ਚੀਜ਼ ਖਾਦੀ ਸੀ । ਉਸ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ । ਪਹਿਲਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਪਰ ਹਾਲਤ ਗੰਭੀਰ ਹੋਣ ਦੀ ਵਜ੍ਹਾ ਕਰਕੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।