Punjab

ਪਾਕਿਸਤਾਨ ਵੱਲ ਫਿਰ ਛੱਡਿਆ ਪਾਣੀ, ਗੁਆਂਢੀ ਮੁਲਕ ਨੇ ਖੋਲ੍ਹ ਰੱਖੇ ਨੇ ਆਪਣੇ ਫਲੱਡ ਗੇਟ

Water again released towards Pakistan, the neighboring country kept its flood gate open

ਚੰਡੀਗੜ੍ਹ : ਇੱਕ ਵਾਰ ਫਿਰ ਤੋਂ ਗੁਆਂਢੀ ਮੁਲਕ ਨੇ ਆਪਣਾ ਫਰਜ ਨਿਭਾਇਆ ਹੈ। ਪੰਜਾਬ ਨੇ ਮਾਧੋਪੁਰ ਹੈੱਡਵਰਕਸ ਤੋਂ 14 ਹਜ਼ਾਰ 900 ਕਿਊਸਿਕ ਪਾਣੀ ਪਾਕਿਸਤਾਨ ਵੱਲ ਛੱਡਿਆ ਗਿਆ ਹੈ। ਰਣਜੀਤ ਸਾਗਰ ਡੈਮ ਤੋਂ ਬਿਜਲੀ ਦਾ ਉਤਪਾਦਨ ਪੂਰਾ ਪੈਦਾ ਕਰਨ ਲਈ ਮਾਧੋਪੁਰ ਹੈਡਵਰਕਸ ਤੋਂ ਛੇ ਗੇਟ ਖੋਲ੍ਹ ਕੇ ਅੱਜ 14 ਹਜ਼ਾਰ 900 ਕਿਊਸਿਕ ਪਾਣੀ ਪਾਕਿਸਤਾਨ ਵੱਲ ਛੱਡ ਦਿੱਤਾ ਗਿਆ ਹੈ। ਬੀਤੇ ਦਿਨ ਸ਼ਾਮ ਨੂੰ 5 ਵਜੇ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਪਾਣੀ ਦਾ ਪੱਧਰ ਵਧ ਕੇ 523.25 ਮੀਟਰ ਹੋ ਗਿਆ ਹੈ ਤੇ ਡੈਮ ਦੀ ਝੀਲ ’ਚ ਪਹਾੜਾਂ ’ਚੋਂ 35 ਹਜ਼ਾਰ 800 ਕਿਊਸਿਕ ਪਾਣੀ ਦੀ ਆਮਦ ਹੋ ਰਹੀ ਸੀ। ਡੈਮ ਦੇ ਚਾਰੇ ਯੂਨਿਟ ਚਲਾ ਕੇ 600 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਅਤੇ ਬਿਜਲੀ ਪੈਦਾ ਕਰਨ ਤੋਂ ਬਾਅਦ 19 ਹਜ਼ਾਰ 828 ਕਿਊਸਿਕ ਪਾਣੀ ਹੇਠਾਂ ਮਾਧੋਪੁਰ ਹੈਡਵਰਕਸ ਵੱਲ ਛੱਡਿਆ ਜਾ ਰਿਹਾ ਹੈ।

ਮਾਧੋਪੁਰ ਹੈਡਵਰਕਸ ਦੇ ਐੱਸਡੀਓ ਪ੍ਰਦੀਪ ਕੁਮਾਰ ਅਨੁਸਾਰ ਹੇਠਾਂ ਪੈਂਦੇ ਜ਼ਿਲ੍ਹਿਆਂ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਪਾਣੀ ਦੀ ਮੰਗ ਘਟਣ ਕਰਕੇ ਪਾਕਿਸਤਾਨ ਵੱਲ ਪਾਣੀ ਛੱਡਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਐੱਮ ਬੀ ਲਿੰਕ ਨਹਿਰ ਵਿੱਚ ਪਾਣੀ ਬਿਲਕੁਲ ਨਹੀਂ ਛੱਡਿਆ ਜਾ ਰਿਹਾ ਜਦ ਕਿ ਯੂਬੀਡੀਸੀ ਨਹਿਰਾਂ ਵਿੱਚ 3900 ਕਿਊਸਿਕ ਪਾਣੀ ਭੇਜਿਆ ਜਾ ਰਿਹਾ ਹੈ ਅਤੇ 14 ਹਜ਼ਾਰ 900 ਕਿਊਸਿਕ ਪਾਣੀ ਪਾਕਿਸਤਾਨ ਵੱਲ ਭੇਜਿਆ ਜਾ ਰਿਹਾ ਹੈ।

ਸ਼ਾਹਪੁਰਕੰਡੀ ਡੈਮ ਦੇ ਮੁੱਖ ਇੰਜੀਨੀਅਰ ਸ਼ੇਰ ਸਿੰਘ ਨੇ ਦੱਸਿਆ ਕਿ ਸ਼ਾਹਪੁਰਕੰਡੀ ਡੈਮ ਦੇ ਮੁੱਖ ਬੰਨ੍ਹ ਦਾ ਨਿਰਮਾਣ ਕਾਰਜ ਜੰਗੀ ਪੱਧਰ ’ਤੇ ਜਾਰੀ ਹੈ। ਇਹ ਕੰਮ ਮੁਕੰਮਲ ਹੋਣ ਮਗਰੋਂ ਬੰਨ੍ਹ ਦੇ ਪਿੱਛੇ ਝੀਲ ਦੇ ਰੂਪ ਵਿੱਚ ਪਾਣੀ ਰੋਕਣਾ ਸ਼ੁਰੂ ਕਰ ਦਿੱਤਾ ਜਾਵੇਗਾ।

ਦੂਜੇ ਪਾਸੇ ਬੀਬੀਐੱਮਬੀ ਨੇ ਇਹਤਿਆਤ ਵਜੋਂ ਕੱਲ੍ਹ ਸ਼ਾਮ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ। ਬੀਬੀਐੱਮਬੀ ਪ੍ਰਸ਼ਾਸਨ ਨੇ ਸਬੰਧਿਤ ਰਾਜਾਂ ਨੂੰ ਇੱਕ ਦਿਨ ਪਹਿਲਾਂ ਪੱਤਰ ਜਾਰੀ ਕਰ ਕੇ ਇਸ ਦੀ ਅਗਾਊਂ ਸੂਚਨਾ ਦੇ ਦਿੱਤੀ ਸੀ। ਡੈਮ ’ਚੋਂ 22,300 ਕਿਊਸਿਕ ਪਾਣੀ ਸ਼ਾਹ ਨਹਿਰ ਬੈਰਾਜ ’ਚ ਛੱਡਿਆ ਜਾ ਰਿਹਾ ਹੈ, ਜਿਸ ’ਚੋਂ 17,923 ਕਿਊਸਿਕ ਪਾਣੀ ਪਾਵਰ ਹਾਊਸ ਰਾਹੀਂ ਅਤੇ ਬਾਕੀ 4,377 ਕਿਊਸਕ ਪਾਣੀ ਸਪਿੱਲਵੇਅ ਰਾਹੀਂ ਛੱਡਿਆ ਜਾ ਰਿਹਾ ਹੈ।