Punjab

ਜਲੰਧਰ ਤੋਂ ਵਿਆਹ ‘ਤੇ ਗਈ 21 ਸਾਲਾ ਕੁੜੀ !ਜੰਗਲ ‘ਚ ਬੇਸੁੱਧ ਮਿਲੀ !’ਨੋਟਾਂ ਦੇ ਲਾਲਚ ‘ਚ ‘ਆਪਣਾ ਸ਼ਿਕਾਰ’ ਆਪ ਕਰ ਬੈਠੀ !

ਬਿਊਰੋ ਰਿਪੋਰਟ : ਊਨਾ ਦੇ ਅੰਬ ਦੇ ਜੰਗਲਾਂ ਤੋਂ ਮਿਲੀ ਜਲੰਧਰ ਦੀ 21 ਸਾਲਾ ਬਲਜੀਤ ਕੌਰ ਦੀ ਲਾਸ਼ ਪੁਲਿਸ ਲਈ ਵੱਡੀ ਪਹੇਲੀ ਬਣੀ ਹੋਈ ਸੀ । ਜਿਸ ਨੂੰ ਹੁਣ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪਹਿਲਾਂ ਪੁਲਿਸ ਇਸ ਨੂੰ ਸੂਸਾਈਡ ਦੇ ਰੂਪ ਵਿੱਚ ਵੇਖ ਰਹੀ ਸੀ । ਪਰ ਹੁਣ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਨੇ ਕਤਲ ਦੇ ਇਲਜ਼ਾਮ ਵਿੱਚ ਇੱਕ ਮੁੰਡੇ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਬਲਜੀਤ ਕੌਰ ਦਾ ਕਤਲ ਕੀਤਾ ਅਤੇ ਫਿਰ ਉਸ ਨੂੰ ਜੰਗਲ ਵਿੱਚ ਸੁੱਟ ਦਿੱਤਾ । ਬਲਜੀਤ ਕੌਰ ਦੇ ਕਤਲ ਪਿੱਛੇ ਉਸ ਦੇ ਵੱਲੋਂ ਰਚੀ ਗਈ ਬਲੈਕਮੇਲਿੰਗ ਦੀ ਕਹਾਣੀ ਸਾਹਮਣੇ ਆ ਰਹੀ ਹੈ । ਪੁਲਿਸ ਨੂੰ ਬਲਜੀਤ ਕੌਰ ਦੇ ਘਰ ਦਾ ਪਤਾ ਉਸ ਦੇ ਫੋਨ ਤੋਂ ਪਤਾ ਚੱਲਿਆ ਸੀ । ਗ੍ਰਿਫਤਾਰ ਮੁਲਜ਼ਮ ਜੱਗੀ ਨੇ ਦੱਸਿਆ ਕੀ ਬਲਜੀਤ ਕੌਰ ਸਾਡਾ ਸ਼ਿਕਾਰ ਕਰਨਾ ਚਾਉਂਦੀ ਸੀ ਅਸੀਂ ਉਸ ਦਾ ਕਰ ਦਿੱਤਾ ।

ਘਰੋ ਵਿਆਹ ਦਾ ਕਹਿਕੇ ਗਈ ਸੀ

ਬਲਜੀਤ ਕੌਰ ਦੇ ਪਿਤਾ ਨੇ ਦੱਸਿਆ ਕੀ ਉਹ ਆਪਣੀ ਮਾਂ ਨੂੰ ਸਹੇਲੀ ਦੇ ਵਿਆਹ ਦਾ ਕਹਿਕੇ ਗਈ ਸੀ । ਉਸ ਦੇ ਬਾਅਦ ਉਹ ਘਰ ਨਹੀਂ ਪਰਤੀ। ਜਦੋਂ ਪੁਲਿਸ ਨੂੰ ਜੰਗਲ ਤੋਂ ਉਸ ਦੀ ਲਾਸ਼ ਮਿਲੀ ਤਾਂ ਇੱਕ ਮੋਬਾਈਲ ਫੋਨ ਵੀ ਪਿਆ ਸੀ। ਪੁਲਿਸ ਮੋਬਾਈਲ ਫੋਨ ਦੇ ਜ਼ਰੀਏ ਬਲਜੀਤ ਦੇ ਘਰ ਪਹੁੰਚੀ । ਇਹ ਮੋਬਾਈਲ ਫੋਨ ਉਸ ਦੇ ਭਰਾ ਨੇ ਹੀ ਲੈਕੇ ਦਿੱਤਾ ਸੀ । ਪੁਲਿਸ ਨੂੰ ਸ਼ੁਰੂ ਤੋਂ ਹੀ ਇਹ ਕਤਲ ਦਾ ਮਾਮਲਾ ਲੱਗ ਰਿਹਾ ਸੀ । ਮਾਮਲੇ ਦੀ ਤੈਅ ਤੱਕ ਜਾਣ ਦੇ ਲਈ SIT ਦਾ ਗਠਨ ਕੀਤਾ ਗਿਆ । ਜਾਂਚ ਦੌਰਾਨ ਬਲਜੀਤ ਕੌਰ ਦੀ ਕਾਲ ਰਿਕਾਰਡਿੰਗ ਨੂੰ ਖੰਗਾਲਿਆ ਗਿਆ । ਵੱਖ-ਵੱਖ ਟੀਮਾਂ ਨੂੰ ਫਿਲੌਰ ਰਵਾਨਾ ਕੀਤਾ ਗਿਆ । 26 ਜਨਵਰੀ ਨੂੰ ਪੁਲਿਸ ਨੇ ਪਿੰਡ ਤਲਵਾਨ ਦੇ ਰਹਿਣ ਵਾਲੇ ਜੱਗੀ ਨੂੰ ਗ੍ਰਿਫਤਾਰ ਕੀਤਾ ਜਿਸ ਨੇ ਕਤਲ ਦੇ ਪੂਰੇ ਮਾਮਲੇ ਤੋਂ ਪਰਦਾ ਚੁੱਕਿਆ

ਕਤਲ ਦੇ ਇਰਾਦੇ ਨਾਲ ਬਲਜੀਤ ਨੂੰ ਬੁਲਾਇਆ

ਪੁੱਛ ਗਿੱਛ ਵਿੱਚ ਜੱਗੀ ਨੇ ਦੱਸਿਆ ਕੀ ਬਲਜੀਤ ਕੌਰ ਨੂੰ ਕਤਲ ਦੇ ਇਰਾਦੇ ਨਾਲ ਹਿਮਾਚਲ ਲੈਕੇ ਗਏ ਸਨ । ਮੋਟਰ ਸਾਈਕਲ ‘ਤੇ ਉਹ ਉਸ ਨੂੰ ਭਰਵਾਈ ਤੱਕ ਲੈਕੇ ਗਏ । ਘੇਬਰ ਬੇਹੜ ਵਿੱਚ ਮੇਨ ਰੋਡ ਨਾਲ ਲੱਗ ਦੀ ਗਹਿਰੀ ਖਾਈ ਦੇ ਸਾਹਮਣੇ ਪਹਿਲਾਂ ਬਲਜੀਤ ਕੌਰ ਦਾ ਗਲਾ ਦਬਾਇਆ ਫਿਰ ਉਸ ਨੂੰ ਖੱਡ ਵਿੱਚ ਸੁੱਟ ਦਿੱਤਾ । ਜੱਗੀ ਨੇ ਦੱਸਿਆ ਕੀ ਕਿਵੇਂ ਬਲਜੀਤ ਕੌਰ ਉਸ ਨੂੰ ਬਲੈਕ ਮੇਲ ਕਰ ਰਹੀ ਸੀ ।

2 ਮਹੀਨੇ ਪਹਿਲਾਂ ਹੋਈ ਸੀ ਜਾਣ ਪੱਛਾਣ

ਜੱਗੀ ਨੇ ਪੁਲਿਸ ਨੂੰ ਦਸਿਆ ਕਿ ਉਸ ਦੀ ਬਲਜੀਤ ਕੌਰ ਦੇ ਨਾਲ 2 ਮਹੀਨੇ ਪਹਿਲਾਂ ਹੀ ਜਾਣ ਪੱਛਾਣ ਹੋਈ ਸੀ । ਉਹ ਫੋਨ ‘ਤੇ ਅਕਸਰ ਗੱਲ ਕਰਦੀ ਸੀ । ਇਸ ਦੌਰਾਨ ਬਲਜੀਤ ਕੌਰ ਦੇ ਨਾਲ ਫਗਵਾੜਾ ਵਿੱਚ ਉਸ ਦੇ ਸ਼ਰੀਰਕ ਸਬੰਧ ਬਣ ਗਏ। ਉਸ ਦੇ ਬਾਅਦ ਬਲਜੀਤ ਕੌਰ ਨੇ 4 ਲੱਖ ਮੰਗਣੇ ਸ਼ੁਰੂ ਕਰ ਦਿੱਤੇ ਅਤੇ ਨਾ ਦੇਣ ‘ਤੇ ਬਲੈਕਮੇਲਿੰਗ ਸ਼ੁਰੂ ਕਰ ਦਿੱਤੀ। ਜਿਸ ਦੇ ਬਾਅਦ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦਾ ਕਤਲ ਕਰਨ ਦਾ ਪਲਾਨ ਤਿਆਰ ਕੀਤਾ । ਕਤਲ ਦੀ ਸਾਜਿਸ਼ ਵਿੱਚ ਉਸ ਦਾ ਦੋਸਤ ਵਰੁਣ ਵੀ ਸ਼ਾਮਲ ਸੀ ।

ਵਰੁਣ ਗ੍ਰਿਫਤ ਤੋਂ ਬਾਹਰ

ਜੱਗੀ ਦਾ ਦੂਜਾ ਸਾਥੀ ਵਰੁਣ ਹੁਣ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ । ਪੁਲਿਸ ਨੇ ਫਿਲਹਾਲ ਹੁਣ ਤੱਕ ਉਸ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਨਹੀਂ ਲਿਆ ਹੈ ਜਿਸ ਦੇ ਜ਼ਰੀਏ ਉਹ ਬਲਜੀਤ ਕੌਰ ਨੂੰ ਲੈਕੇ ਗਿਆ ਸੀ ।ਵਰੁਣ ਨੂੰ ਫੜਨ ਦੇ ਲਈ ਪੁਲਿਸ ਦੀਆਂ ਵੱਖ-ਵੱਖ ਟੀਮ ਕੰਮ ਕਰ ਰਹੀਆਂ ਹਨ ।