International Punjab

ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਕੈਨੇਡਾ ਵਿੱਚ ਦਸਤਾਰਧਾਰੀਆਂ ਨੂੰ ਨੌਕਰੀ ‘ਤੋਂ ਕੱਢਣ ਦਾ ਕੀਤਾ ਵਿਰੋਧ

‘ਦ ਖਾਲਸ ਬਿਊਰੋ:ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਕਲੀਨ ਸ਼ੇਵ ਵਿਅਕਤੀਆਂ ਨੂੰ ਨੌਕਰੀ ਦੇਣ ਲਈ 100 ਦੇ ਕਰੀਬ ਸਾਬਤ ਸੂਰਤ ਸਿੱਖ ਵਿਅਕਤੀਆਂ ਨੂੰ ਕੰਮ ਤੋਂ ਹਟਾਏ ਜਾਣ ਦੇ ਵਿਰੋਧ ਵਿੱਚ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕੀਤਾ ਹੈ ਤੇ ਨੌਕਰੀ ਤੋਂ ਕੱਢੇ ਗਏ 100 ਸਿੱਖ ਸੁਰੱਖਿਆ ਗਾਰਡਾਂ ਦੀ ਮੁੜ ਬਹਾਲੀ ਦੀ ਗੱਲ ਕੀਤੀ ਹੈ ।ਆਪਣੇ ਟਵੀਟ ਵਿੱਚ ਉਹਨਾਂ ਕਿਹਾ ਹੈ ਕਿ ਦਾੜ੍ਹੀ ਅਤੇ ਮੁੱਛਾਂ ਸਿੱਖ ਦੀ ਪਛਾਣ ਹਨ ਅਤੇ ਉਸ ਦੇ ਵਿਸ਼ਵਾਸ ਲਈ ਸਭ ਤੋਂ ਮਹੱਤਵਪੂਰਨ ਹਨ।ਇਸ ਫੈਸਲੇ ਨੂੰ ਵਾਪਸ ਲਿਆ ਜਾਵੇ ਜੋ ਸਿੱਖਾਂ ਦੀ ਆਸਥਾ ਦੇ ਖਿਲਾਫ ਹੈ।ਕਿਉਂਕਿ ਇਸ ਨਾਲ ਦੁਨੀਆ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।ਬੈਂਸ ਤੋਂ ਪਹਿਲਾਂ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੀ ਇਸ ਮਾਮਲੇ ਨੂੰ ਲੈ ਕੇ ਆਪਣਾ ਵਿਰੋਧ ਜਤਾ ਚੁੱਕੀ ਹੈ।ਇੱਕ ਪ੍ਰਵਾਸੀ ਵਿਅਕਤੀ ਦੁਆਰਾ ਨਸ਼ਰ ਕੀਤੀ ਗਈ ਇਸ ਖਬਰ ਅਨੁਸਾਰ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਕੈਨੇਡਾ ਵਿੱਚ ਕਲੀਨ ਸ਼ੇਵ ਗਾਰਡਾਂ ਦੀ ਖ਼ਾਤਰ 100 ਸਿੱਖ ਸਕਿਉਰਿਟੀ ਗਾਰਡ ਨੌਕਰੀਓਂ ਕੱਢ ਦਿੱਤੇ ਗਏ ਹਨ।