Punjab

ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਤੋਂ ਚੰਡੀਗੜ੍ਹ ਕੀਤਾ ਜਾ ਸਕਦਾ ਹੈ ਸ਼ਿਫਟ,ਇਹ ਹੈ ਵੱਡੀ ਵਜ੍ਹਾ

Jagtar singh hawara may be shifted to chandigarh

ਬਿਊਰੋ ਰਿਪੋਰਟ : ਬੇਅੰਤ ਸਿੰਘ ਕਤਲਕਾਂਡ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਨੂੰ ਲੈਕੇ ਚੰਡੀਗੜ੍ਹ ਦੇ ਐਡੀਸ਼ਨਲ ਜੱਜ ਵੱਲੋਂ ਵੱਡਾ ਨਿਰਦੇਸ਼ ਦਿੱਤਾ ਗਿਆ ਹੈ। ਅਦਾਲਤ ਨੇ ਕਿਹਾ ਜੇਕਰ ਦਿੱਲੀ ਵਿੱਚ ਹਵਾਰਾ ਖਿਲਾਫ਼ ਕੋਈ ਪੈਂਡਿੰਗ ਕੇਸ ਨਹੀਂ ਹੈ ਤਾਂ ਉਸ ਨੂੰ ਚੰਡੀਗੜ੍ਹ ਸ਼ਿਫਟ ਕੀਤਾ ਜਾਵੇ। ਚੰਡੀਗੜ੍ਹ ਵਿੱਚ ਜਗਤਾਰ ਸਿੰਘ ਹਵਾਰਾ ਖਿਲਾਫ਼ 2 ਕੇਸ ਹਨ ਜਿੰਨਾਂ ‘ਤੇ ਸੁਣਵਾਈ ਹੋ ਰਹੀ ਹੈ । ਪਰ ਪਿਛਲੀ ਕਈ ਸੁਣਵਾਈਆਂ ਦੌਰਾਨ ਅਦਾਲਤ ਵਿੱਚ ਉਸ ਦੀ ਨਾ ਤਾਂ ਨਿੱਜੀ ਤੌਰ ‘ਤੇ ਪੇਸ਼ੀ ਹੋ ਸਕੀ ਹੈ ਨਾ ਹੀ ਵੀਡੀਓ ਕਾਨਫਰੰਸ ਦੇ ਜ਼ਰੀਏ ਪੇਸ਼ ਕੀਤਾ ਗਿਆ ਹੈ ਜਿਸ ਤੋਂ ਅਦਾਲਤ ਕਾਫੀ ਨਰਾਜ਼ ਸੀ । ਅਦਾਲਤ ਨੇ ਕਿਹਾ ਟਰਾਇਲ ਦੇ ਲਈ ਇਹ ਜ਼ਰੂਰੀ ਹੈ ਅਤੇ ਇਸ ‘ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

ਇਲਜ਼ਾਮ ਤੈਅ ਕਰਨ ਲਈ ਜ਼ਰੂਰੀ ਹਵਾਰਾ ਦੀ ਮੌਜੂਦਗੀ

ਚੰਡੀਗੜ੍ਹ ਦੀ ਅਦਾਲਤ ਵੱਲੋਂ 4 ਅਕਤੂਬਰ ਨੂੰ ਜਗਤਾਰ ਸਿੰਘ ਹਵਾਰਾ ਖਿਲਾਫ਼ 2 ਕੇਸਾਂ ਵਿੱਚ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਸਨ। ਇਹ ਕੇਸ 2005 ਵਿੱਚ ਹਵਾਰਾ ਖਿਲਾਫ਼ ਰਜਿਸਟਰਡ ਹੋਏ ਸਨ । ਅਦਾਲਤ ਨੇ ਕਿਹਾ ਕਿਉਂਕਿ ਹੁਣ ਹਵਾਰਾ ਖਿਲਾਫ਼ ਇਲਜ਼ਾਮਾਂ ‘ਤੇ ਬਹਿਸ ਸ਼ੁਰੂ ਹੋਣੀ ਹੈ ਇਸ ਲਈ ਉਸ ਦਾ ਅਦਾਲਤ ਵਿੱਚ ਮੌਜੂਦ ਹੋਣਾ ਜ਼ਰੂਰੀ ਹੈ । ਇਸ ਲਈ ਅਦਾਲਤ ਨੇ ਪ੍ਰੋਡਕਸ਼ਨ ਵਾਰੰਟ ਜਾਰੀ ਕਰਦੇ ਹੋਏ ਉਸ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ। ਅਦਾਲਤ ਨੇ ਜਗਤਾਰ ਸਿੰਘ ਹਵਾਲਾ ਦੀ ਪੇਸ਼ੀ ਦੇ ਲਈ 17 ਦਸੰਬਰ ਦੀ ਤਰੀਕ ਤੈਅ ਕੀਤੀ ਹੈ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਕਿ ਜੇਕਰ ਦਿੱਲੀ ਵਿੱਚ ਹਵਾਰਾ ਦੇ ਖਿਲਾਫ਼ ਕਿਸੇ ਵੀ ਕੇਸ ਦੀ ਸੁਣਵਾਈ ਪੈਂਡਿੰਗ ਨਹੀਂ ਹੈ ਤਾਂ ਉਸ ਨੂੰ ਚੰਡੀਗੜ੍ਹ ਜੇਲ੍ਹ ਵਿੱਚ ਲਿਆਇਆ ਜਾਵੇ ਜਿਸ ਦੇ ਨਾਲ ਉਸ ਦਾ ਟਰਾਇਲ ਅਸਾਨੀ ਨਾਲ ਹੋ ਸਕੇਗਾ ।

ਜਗਤਾਰ ਸਿੰਘ ਹਵਾਰਾ ਖਿਲਾਫ਼ 2 ਕੇਸ ਦਰਜ

ਚੰਡੀਗੜ੍ਹ ਦੇ ਸੈਕਟਰ 36 ਅਤੇ ਸੈਕਟਰ 17 ਵਿੱਚ ਜਗਤਾਰ ਸਿੰਘ ਹਵਾਰਾ ਖਿਲਾਫ਼ 2 FIR ਦਰਜ ਕੀਤੀਆਂ ਗਈਆਂ ਸਨ। ਇੰਨਾਂ FIR ਵਿੱਚ ਹਵਾਰਾ ‘ਤੇ ਇਲਜ਼ਾਮ ਲੱਗਿਆ ਸੀ ਕਿ ਉਸ ਨੇ ਕੇਂਦਰ ਦੇ ਖਿਲਾਫ਼ ਜੰਗ ਛੇੜ ਦੀ ਯੋਜਨਾ ਤਿਆਰ ਕੀਤੀ ਸੀ । ਹਵਾਰਾ ਖਿਲਾਫ਼ ਚੰਡੀਗੜ੍ਹ ਪੁਲਿਸ ਨੇ 121, 121 A, 122, 153 ਅਤੇ IPC ਦੀ ਧਾਰਾ 120 B ਸੈਕਸ਼ 25 ਅਧੀਨ ਮਾਮਲਾ ਦਰਜ ਕੀਤਾ ਸੀ ਇਸ ਤੋਂ ਇਲਾਵਾ ਹਥਿਆਰ ਰੱਖਣ ਦੇ ਇਲ਼ਜ਼ਾਮ ਵਿੱਚ ਧਾਰ 5d 59 ਲਗਾਈ ਸੀ ਜਦਕਿ ਧਮਾਕਾਖੇਜ ਸਮਗਰੀ ਐਕਟ ਅਧੀਨ 4, 5 6 ਸੈਕਸ਼ਨਾਂ ਅਧੀਨ ਮਾਮਲਾ ਦਰਜ ਕੀਤਾ ਸੀ ।