Khetibadi Lok Sabha Election 2024 Punjab

ਬਿੱਟੂ ਦੇ ਵਿਰੋਧ ਦੀ ਹੋ ਰਹੀ ਫੁੱਲ ਤਿਆਰੀ! ਥਾਂ-ਥਾਂ ਨਾਕਾਬੰਦੀ, ਪਿੰਡ ’ਚ BJP ਦੀ ‘ਐਂਟਰੀ ਬੈਨ!’

ਕਿਸਾਨ ਅੰਦੋਲਨ ਵੱਲ ਧਿਆਨ ਨਾ ਦੇਣ ਕਰਕੇ ਭਾਜਪਾ ਨੂੰ ਪੰਜਾਬ ਵਿੱਚ ਕਰੜੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਚੋਣ ਪ੍ਰਚਾਰ ਲਈ ਭਾਜਪਾ ਲੀਡਰਾਂ ਨੂੰ ਪੰਜਾਬ ਵਿੱਚ ਥਾਂ-ਥਾਂ ’ਤੇ ਕਿਸਾਨਾਂ ਤੇ ਆਮ ਵੋਟਰਾਂ ਦਾ ਰੋਹ ਝੱਲਣਾ ਪੈ ਰਿਹਾ ਹੈ। ਇਨ੍ਹਾਂ ਆਗੂਆਂ ਵਿੱਚ ਹੰਸ ਰਾਜ ਹੰਸ ਦਾ ਨਾਂ ਸਭ ਤੋਂ ਮੋਹਰੀ ਹੈ।

ਹੁਮ ਜਗਰਾਓਂ ਵਿੱਚ ਲੋਕ ਸਭਾ ਚੋਣਾਂ ਲਈ ਭਾਜਪਾ ਉਮੀਦਵਾਰਾਂ ਖ਼ਿਲਾਫ਼ ਕਿਸਾਨਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਅੱਜ (ਵੀਰਵਾਰ, ਅਪ੍ਰੈਲ 2024) ਨੂੰ ਜਗਰਾਓਂ ਦੇ ਪੰਜ ਪਿੰਡਾਂ ਦੇ ਦੌਰੇ ਦੌਰਾਨ ਭਾਜਪਾ ਵਿੱਚ ਸ਼ਾਮਲ ਹੋਏ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਖ਼ਿਲਾਫ਼ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਲਈ ਹੈ।

ਜਿਵੇਂ ਹੀ ਕਿਸਾਨਾਂ ਨੂੰ ਪਤਾ ਲੱਗਾ ਕਿ ਭਾਜਪਾ ਉਮੀਦਵਾਰ ਪਿੰਡ ਮੱਲਾ ਡੱਲਾ ਕਾਉਂਕੇ ਕਲਾਂ ਲੱਖਾ ਹਠੂਰ ਵਿੱਚ ਚੋਣ ਪ੍ਰਚਾਰ ਕਰਨ ਆ ਰਹੇ ਹਨ, ਉਸੇ ਸਮੇਂ ਕਿਸਾਨਾਂ ਨੇ ਝੰਡੇ ਚੁੱਕ ਕੇ ਪਿੰਡ ਡੱਲਾ ਵਿੱਚ ਜਾਮ ਲਗਾ ਦਿੱਤਾ, ਤਾਂ ਜੋ ਜਿਵੇਂ ਹੀ ਭਾਜਪਾ ਉਮੀਦਵਾਰ ਪਿੰਡ ਵਿੱਚ ਦਾਖ਼ਲ ਹੋਣ ਤਾਂ ਉੱਥੇ ਹੀ ਉਨ੍ਹਾਂ ਦਾ ਵਿਰੋਧ ਕੀਤਾ ਜਾ ਸਕੇ।

ਕਿਸਾਨਾਂ ਨੇ ਫ਼ੈਸਲਾ ਕੀਤਾ ਹੈ ਕਿ ਕਿਸੇ ਵੀ ਹਾਲਤ ਵਿੱਚ ਭਾਜਪਾ ਆਗੂਆਂ ਨੂੰ ਪਿੰਡ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਹੈ, ਉਸੇ ਤਰ੍ਹਾਂ ਕਿਸਾਨ ਆਪਣੇ ਉਮੀਦਵਾਰਾਂ ਨੂੰ ਪਿੰਡ ਵਿੱਚ ਨਹੀਂ ਵੜਨ ਦੇਣਗੇ।

ਹਾਲਾਂਕਿ ਇਸ ਧਰਨੇ ਨੂੰ ਲੈ ਕੇ ਹੁਣ ਪੁਲਿਸ ਨੇ ਪਿੰਡ ਡੱਲਾ ਨੂੰ ਵੀ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ ਤਾਂ ਜੋ ਕਿਸਾਨ ਭਾਜਪਾ ਉਮੀਦਵਾਰ ਦਾ ਵਿਰੋਧ ਨਾ ਕਰ ਸਕਣ। ਪਰ ਕਿਸਾਨ ਪੁਲਿਸ ਦੀ ਕਾਰਵਾਈ ਵਾਸਤੇ ਵੀ ਤਿਆਰੀ ਕਰੀ ਬੈਠੇ ਹਨ।