The Khalas Tv Blog Punjab ਜਲ ਤੋਪਾਂ ਮੂਹਰੇ ਡਟਣ ਵਾਲਾ ਜਗਮੀਤ ਸਿੰਘ ਹੋਇਆ ਰਿਹਾਅ, ਜਾਣੋ ਪੂਰਾ ਮਾਮਲਾ
Punjab

ਜਲ ਤੋਪਾਂ ਮੂਹਰੇ ਡਟਣ ਵਾਲਾ ਜਗਮੀਤ ਸਿੰਘ ਹੋਇਆ ਰਿਹਾਅ, ਜਾਣੋ ਪੂਰਾ ਮਾਮਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :ਪਟਿਆਲਾ ਪੁਲਿਸ (Patiala Police) ਵਲੋਂ ਕਥਿਤ ਤੌਰ ‘ਤੇ ਇਤਰਾਜ਼ਯੋਗ ਸਮੱਗਰੀ ਵੰਡਣ ਦੇ ਦੋਸ਼ ਵਿੱਚ ਗ੍ਰਿਫਤਾਰ (Arrested) ਕੀਤੇ ਗਏ ਜਗਮੀਤ ਸਿੰਘ (Jagmeet Singh) ਬੀਤੀ ਦੇਰ ਰਾਤ ਨੂੰ ਲੁਧਿਆਣਾ ਜੇਲ੍ਹ ( Ludhiana Jail) ਵਿੱਚੋਂ ਰਿਹਾਅ ਹੋ ਗਏ ਹਨ। ਜੇਲ੍ਹ ਦੇ ਬਾਹਰ ਜਗਮੀਤ ਸਿੰਘ ਦੀ ਮਾਤਾ ਸਮੇਤ ਕਈ ਲੋਕਾਂ ਵੱਲੋਂ ਉਹਨਾਂ ਦੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਸੀ। ਜਗਮੀਤ ਸਿੰਘ ਦੀ ਮਾਤਾ ਜਸਵੀਰ ਕੌਰ ਨੂੰ ਵੀ ਪੁਲਿਸ ਨੇ ਇਤਰਾਜ਼ਯੋਗ ਸਮੱਗਰੀ ਵੰਡਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਸੀ, ਜਿਨ੍ਹਾਂ ਦੀ ਬੀਤੇ ਦਿਨ ਹੀ ਜੇਲ੍ਹ ਵਿੱਚੋਂ ਰਿਹਾਈ ਹੋਈ ਹੈ। ਜੇਲ੍ਹ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਜਗਮੀਤ ਸਿੰਘ ਗੁਰਦੁਆਰਾ ਸਾਹਿਬ (Gurudwara Sahib) ਵਿਖੇ ਨਤਮਸਤਕ ਹੋਏ। ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਜਗਮੀਤ ਸਿੰਘ ਦੀਪ ਸਿੱਧੂ (Deep Sidhu) ਦੇ ਘਰ ਅਫ਼ਸੋਸ ਕਰਨ ਲਈ ਵੀ ਪਹੁੰਚੇ।

ਮਾਂ-ਪੁੱਤ

ਕਿਉਂ ਕੀਤਾ ਗਿਆ ਸੀ ਗ੍ਰਿਫਤਾਰ ?

ਜਗਮੀਤ ਸਿੰਘ, ਰਵਿੰਦਰ ਸਿੰਘ ਨੂੰ ਬਨੂੜ ਖੇਤਰ ਦੇ ਨੇੜੇ ਇੱਕ ਜਗ੍ਹਾ ‘ਤੇ ਕਥਿਤ ਤੌਰ ‘ਤੇ “ਖਾ ਲਿਸਤਾਨ ਦੇ ਹੱਕ ਵਿੱਚ ਪ੍ਰਚਾਰ” ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਉੱਤੇ ਵੱਖ-ਵੱਖ ਧਾਰਮਿਕ ਅਤੇ ਜਨਤਕ ਥਾਵਾਂ ‘ਤੇ ਜਾ ਕੇ ਲੋਕਾਂ ਨੂੰ ਖਾਲਿ ਸਤਾਨ ਬਣਾਉਣ ਲਈ ਰਾਏਸ਼ੁਮਾਰੀ ਲਈ ਵੋਟ ਪਾਉਣ ਲਈ ਕੁਝ ਰਜਿਸਟ੍ਰੇਸ਼ਨ ਫਾਰਮ ਵੰਡਣ ਦਾ ਦੋਸ਼ ਸੀ। ਜਗਮੀਤ ਸਿੰਘ ਦੀ ਮਾਤਾ ਜਸਵੀਰ ਕੌਰ ਨੂੰ ਵੀ ਬਾਅਦ ਵਿੱਚ ਖਾਲਿ ਸਤਾਨ ਪੱਖੀ ਸਮੱਗਰੀ ਮੁਹੱਈਆ ਕਰਵਾਉਣ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਗਿਆ ਸੀ।

ਮਾਤਾ ਜਸਵੀਰ ਕੌਰ ਨੂੰ ਗ੍ਰਿਫਤਾਰ ਕਰਨ ਸਮੇਂ (ਫਾਈਲ ਫੋਟੋ)

ਜਲ ਤੋਪਾਂ ਮੂਹਰੇ ਹਿੱਕ ਤਾਣ ਕੇ ਅੜਿਆ ਸੀ ਜਗਮੀਤ ਸਿੰਘ

ਕਿਸਾਨ ਅੰਦੋਲਨ ਦੌਰਾਨ ਜਲ ਤੋਪਾਂ ਅਤੇ ਹਰਿਆਣਾ ਪੁਲਿਸ ਦੇ ਡੰਡਿਆਂ ਮੂਹਰੇ ਵੀ ਜਗਮੀਤ ਸਿੰਘ ਹਿੱਕ ਡਾਹ ਕੇ ਖੜਿਆ ਸੀ। ਜਗਮੀਤ ਸਿੰਘ ਦੀ ਇਹ ਵੀਡੀਓ ਖ਼ੂਬ ਵਾਇਰਲ ਹੋਈ ਸੀ ਅਤੇ ਲੋਕਾਂ ਦੀ ਵਾਹ-ਵਾਹ ਖੱਟੀ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਉਸਨੂੰ ਆਪਣੀ ਕੁੜਿੱਕੀ ਵਿੱਚ ਲੈ ਲਿਆ ਸੀ।


ਜਗਦੀਪ ਸਿੰਘ ਹਰਿਆਣਾ ਪੁਲਿਸ ਦੀਆਂ ਜਲ ਤੋਪਾਂ ਮੂਹਰੇ ਚੱਟਾਨ ਬਣ ਕੇ ਉਦੋਂ ਖੜ ਗਿਆ ਸੀ ਜਦੋਂ 25 ਨਵੰਬਰ 2020 ਨੂੰ ਦਿੱਲੀ ਵੱਲ ਮਾਰਚ ਕਰ ਰਹੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਉੱਤੇ ਰੋਕ ਲਿਆ ਗਿਆ ਸੀ। ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਤਾਂ ਹੰਭ ਕੇ ਉੱਥੇ ਹੀ ਧਰਨਾ ਦੇਣ ਲਈ ਕਿਸਾਨਾਂ ਨੂੰ ਪ੍ਰੇਰਨ ਲੱਗ ਪਏ ਸਨ ਪਰ ਜਗਦੀਪ ਸਿੰਘ ਜਿਹੇ ਕਈ ਹੋਰ ਨੌਜਵਾਨ ਪੁਲਿਸ ਵੱਲੋਂ ਰੱਖੇ ਗਏ ਭਾਰੀ ਪੱਥਰਾਂ ਦੇ ਨਾਲ ਫੁੱਟਬਾਲ ਦੀ ਤਰ੍ਹਾਂ ਖੇਡੇ। ਇਨ੍ਹਾਂ ਨੌਜਵਾਨਾਂ ਦੀ ਹਿੰਮਤ ਸਦਕਾ ਹੀ ਕਿਸਾਨ ਦਿੱਲੀ ਦੀਆਂ ਬਰੂਹਾਂ ਉੱਤੇ ਜਾ ਪੁੱਜੇ। ਇਹੋ ਪੜਾਅ ਕਿਸਾਨ ਅੰਦੋਲਨ ਦੀ ਫਤਿਹ ਦੀ ਪਲੇਠੀ ਵਜ੍ਹਾ ਬਣੀ ਸੀ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਜਗਮੀਤ ਸਿੰਘ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਗਈ ਸੀ।

Exit mobile version