ਬਿਉਰੋ ਰਿਪੋਰਟ : ਇਜ਼ਰਾਇਲ-ਹਮਾਸ ਜੰਗ ਦੇ 5ਵੇਂ ਦਿਨ ਸਭ ਤੋਂ ਭਿਆਨਕ ਰਿਹਾ । ਇਜ਼ਰਾਇਲ ਨੇ ਫਲਸਤੀਨ ‘ਤੇ ਖ਼ਤਰਨਾਕ ਫਾਸਫੋਰਸ ਬੰਬ ਸੁੱਟਿਆ ਹੈ । ਫਲਸਤੀਨ ਨਿਊਜ਼ ਏਜੰਸੀ ਵਾਫਾ ਦੇ ਮੁਤਾਬਿਕ ਇਜ਼ਰਾਇਲੀ ਫੌਜ ਨੇ ਗਾਜ਼ਾ ਨਾਲ ਲੱਗੇ ਅਲ ਕਰਾਮਾ ਸ਼ਹਿਰ ‘ਤੇ ਫਾਸਫੋਰਸ ਬੰਬ ਦੀ ਵਰਤੋਂ ਕੀਤੀ ਹੈ। ਇਹ ਬੰਬ ਜਿਸ ਇਲਾਕੇ ਵਿੱਚ ਡਿੱਗਿਆ ਹੈ ਉੱਥੇ ਆਕਸੀਜ਼ਨ ਲੈਵਲ ਬਹੁਤ ਹੀ ਘੱਟ ਹੋ ਗਿਆ ਹੈ । ਇਸ ਦੇ ਕਣ ਇਨ੍ਹੇ ਛੋਟੇ ਹਨ ਕਿ ਮਨੁੱਖੀ ਸਰੀਰ ਵਿੱਚ ਵੜ ਜਾਂਦੇ ਹਨ । ਉਧਰ ਇਜ਼ਰਾਇਲ ਵੱਲੋਂ ਕੀਤੇ ਗਏ ਹਮਲੇ ਵਿੱਚ ਫਲੀਸਤੀਨ ਦੇ ਕਿਬੁਤਜ ਵਿੱਚ 50% ਨਾਗਰਿਕ ਨਹੀਂ ਹਨ । ਉੱਥੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਹਮਲੇ ਤੋਂ ਪਹਿਲਾਂ 350-400 ਨਾਗਰਿਕ ਸਨ ਪਰ ਹੁਣ ਸਿਰਫ਼ 200 ਲੋਕ ਹੀ ਬਚੇ ਹਨ ।
ਪੂਰੀ ਰਾਤ ਇਜ਼ਰਾਇਲੀ ਫੌਜ ਨੇ ਗਾਜ਼ਾ ਵਿੱਚ ਹਮਾਸ ਦੇ 200 ਟਿਕਾਣਿਆਂ ‘ਤੇ ਹਮਲੇ ਕੀਤੇ । ਇਜ਼ਰਾਇਲ ਏਅਰ ਫੋਰਸ ਨੇ ਦੱਸਿਆ ਕਿ ਉਨ੍ਹਾਂ ਨੇ ਹਮਾਸ ਕਮਾਂਡਰ ਮਹੁੰਮਦ ਦੇਇਫ ਦੇ ਪਿਤਾ ਦੇ ਘਰ ‘ਤੇ ਹਮਲਾ ਕੀਤਾ । ਦੱਸਿਆ ਜਾ ਰਿਹਾ ਹੈ ਕਿ ਹਮਲੇ ਵਿੱ ਦੇਇਫ ਦੇ ਭਰਾ ਦੀ ਮੌ ਤ ਹੋ ਗਈ ਹੈ । ਜਿੰਨਾਂ ਥਾਵਾਂ ‘ਤੇ ਹਮਾਸ ਨੇ ਸਭ ਤੋਂ ਵੱਧ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ ਉਸ ਵਿੱਚ ਕਿਬੁਤਜ ਬੀਰੀ,ਸਦੇਰੋਟ,ਕਫਾਰ ਅੱਜਾ,ਨੀਰ ਓਜ ਅਤੇ ਨੋਵਾ ਫੈਸਟਿਵਲ ਸ਼ਾਮਲ ਹੈ । ਇਨ੍ਹਾਂ ਥਾਵਾਂ ‘ਤੇ ਹਮਾਸ ਦੇ ਸ਼ੁਰੂਆਤੀ ਹਮਲਿਆਂ ਵਿੱਚ 600 ਲੋਕ ਮਾਰੇ ਗਏ ਸਨ।
ਗਾਜ਼ਾ ਵਿੱਚ UN ਦੇ 9 ਮੁਲਾਜ਼ਮ ਮਾਰੇ ਗਏ
ਇਜ਼ਰਾਇਲ ਅਤੇ ਹਮਾਸ ਦੇ ਵਿਚਾਲੇ ਜੰਗ ਵਿੱਚ ਹੁਣ ਤੱਕ 2,150 ਲੋਕਾਂ ਦੀ ਮੌਤ ਹੋ ਗਈ ਹੈ । ਇਸ ਵਿੱਚ ਤਕਰੀਬਨ 1,200 ਇਜ਼ਰਾਇਲੀ ਹਨ । ਹੁਣ ਤੱਕ 950 ਫਲਸਤੀਨੀਆਂ ਨੇ ਜਾਨ ਗਵਾਈ ਹੈ । ਗਾਜ਼ਾ ‘ਤੇ ਇਜ਼ਰਾਇਲੀ ਹਮਲੇ ਵਿੱਚ UN ਦੇ 9 ਮੁਲਾਜ਼ਮ ਮਾਰੇ ਗਏ ਹਨ । ਇਸ ਵਿਚਾਲੇ ਮੰਗਲਵਾਰ ਰਾਤ ਅਮਰੀਕਾ ਦਾ ਪਹਿਲਾਂ ਟਰਾਂਸਪੋਰ ਪਲੇਨ ਗੋਲਾ ਬਰੂਦ ਲੈਕੇ ਇਜ਼ਰਾਇਲ ਦੇ ਨੇਵਾਤਿਮ ਏਅਰਪੋਰਟ ‘ਤੇ ਪਹੁੰਚ ਗਿਆ ।
ਦੂਜੇ ਪਾਸੇ,ਰੂਸੀ ਰਾਸ਼ਟਰਪਤੀ ਵਲਾਦਮੀਰ ਪੁਤਿਨ ਨੇ ਪਹਿਲੀ ਵਾਰ ਜੰਗ ਨੂੰ ਲੈਕੇ ਬਿਆਨ ਦਿੱਤਾ । ਉਨ੍ਹਾਂ ਨੇ ਕਿਹਾ ਇਹ ਜੰਗ ਅਮਰੀਕਾ ਦੀ ਵਿਦੇਸ਼ ਨੀਤੀ ਦੀ ਨਾਕਾਮਯਾਬੀ ਹੈ । ਅਮਰੀਕਾ ਫਲਸਤੀਨੀਆਂ ਦੇ ਹਿੱਤਾਂ ਨੂੰ ਨਜ਼ਰ ਅੰਦਾਜ਼ ਕਰ ਰਿਹਾ ਹੈ । ਇਸ ਵਿਚਾਲੇ ਖਬਰ ਆਈ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਅਤੇ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਤੋਂ ਹਾਲਾਤਾ ਬਾਰੇ ਜਾਣਕਾਰੀ ਲਈ । ਬਾਇਡਨ ਨੇ ਮੰਗਲਵਾਰ ਦੇਰ ਰਾਤ ਵਾਇਟ ਹਾਊਸ ਵਿੱਚ ਕਿਹਾ ਸੀ ਕਿ ਅਮਰੀਕਾ ਇਜ਼ਰਾਇਲ ਦੇ ਨਾਲ ਖੜਾ ਹੈ । ਇਜ਼ਰਾਇਲ ਵਿੱਚ 1 ਹਜ਼ਾਰ ਲੋਕਾਂ ਦਾ ਗੈਰ ਮਨੁੱਖੀ ਤਰੀਕੇ ਨਾਲ ਕਤਲ ਕੀਤਾ ਗਿਆ ਹੈ । ਇਸ ਵਿੱਚ 14 ਅਮਰੀਕੀ ਨਾਗਰਿਕ ਵੀ ਮਾਰੇ ਗਏ ਹਨ। ਇਜ਼ਰਾਇਲ ਵਿੱਚ ਨਸਲਕੁਸ਼ੀ ਹੋਈ,ਇਜ਼ਰਾਇਲ ਨੂੰ ਇਸ ਹਮਲੇ ਦਾ ਜਵਾਬ ਦੇਣ ਦਾ ਪੂਰਾ ਅਧਿਕਾਰ ਹੈ । ਬਾਇਡਨ ਨੇ ਇਜ਼ਰਾਇਲ ਨੂੰ ਦਿੱਤੀ ਜਾਣ ਵਾਲੀ ਮਦਦ ਦੁਗਣੀ ਕਰ ਦਿੱਤੀ ਹੈ । ਇਜ਼ਰਾਇਲ ਦੇ ਨਾਲ ਏਕੇ ਦਾ ਸੁਨੇਹਾ ਦੇਣ ਲਈ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਇਜ਼ਰਾਇਲ ਜਾ ਰਹੇ ਹਨ ।