The Khalas Tv Blog International ਈਰਾਨੀ ਵਿਦੇਸ਼ ਮੰਤਰੀ ਦੀ ਟਰੰਪ ਨੂੰ ਚੇਤਾਵਨੀ, ਕਿਹਾ- ਖਮੇਨੀ ਵਿਰੁੱਧ ਗਲਤ ਭਾਸ਼ਾ ਦੀ ਵਰਤੋਂ ਬੰਦ ਕਰੋ
International

ਈਰਾਨੀ ਵਿਦੇਸ਼ ਮੰਤਰੀ ਦੀ ਟਰੰਪ ਨੂੰ ਚੇਤਾਵਨੀ, ਕਿਹਾ- ਖਮੇਨੀ ਵਿਰੁੱਧ ਗਲਤ ਭਾਸ਼ਾ ਦੀ ਵਰਤੋਂ ਬੰਦ ਕਰੋ

ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਮੇਨੀ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ।

ਅਰਾਘਚੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਟਰੰਪ ਦਾ ਰਵੱਈਆ ਨਾ ਸਿਰਫ਼ ਖਮੇਨੀ ਸਗੋਂ ਉਨ੍ਹਾਂ ਦੇ ਲੱਖਾਂ ਸਮਰਥਕਾਂ ਦਾ ਵੀ ਅਪਮਾਨ ਕਰਦਾ ਹੈ। ਜੇਕਰ ਟਰੰਪ ਈਰਾਨ ਨਾਲ ਸਮਝੌਤਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣੀ ਭਾਸ਼ਾ ਬਦਲਣੀ ਪਵੇਗੀ।

ਅਰਾਘਚੀ ਦਾ ਇਹ ਬਿਆਨ ਟਰੰਪ ਦੇ ਉਸ ਦਾਅਵੇ ਤੋਂ ਬਾਅਦ ਆਇਆ ਹੈ, ਜਿਸ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਉਨ੍ਹਾਂ ਖਮੇਨੀ ਨੂੰ ਮਰਨ ਤੋਂ ਬਚਾਇਆ, ਨਹੀਂ ਤਾਂ ਉਹ ਬਹੁਤ ਬੁਰੀ ਮੌਤ ਮਰਦੇ।

ਇਜ਼ਰਾਈਲ ’ਤੇ ਵੀ ਸਾਧੇ ਨਿਸ਼ਾਨੇ

ਅਰਾਘਚੀ ਨੇ ਇਜ਼ਰਾਈਲ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜਦੋਂ ਈਰਾਨੀ ਮਿਜ਼ਾਈਲਾਂ ਡਿੱਗਦੀਆਂ ਹਨ, ਤਾਂ ਇਜ਼ਰਾਈਲ ਡਰ ਦੇ ਮਾਰੇ ‘ਡੈਡੀ ਕੋਲ ਭੱਜਣ’ ਲਈ ਮਜਬੂਰ ਹੁੰਦਾ ਹੈ। ਟਰੰਪ ਨੂੰ ਪਹਿਲਾਂ ਨਾਟੋ ਮੁਖੀ ਮਾਰਕ ਰੁਟੇ ਨੇ ਮਜ਼ਾਕ ਵਿੱਚ ‘ਡੈਡੀ’ ਕਿਹਾ ਸੀ।

ਦਰਅਸਲ, ਟਰੰਪ ਜੰਗਬੰਦੀ ਤੋੜਨ ਲਈ ਇਜ਼ਰਾਈਲ ਅਤੇ ਈਰਾਨ ‘ਤੇ ਗੁੱਸੇ ਵਿੱਚ ਸਨ। ਇਸ ਦੌਰਾਨ ਉਨ੍ਹਾਂ ਨੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। ਜਵਾਬ ਵਿੱਚ, ਨਾਟੋ ਮੁਖੀ ਨੇ ਮਜ਼ਾਕ ਵਿੱਚ ਕਿਹਾ, “ਡੈਡੀ ਨੂੰ ਕਈ ਵਾਰ ਉਨ੍ਹਾਂ ਨੂੰ ਰੋਕਣ ਲਈ ਸਖ਼ਤ ਭਾਸ਼ਾ ਦੀ ਵਰਤੋਂ ਕਰਨੀ ਪੈਂਦੀ ਹੈ।” ਇਹ ਬਿਆਨ ਬਾਅਦ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।

Exit mobile version