The Khalas Tv Blog International ਈਰਾਨ ਨੇ ਆਪਣੇ 45 ਹਜ਼ਾਰ ਲੋਕਾਂ ਨੂੰ ਮੁਕਾਇਆ – ਟਰੰਪ ਦਾ ਦਾਅਵਾ
International

ਈਰਾਨ ਨੇ ਆਪਣੇ 45 ਹਜ਼ਾਰ ਲੋਕਾਂ ਨੂੰ ਮੁਕਾਇਆ – ਟਰੰਪ ਦਾ ਦਾਅਵਾ

ਈਰਾਨ-ਅਮਰੀਕਾ-ਇਜ਼ਰਾਈਲ ਯੁੱਧ ਅੱਜ ਆਪਣੇ 34ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ। ਇਸ ਯੁੱਧ ਨੇ ਪੂਰੀ ਦੁਨੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ, ਖਾਸ ਕਰਕੇ ਤੇਲ ਦੀਆਂ ਕੀਮਤਾਂ ਅਤੇ ਆਰਥਿਕ ਅਸਥਿਰਤਾ ਕਾਰਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਸਵੇਰੇ ਰਾਸ਼ਟਰ ਨੂੰ ਸੰਬੋਧਨ ਕੀਤਾ ਅਤੇ ਇਸ ਵਿੱਚ ਯੁੱਧ ਦੀ ਸਥਿਤੀ ਬਾਰੇ ਵਿਸਥਾਰ ਨਾਲ ਗੱਲ ਕੀਤੀ।

ਟਰੰਪ ਨੇ ਈਰਾਨੀ ‘ਤੇ ਇੱਕ ਵੱਡਾ ਦੋਸ਼ ਲਗਾਇਆ ਕਿ ਉਸ ਨੇ ਜਨਵਰੀ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਲਗਭਗ 45,000 ਪ੍ਰਦਰਸ਼ਨਕਾਰੀਆਂ ਨੂੰ ਮਾਰਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਇਸ ਅੰਕੜੇ ਨੂੰ 32,000 ਦੱਸਿਆ ਸੀ, ਪਰ ਇਸ ਦਾਅਵੇ ਲਈ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ ਅਤੇ ਇਸ ਨਾਲ ਬਹੁਤ ਸਵਾਲ ਉਠ ਰਹੇ ਹਨ।

Exit mobile version