ਬਿਉਰੋ ਰਿਪੋਰਟ : ਇਰਾਨ ਦੇ ਕੇਰਮਨ ਸ਼ਹਿਰ ਵਿੱਚ ਬੁੱਧਵਾਰ ਨੂੰ 2 ਵੱਡੇ ਧਮਾਕਿਆਂ ਵਿੱਚ 73 ਲੋਕ ਮਾਰੇ ਗਏ ਹਨ । BBC ਨੇ ਇਰਾਨ ਦੇ ਸਰਕਾਰੀ ਮੀਡੀਆ ਦੇ ਹਵਾਲੇ ਨਾਲ ਇਹ ਖ਼ਬਰ ਨਸ਼ਰ ਕੀਤੀ ਹੈ । ਧਮਾਕੇ ਦੇਸ਼ ਦੇ ਸਾਬਕਾ ਜਨਰਲ (ਜਿਸ ਨੂੰ ਇਰਾਨ ਦੀ ਫੌਜ ਰਿਵੋਲਯੂਸ਼ਨਰੀ ਗਾਰਡ ਕਹਿੰਦੀ ਹੈ ) ਕਾਸਿਮ ਸੁਲੇਮਾਨ ਦੇ ਮਕਬਰੇ ‘ਤੇ ਹੋਏ ਹਨ। ਪੁਲਿਸ ਨੇ ਕਿਹਾ ਇਹ ਫਿਦਾਹੀਨ ਹਮਲਾ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਕਾਸਿਮ ਸੁਲੇਮਾਨੀ ਦੀ ਮੌਤ ਦੀ ਚੌਥੀ ਬਰਸੀ ਸੀ। ਸਾਬ੍ਹ ਅਲ ਜਮਾਨ ਮਸਜਿਦ ਦੇ ਕੋਲ ਸੈਂਕੜੇ ਲੋਕ ਜਰਨਲ ਸੁਲੇਮਾਨੀ ਦੀ ਬਰਸੀ ‘ਤੇ ਸ਼ਰਧਾਂਜਲੀ ਦੇਣ ਦੇ ਇੱਕ ਪ੍ਰੋਗਰਾਮ ਵਿੱਚ ਪਹੁੰਚੇ ਸਨ। ਸੁਲੇਮਾਨ ਨੂੰ 2020 ਵਿੱਚ ਅਮਰੀਕੀ ਅਤੇ ਇਜ਼ਰਾਈਲ ਨੇ ਬਗਦਾਦ ਵਿੱਚ ਇੱਕ ਮਿਸਾਈਲ ਹਮਲੇ ਵਿੱਚ ਮਾਰ ਦਿੱਤਾ ਸੀ।
ਸੁਲੇਮਾਨ ਦੇ ਨਾਲ ਕੀ ਹੋਇਆ ਸੀ ।
3 ਜਨਵਰੀ 2020 ਵਿੱਚ ਸੁਨੇਮਾਨੀ ਸੀਰੀਆ ਵਿੱਚ ਗਿਆ ਸੀ । ਜਿਸ ਤੋਂ ਬਾਅਦ ਉਹ ਇਰਾਕ ਦੀ ਰਾਜਧਾੀਨ ਬਗਦਾਦ ਪਹੁੰਚ ਗਿਆ । ਅਮਰੀਕੀ ਖੁਫਿਆ ਵਿਭਾਗ ਨੂੰ ਇਸ ਦੀ ਜਾਣਕਾਰੀ ਮਿਲ ਗਈ । ਉਸ ਦੇ ਹਮਾਇਤੀ ਸ਼ਿਆ ਜਥੇਬੰਦੀ ਦੇ ਅਫਸਰ ਉਸ ਨੂੰ ਜਹਾਜ ਦੇ ਕੋਲ ਲੈਣ ਦੇ ਲਈ ਪਹੁੰਚ ਗਏ। ਇੱਕ ਕਾਰ ਵਿੱਚ ਜਨਰਲ ਕਾਸਿਮ ਅਤੇ ਦੂਜੀ ਵਿੱਚ ਸ਼ੀਆ ਫੌਜ ਦੇ ਮੁਖੀ ਮੁਹੰਦਿਸ ਸਨ। ਜਿਵੇਂ ਹੀ ਦੋਵਾਂ ਦੀ ਕਾਰ ਏਅਰਪੋਰਟ ਤੋਂ ਬਾਹਰ ਨਿਕਲੀ ਰਾਤ ਦੇ ਹਨੇਰੇ ਵਿੱਚ ਅਮਰੀਕੀ MQ-9 ਡ੍ਰੋਨ ਨੇ ਉਨ੍ਹਾਂ ਦੇ ਮਿਸਾਲ ਸੁੱਟ ਦਿੱਤਾ ।