Sports

ਟੀਮ ਇੰਡੀਆ 153 ਦੌੜਾਂ ‘ਤੇ ਆਲ ਆਉਟ !

 

ਬਿਉਰੋ ਰਿਪੋਰਟ : ਭਾਰਤ-ਦੱਖਣੀ ਅਫਰੀਕਾ ਦੇ ਦੂਜੇ ਟੈਸਟ ਦੇ ਪਹਿਲੇ ਦਿਨ 20 ਵਿਕਟਾਂ ਡਿੱਗ ਗਈਆਂ । ਟਾਸ ਜਿੱਤ ਕੇ ਪਹਿਲਾਂ ਬਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਦੀ ਟੀਮ 23 ਓਵਰ ਵਿੱਚ 55 ਦੌੜਾਂ ‘ਤੇ ਹੀ ਆਉਟ ਹੋ ਗਈ । ਸਭ ਤੋਂ ਵੱਧ 6 ਵਿਕਟਾਂ ਮੁਹੰਮਦ ਸਿਰਾਜ ਨੇ ਲਈਆਂ ਹਨ । ਪਰ ਭਾਰਤ ਇਸ ਮੌਕੇ ਦਾ ਫਾਇਦਾ ਨਹੀਂ ਚੁੱਕ ਸਕਿਆ । ਟੀਮ ਇੰਡੀਆ ਦੀ ਬੱਲੇਬਾਜ਼ਾਂ ਨੇ ਵੀ ਸ਼ਰਮਨਾਕ ਪ੍ਰਦਰਸ਼ਨ ਕੀਤਾ । ਦੱਖਣੀ ਅਫਰੀਕਾ ਦੀ ਟੀਮ ਦੇ ਸਾਹਮਣੇ ਗੋਢੇ ਟੇਕ ਦਿੱਤੇ ਅਤੇ ਸਾਰੀ ਟੀਮ 153 ਦੌੜਾ ਬਣਾ ਕੇ ਆਉਟ ਹੋ ਗਈ । ਇੱਕ ਸਮੇਂ ਸੀ ਜਦੋਂ ਟੀਮ ਇੰਡੀਆ ਦਾ ਸਕੋਰ 153/5 ਵਿਕਟਾਂ ਸੀ ਪਰ ਪੂਰੀ ਟੀਮ ਬਗੈਰ ਕੋਈ ਦੌੜ ਬਣਾਏ 11 ਗੇਂਦਾਂ ਦੇ ਅੰਦਰ ਹੀ 6 ਵਿਕਟਾਂ ਗਵਾ ਬੈਠੀ। ਹਾਲਾਂਕਿ ਟੀਮ ਪਹਿਲੀ ਇਨਿੰਗ ਵਿੱਚ 98 ਦੌੜਾਂ ਦੇ ਫਰਕ ਨਾਲ ਅੱਗੇ ਹੈ ।

7 ਬਲੇਬਾਜ਼ ਜ਼ੀਰੋ ‘ਤੇ ਆਉਟ ਹੋਏ

ਭਾਰਤ ਦੇ ਵੱਲੋਂ ਇੱਕ ਵੀ ਅੱਰਧ ਸੈਂਕੜਾ ਨਹੀਂ ਆਇਆ ਹੈ । ਵਿਰਾਟ ਕੋਹਲੀ ਨੇ ਸਭ ਤੋਂ ਵੱਧ 46 ਦੌੜਾਂ ਬਣਾਇਆ। ਉਸ ਦੇ ਇਲਾਵਾ ਰੋਹਿਤ ਸ਼ਰਮਾ ਨੇ 39,ਸ਼ੁਭਮਨ ਗਿੱਲ ਨੇ 36,ਕੇਐਲ ਰਾਹੁਲ 8 ਦੌੜਾਂ ਹੀ ਬਣਾ ਸਕੇ। 7 ਬਲੇਬਾਜ਼ ਆਪਣਾ ਖਾਤਾ ਵੀ ਨਹੀਂ ਖੋਲ ਸਕੇ। ਇਸ ਵਿੱਚ ਯਸ਼ਸਵੀ ਜੈਸਵਾਲ,ਅਇਅਰ,ਰਵਿੰਦਰ ਜਡੇਜਾ,ਜਸਪ੍ਰੀਤ ਬੁਮਰਾਹ,ਪ੍ਰਸਿਦ ਕ੍ਰਿਸ਼ਣਾ,ਮੁਹੰਮਦ ਸਿਰਾਜ ਅਤੇ ਮੁਕੇਸ਼ ਕੁਮਾਰ ਸ਼ਾਮਲ ਹਨ ।

ਲੁੰਗੀ ਅਨਗਿਡੀ ਨੇ 34 ਵੇਂ ਓਵਰ ਵਿੱਚ 3 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਪਹਿਲੀ ਗੇਂਦ ‘ਤੇ KL ਰਾਹੁਲ ਨੂੰ ਆਊਟ ਕੀਤਾ । ਫਿਰ ਤੀਜੀ ਗੇਂਦ ‘ਤੇ ਰਵਿੰਦਰ ਜਡੇਜਾ ਨੂੰ ਕੈਚ ਆਉਟ ਕੀਤਾ। ਪੰਜਵੀਂ ਗੇਂਦ ‘ਤੇ ਜਸਪ੍ਰੀਤ ਬੁਮਰਾ ਵੀ ਕੈਚ ਹੋ ਗਏ । ਐਨਗਿਡੀ ਨੇ ਆਪਣੇ ਸਪੈਲ ਦੀ ਸ਼ੁਰੂਆਤ ਵਿੱਚ 5 ਓਵਰਾਂ ਵਿੱਚ ਇੱਕ ਵੀ ਵਿਕਟ ਨਹੀਂ ਲਈ ਸੀ।

ਭਾਰਤ ਵੱਲੋਂ ਵਿਕਟਾਂ ਲੈਣ ਵਾਲੇ ਗੇਂਦਬਾਜ਼

ਦੱਖਣੀ ਅਫਰੀਕਾ ਨੂੰ ਗੋਢੇ ਟੇਕਣ ਦੇ ਲਈ ਮਜ਼ਬੂਰ ਕਰਨ ਦੇ ਲਈ ਮੁਹੰਮਦ ਸਿਰਾਜ ਦਾ ਵੱਡਾ ਹੱਥ ਹੈ। ਉਨ੍ਹਾਂ ਨੇ 15 ਦੌੜਾਂ ਦੇਕੇ 6 ਵਿਕਟਾਂ ਹਾਸਲ ਕੀਤੀਆਂ,ਜਦਕਿ ਬਿਨਾਂ ਕੋਈ ਦੌੜਾਂ ਦੇਕੇ ਮੁਕੇਸ਼ ਕੁਮਾਰ ਨੇ 2 ਵਿਕਟਾਂ ਹਾਸਲ ਕੀਤੀਆਂ । ਜਸਪ੍ਰੀਤ ਬੁਰਮਾ ਨੂੰ ਵੀ 2 ਵਿਕਟਾਂ ਮਿਲੀਆ ਹਨ ।

ਭਾਰਤ ਦੇ ਖਿਲਾਫ ਸਭ ਤੋਂ ਛੋਟਾ ਸਕੋਰ

ਦੱਖਣੀ ਅਫਰੀਕਾ ਦਾ ਟੀਮ ਇੰਡੀਆ ਦੇ ਖਿਲਾਫ ਸਭ ਤੋਂ ਛੋਟਾ ਸਕੋਰ ਹੈ। ਇਸ ਤੋਂ ਪਹਿਲਾਂ 2015 ਵਿੱਚ ਨਾਗਪੁਰ ਵਿੱਚ ਦੱਖਣੀ ਅਫਰੀਕਾ 79 ਦੌੜਾਂ ‘ਤੇ ਆਉਟ ਹੋ ਗਈ ਸੀ। ਜਦਕਿ ਘਰੇਲੂ ਮੈਦਾਨ ਵਿੱਚ ਦੱਖਣੀ ਅਫਰੀਕਾ ਦੀ ਟੀਮ ਇਸ ਤੋਂ ਪਹਿਲਾਂ 2006 ਵਿੱਚ 84 ਦੌੜਾਂ ‘ਤੇ ਆਉਟ ਹੋ ਗਈ ਸੀ । ਦੱਖਣੀ ਅਫਰੀਕਾ ਦੀ ਟੀਮ ਤੀਜੀ ਵਾਰ 100 ਦੌੜਾਂ ਦੇ ਅੰਦਰ ਆਉਟ ਹੋਈ ਹੈ ।