ਬਿਊਰੋ ਰਿਪੋਰਟ : ਰਾਇਲਸ ਚੈਲੇਂਜਰਸ ਬੈਂਗਲੁਰੂ (RCB) ਦੇ ਗੇਂਦਬਾਜ਼ ਮਹੁੰਮਦ ਸਿਰਾਜ ਨੇ BCCI ਨੂੰ ਇੱਕ ਫੋਨ ਕਾਲ ਨੂੰ ਲੈਕੇ ਸ਼ਿਕਾਇਤ ਕੀਤੀ ਹੈ। ਸਿਰਾਜ ਨੇ ਕਿਹਾ ਕਿ ਇੱਕ ਵਿਅਕਤੀ ਨੇ ਉਸ ਨੂੰ ਫੋਨ ਕੀਤਾ ਅਤੇ ਬੈਂਗਲੁਰੂ ਟੀਮ ਦੇ ਅੰਦਰ ਦੀਆਂ ਖਬਰਾਂ ਮੰਗਿਆ ਹਨ । BCCI ਦੀ ਐਂਟੀ ਕਰੱਪਸ਼ਨ ਯੂਨਿਟ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨਿਊਜ਼ ਏਜੰਸੀ PTI ਨੇ BCCI ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਸਿਰਾਜ ਨੂੰ ਫੋਨ ਕਰਨ ਵਾਲਾ ਹੈਦਰਾਬਾਦ ਦਾ ਇੱਕ ਡਰਾਈਵਰ ਹੈ। ਉਹ ਸੱਟੇਬਾਜ਼ੀ ਦਾ ਆਦੀ ਹੈ,IPL ਮੈਚ ਵਿੱਚ ਬਹੁਤ ਸਾਰਾ ਪੈਸਾ ਸੱਟੇਬਾਜ਼ੀ ਵਿੱਚ ਹਾਰਨ ਤੋਂ ਬਾਅਦ ਉਸ ਨੇ ਕਾਲ ਕੀਤੀ ਸੀ।
ਫੋਨ ਕਰਨ ਵਾਲਾ ਗ੍ਰਿਫਤਾਰ
ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਸਿਰੀਜ ਨੂੰ ਫੋਨ ਕਰਨ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਹੈ । ਅਧਿਕਾਰੀ ਨੇ ਦੱਸਿਆ ਕਿ ਇਹ ਵਿਅਕਤੀ IPL ਵਿੱਚ ਲੱਖਾਂ ਰੁਪਏ ਹਾਰ ਚੁੱਕਿਆ ਹੈ। IPL ਵਿੱਚ ਹਰ ਇੱਕ ਟੀਮ ਨਾਲ ACU ਯਾਨੀ ਐਂਟੀ ਕਰੱਪਸ਼ਨ ਯੂਨਿਟ ਦਾ ਇੱਕ ਅਧਿਕਾਰੀ ਹੁੰਦਾ ਹੈ। ਉਹ ਉਸੇ ਹੋਟਲ ਵਿੱਚ ਰੁੱਕ ਦਾ ਹੈ ਜਿੱਥੇ ਖਿਡਾਰੀ ਠਹਿਰ ਦੇ ਹਨ । ACU ਹਰ ਇੱਕ ਖਿਡਾਰੀ ਦੀ ਹਰਕਤ ‘ਤੇ ਨਜ਼ਰ ਰੱਖ ਦਾ ਹੈ । ACU ਦਾ ਅਧਿਕਾਰੀ ਖਿਡਾਰੀਆਂ ਨੂੰ ਇਹ ਵੀ ਦੱਸ ਦਾ ਹੈ ਕਿ ਕਿ ਖਿਡਾਰੀ ਨੂੰ ਕੀ ਕਰਨਾ ਚਾਹੀਦਾ ਹੈ ? AUC ਅਧਿਕਾਰੀ ਇਸ ਦੀ ਵੀ ਜਾਣਕਾਰੀ ਦਿੰਦੇ ਹਨ ਜੇਕਰ ਕੋਈ ਖਿਡਾਰੀ ਕਿਸੇ ਅੰਜਾਨ ਸ਼ਖਸ ਨਾਲ ਕਿਸੇ ਦੇ ਜ਼ਰੀਏ ਮੁਲਾਕਾਤ ਕਰਦਾ ਹੈ। ਇਸ ਦੀ ਜਾਣਕਾਰੀ ਖਿਡਾਰੀ ਨੂੰ ਫੌਰਨ ACU ਨੂੰ ਦੇਣੀ ਹੁੰਦੀ ਹੈ। ਜੇਕਰ ਕੋਈ ਖਿਡਾਰੀ ਇਸ ਦੀ ਜਾਨਕਾਰੀ ਨਹੀਂ ਦਿੰਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਹੁੰਦੀ ਹੈ।
2013 ਵਿੱਚ ਸਪਾਟ ਫਿਕਸਿੰਗ ਨੂੰ ਲੈਕੇ ਸ੍ਰੀਸੰਤ ‘ਤੇ ਬੈਨ ਲੱਗਿਆ ਸੀ
IPL ਵਿੱਚ ਸਪਾਟ ਫਿਕਸਿੰਗ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ । 2013 ਵਿੱਚ ਰਾਜਸਥਾਨ ਰਾਇਲਸ ਦੇ ਤਿੰਨ ਖਿਡਾਰੀ ਐੱਸ ਸ੍ਰਈਸੰਤ, ਅੰਕਿਤ ਚੌਹਾਣ ਅਤੇ ਅਜਿਤ ਚੰਦੀਲਾ ਦਾ ਨਾਂ ਫਿਕਸਿੰਗ ਵਿੱਚ ਆਇਆ ਸੀ। ਇਨ੍ਹਾਂ ਤਿੰਨਾਂ ‘ਤੇ ਬੀਸੀਸੀਆਈ ਨੇ ਉਮਰ ਭਰ ਦੇ ਲਈ ਪਾਬੰਦੀ ਲਾ ਦਿੱਤੀ ਸੀ। ਹਾਲਾਂਕਿ ਬਾਅਦ ਵਿੱਚੋ ਅਦਾਲਤ ਨੇ ਤਿੰਨਾਂ ‘ਤੇ ਪਾਬੰਦੀ ਹਟਾਉਣ ਦੇ ਨਿਰਦੇਸ਼ ਦਿੱਤੇ ਸਨ। ਸਪਾਟ ਫਿਕਸਿੰਗ ਤੋਂ ਬਾਅਦ ਸੁਪਰੀਮ ਕੋਰਟ ਨੇ ਲੋਡਾ ਕਮੇਟੀ ਦਾ ਗਠਨ ਕੀਤਾ ਸੀ ਜਿਸ ਨੇ ਆਪਣੀ ਰਿਪੋਰਟ ਵਿੱਚ ਰਾਜਸਥਾਨ ਰਾਇਲਸ ਅਤੇ ਚੈਨੱਈ ‘ਤੇ 2-2 ਸਾਲ ਦਾ ਬੈਨ ਲਾ ਦਿੱਤਾ ਸੀ।