Punjab

Iphone ਲਈ ਡਿਲੀਵਰੀ ਮੁਲਾਜ਼ਮ ਦੇ ਸਾਹ ਰੋਕ ਦਿੱਤੇ ! 3 ਦਿਨ ਤੱਕ ਘਰ ‘ਚ ਰੱਖਿਆ !

iphone delivery boy murder for phone

ਬਿਉਰੋ ਰਿਪੋਰਟ : iphone ਦੇ ਲਈ ਇੱਕ ਡਿਲੀਵਰੀ ਮੁਲਾਜ਼ਮ ਦਾ ਕਤਲ ਕਰ ਦਿੱਤਾ ਗਿਆ । 20 ਸਾਲ ਦੇ ਨੌਜਵਾਨ ਦਾ ਕਤਲ ਇਸ ਲਈ ਕੀਤਾ ਗਿਆ ਕਿਉਂਕਿ ਉਸ ਦੇ ਕੋਲ ਮੋਬਾਇਲ ਖਰੀਦਣ ਦੇ ਲਈ ਪੈਸੇ ਨਹੀਂ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਡਿਲੀਵਰੀ ਮੁਲਾਜ਼ਮ ਦੀ ਲਾਸ਼ ਨੂੰ ਤਿੰਨ ਦਿਨ ਤੱਕ ਆਪਣੇ ਘਰ ਵਿੱਚ ਰੱਖਿਆ ਅਤੇ ਫਿਰ ਲਾਸ਼ ਨੂੰ ਰੇਲਵੇ ਸਟੇਸ਼ਨ ਦੇ ਕਿਨਾਰੇ ਸੁੱਟ ਕੇ ਜਲਾਉਣ ਦੀ ਕੋਸ਼ਿਸ਼ ਕੀਤੀ ।

ਸਕੂਟੀ ਵਿੱਚ ਲਾਸ਼ ਲੈਕੇ ਗਿਆ

ਕਰਨਾਟਕਾ ਦਾ ਮੁਲਜ਼ਮ ਹੇਮੰਤ ਦੱਤ ਮੋਬਾਈਲ ਖਰੀਦਣਾ ਚਾਉਂਦਾ ਸੀ ਪਰ ਉਸ ਦੇ ਕੋਲ ਪੈਸੇ ਨਹੀਂ ਸੀ । ਇਸ ਲਈ ਮੁਲਜ਼ਮ ਨੇ ਇੱਕ ਪਲਾਨ ਬਣਾਇਆ । ਉਸ ਨੇ ਫਲਿਪਕਾਰਟ ਤੋਂ ਪਹਿਲਾਂ iPhone ਆਰਡਰ ਕੀਤਾ । 23 ਸਾਲ ਦਾ ਡਿਲੀਵਰੀ ਮੁਲਾਜ਼ਮ 7 ਫਰਵਰੀ ਨੂੰ ਜਦੋਂ ਮੋਬਾਈਲ ਦੀ ਡਿਲੀਵਰੀ ਕਰਨ ਦੇ ਲਈ ਘਰ ਪਹੁੰਚਿਆ ਤਾਂ ਮੁਲਜ਼ਮ ਨੇ ਉਸ ਨੂੰ ਇੰਤਜ਼ਾਰ ਕਰਨ ਦੇ ਲਈ ਕਿਹਾ । ਕੁਝ ਦੇਰ ਬਾਅਦ ਹੇਮੰਤ ਨੇ ਉਸ ਨੂੰ ਅੰਦਰ ਆਉਣ ਦੇ ਲਈ ਬੁਲਾਇਆ ਅਤੇ ਫਿਰ ਤੇਜ਼ਧਾਰ ਹਥਿਆਰ ਦੇ ਨਾਲ ਉਸ ‘ਤੇ ਹਮਲਾ ਕਰ ਦਿੱਤਾ । ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਮੁਲਜ਼ਮ ਨੇ ਤਿੰਨ ਦਿਨ ਤੱਕ ਡਿਲੀਵਰੀ ਮੁਲਾਜ਼ਮ ਦੀ ਲਾਸ਼ ਨੂੰ ਘਰ ਵਿੱਚ ਰੱਖਿਆ । ਇੱਕ ਦਿਨ ਅੱਧੀ ਰਾਤ ਨੂੰ ਕਾਲੇ ਕਪੜੇ ਵਿੱਚ ਲਪੇਟ ਕੇ ਉਹ ਲਾਸ਼ ਸਕੂਟੀ ਦੇ ਅੱਗੇ ਪਾਸੇ ਰੱਖ ਕੇ ਲੈ ਗਿਆ ਅਤੇ ਰੇਲਵੇ ਸਟੇਸ਼ਨ ‘ਤੇ ਜਾਕੇ ਸੁੱਟ ਦਿੱਤੀ । ਮੁਲਜ਼ਮ ਨੇ ਪੈਟਰੋਲ ਪਾਕੇ ਲਾਸ਼ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ,ਪਰ ਉਹ ਕਾਮਯਾਬ ਨਹੀਂ ਹੋ ਸਕਿਆ । ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ 11 ਫਰਵਰੀ ਅਸਿਕੇਰੇ ਸ਼ਹਿਰ ਦੇ ਅੰਕਕੋਪਲ ਰੇਲਵੇ ਸਟੇਸ਼ਨ ਦੇ ਕੋਲ ਬਰਾਮਦ ਕੀਤੀ ।

CCTV ਫੁਟੇਜ ਤੋਂ ਫੜਿਆ ਗਿਆ

ਕਤਲ ਦੇ ਤਿੰਨ ਦਿਨ ਬਾਅਦ ਮ੍ਰਿਤਕ ਦੇ ਭਰਾ ਮੰਜੂ ਨਾਇਕ ਨੇ ਥਾਣੇ ਵਿੱਚ ਹੇਮੰਤ ਨਾਇਕ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ । ਜਾਂਚ ਦੇ ਦੌਰਾਨ ਪੁਲਿਸ ਨੇ CCTV ਫੁਟੇਜ ਦੇ ਆਧਾਰ ‘ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ । ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਮੁਲਜ਼ਮ ਨੂੰ ਇੱਕ ਪੈਟਰੋਲ ਪੰਪ ਤੋਂ ਬੋਤਲ ਵਿੱਚ ਪੈਟਰੋਲ ਖਰੀਦ ਦੇ ਹੋਏ ਵੇਖਿਆ ਗਿਆ ਸੀ ।

46 ਹਜ਼ਾਰ ਦਾ ਸੀ ਮੋਬਾਈਲ

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਆਨਲਾਈਨ ਸੈਕਿੰਡ ਹੈਂਡ iPhone ਆਰਡਰ ਕੀਤਾ ਸੀ । ਜਿਸ ਦੀ ਕੀਮਤ 46 ਹਜ਼ਾਰ ਰੁਪਏ ਸੀ । ਇਸ ਆਰਡਰ ਨੂੰ ਪਹੁੰਚਾਉਣ ਦੀ ਜ਼ਿੰਮੇਵਾਰੀ E-Kart ਦੇ ਡਿਲੀਵਰੀ ਮੁਲਾਜ਼ਮ ਹੇਮੰਤ ਨਾਇਕ ਨੂੰ ਮਿਲੀ ਸੀ । E-Kart ਫਲਿਪਕਾਰਟ ਦੀ ਪੇਰੇਂਟ ਕੰਪਨੀ ਹੈ ।

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਬਿਨਾਂ ਪੈਸੇ ਦਿੱਤੇ ਮੋਬਾਈਲ ਆਪਣੇ ਰੂਮ ਦੇ ਅੰਦਰ ਲੈਕੇ ਚੱਲਾ ਗਿਆ । ਨਾਇਕ ਪੈਸੇ ਦੇ ਲਈ ਦਰਵਾਜ਼ੇ ‘ਤੇ ਇੰਤਜ਼ਾਰ ਕਰਦਾ ਰਿਹਾ । ਪਰ ਬਾਅਦ ਵਿੱਚੋਂ ਹੇਮੰਤ ਦੱਤਾ ਨੇ ਉਸ ਨੂੰ ਬਹਾਨੇ ਦੇ ਨਾਲ ਅੰਦਰ ਬੁਲਾਇਆ ਅਤੇ ਉਸ ਦਾ ਕਤਲ ਕਰ ਦਿੱਤਾ । ਕਤਲ ਤੋਂ ਬਾਅਦ ਜਦੋਂ ਉਸ ਨੂੰ ਕੁਝ ਸਮਝ ਨਹੀਂ ਆਇਆ ਤਾਂ ਉਸ ਨੇ ਤਿੰਨ ਦਿਨ ਤੱਕ ਲਾਸ਼ ਨੂੰ ਆਪਣੇ ਘਰ ਵਿੱਚ ਹੀ ਰੱਖਿਆ ।