India

iPhone 14 Pro Max ਦਾ ਇੱਕ ਕੈਮਰਾ ਫਰਜ਼ੀ !ਪਰੇਸ਼ਾਨ ਗਾਹਕ,ਕਿਹਾ ਸਾਡੇ ਪੈਸੇ ਵਾਪਸ ਕਰੋ !

Iphone 14 pro max big news

ਬਿਊਰੋ ਰਿਪੋਰਟ : iphone ਦਾ ਕ੍ਰੇਜ਼  ਲੋਕਾਂ ਦੇ ਸਿਰ ਚੜ ਕੇ ਬੋਲ ਦਾ ਹੈ। ਇਸ ਦੇ ਚਾਉਣ ਵਾਲੇ ਨਵੇਂ ਮਾਡਲ ਦਾ ਇੰਤਜ਼ਾਰ ਬੇਸਬਰੀ ਨਾਲ ਕਰਦੇ ਹਨ। ਕੰਪਨੀ ਵੀ ਪੂਰੀ ਤਿਆਰੀ ਦੇ ਨਾਲ ਇਸ ਨੂੰ ਲਾਂਚ ਕਰ ਦੀ ਹੈ । iphone 14 ਪਲੱਸ ਦਾ ਕ੍ਰੇਜ਼  ਵੀ ਲੋਕਾਂ ਦੇ ਵਿੱਚ ਕਾਫੀ ਵੇਖਣ ਨੂੰ ਮਿਲ ਰਿਹਾ ਹੈ । ਪਰ ਕੁਝ ਲੋਕ ਇਸ ਨੂੰ ਖਰੀਦਨ ਵੇਲੇ ਗਲਤੀ ਕਰ ਜਾਂਦੇ ਹਨ ਉਹ ਸਸਤੇ ਦੇ ਚੱਕਰ ਵਿੱਚ ਉਸ ਮਾਰਕਿਟ ਪਹੁੰਚ ਜਾਂਦੇ ਹਨ ਜਿੱਥੇ ਉਨ੍ਹਾਂ ਨੂੰ ਚੂਨਾ ਲਾਇਆ ਜਾਂਦਾ ਹੈ । 10 ਤੋਂ 15 ਹਜ਼ਾਰ ਘੱਟ ਕੀਮਤ ‘ਤੇ iphone 14 pro ਪਲਸ ਲੈਣ ਦੇ ਚੱਕਰ ਵਿੱਚ ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਠੱਗਿਆ ਜਾ ਚੁੱਕਿਆ ਹੈ । ਵੇਖਣ ਨੂੰ ਇਹ ਬਿਲਕੁਲ iphone 14 ਪ੍ਰੋਮੈਕਸ ਵਰਗਾ ਲੱਗ ਦਾ ਹੈ ਪਰ ਇਸ ਦੀ ਅਸਲੀਅਤ ਕੁਝ ਹੋਰ ਹੀ ਹੁੰਦੀ ਹੈ । ਜਦੋਂ ਲੋਕ ਫੋਨ ਲੈਕੇ ਉਸ ਸ਼ਖ਼ਸ ਕੋਲ ਵਾਪਸ ਜਾਂਦੇ ਹਨ ਤਾਂ ਕੋਈ ਦਸਤਾਵੇਜ਼ ਨਹੀਂ ਹੁੰਦਾ ਹੈ ਇਸ ਦੀ ਵਜ੍ਹਾ ਕਰਕੇ ਜਾਲਸਾਜ਼  ਪੈਸੇ ਵਾਪਸ ਨਹੀਂ ਕਰਦਾ ਹੈ ਅਤੇ  ਗਾਹਕ ਠੱਗਿਆ ਹੋਇਆ ਮਹਿਸੂਸ ਕਰਦਾ ਹੈ। iphone pro ਨੂੰ ਲੈਕੇ ਮਾਰਕਿਟ ਤੋਂ ਅਜਿਹੀਆਂ ਬਹੁਤ ਸਾਰੀ ਖ਼ਬਰਾ ਆ ਰਹੀਆਂ ਹਨ। ਇਸ ਲਈ ਅਸੀਂ ਤੁਹਾਡੀ ਜਾਗਰੂਕ ਕਰਨ ਦੇ ਲਈ  ਖ਼ਬਰ ਸਾਂਝੀ ਕੀਤੀ ਹੈ । ਅਸੀਂ ਇਹ ਵੀ ਤੁਹਾਨੂੰ ਦਸਾਂਗੇ ਕਿ ਤੁਸੀਂ ਅਸਲੀ ਨਕਲੀ ਫੋਨ ਦੀ ਪਛਾਣ ਕਿਵੇਂ ਕਰ ਸਕਦੇ ਹੋ।

ਇਸ ਤਰ੍ਹਾਂ ਗਾਹਕ ਨੂੰ ਯਕੀਨ ਦਿਵਾਇਆ ਜਾਂਦਾ ਹੈ

ਜੇਕਰ ਕੋਈ ਤੁਹਾਡੇ ਕੋਲ iphone 14 pro max 10,15 ਜਾਂ ਫਿਰ 20 ਹਜ਼ਾਰ ਸਸਤਾ ਵੇਚਣ ਦੇ ਲਈ ਲੈਕੇ ਆਉਂਦਾ ਹੈ ਤਾਂ ਤੁਹਾਡੇ ਮਨ ਵਿੱਚ ਇੱਕ ਵਾਰ ਖਿਆਲ ਜ਼ਰੂਰ ਆਉਂਦਾ ਹੈ ਕਿ ਇਹ ਫਰਜ਼ੀ ਹੈ। ਪਰ ਧੋਖੇ ਬਾਜ਼ ਕੋਲ ਤੁਹਾਡੇ ਇਸ ਸਵਾਲ ਦਾ ਜਵਾਬ ਹੁੰਦਾ ਹੈ । ਕਈ ਵਾਰ ਉਹ ਕਹਿੰਦਾ ਕਿ ਉਹ ਦੁਬਈ ਜਾਂ ਫਿਰ ਕਿਸੇ ਉਸ ਮੁਲਕ ਤੋਂ ਲਿਆਇਆ ਹੈ ਜਿੱਥੇ ਇਹ ਸਸਤਾ ਹੈ ਜਾਂ ਫਿਰ ਇਹ ਬਹਾਨਾ ਬਣਾਉਂਦਾ ਹੈ ਕਿ ਕਸਟਮ ਤੋਂ ਉਸ ਨੇ ਜ਼ਬਤ ਕੀਤਾ ਹੋਇਆ ਫੋਨ ਸਸਤੇ ਵਿੱਚ ਖਰੀਦਿਆ ਹੈ । ਇਸ ਲਈ ਫੋਨ ਮਾਰਕਿਟ ਤੋਂ ਸਸਤਾ ਹੈ । ਕੁਝ ਲੋਕ ਅਸਾਨੀ ਨਾਲ ਇਸ ਦੇ ਚੱਕਰ ਵੀ ਆ ਜਾਂਦੇ ਹਨ ਜਦੋਂ ਖਰੀਦ ਲੈਂਦੇ ਹਨ ਤਾਂ ਫਿਰ ਪਛਤਾਉਂਦੇ ਹਨ । iphone 14 pro max ਦਾ ਫਰਜ਼ੀ ਫੋਨ ਜੋ ਤੁਸੀਂ ਖਰੀਦ ਦੇ ਹੋ ਉਹ ਕਾਫੀ ਸਲੋ ਹੁੰਦਾ ਹੈ । ਉਹ ਫੋਨ ਦੀ ਫਸਟ ਕਾਪੀ ਜਾਂ ਫਿਰ ਰੈਪਲਿਕਾ ਮਾਡਲ ਹੁੰਦਾ ਹੈ। ਇਸ ਦੇ ਸਾਰੇ ਫੀਚਰ ਕੰਮ ਵੀ ਨਹੀਂ ਕਰਦੇ ਹਨ । ਪਰ ਉਸ ਦੀ ਲੁੱਕ ਬਹੁਤ ਹੀ ਸ਼ਾਨਦਾਰ ਹੁੰਦੀ ਹੈ ਕਿ ਚੰਗੇ-ਚੰਗੇ ਲਾਲਚ ਵਿੱਚ ਧੋਖਾ ਖਾ ਜਾਂਦੇ ਹਨ । ਇਸ ਦੀ ਪਛਾਣ ਤੁਸੀਂ ਕਿਵੇਂ ਕਰੋ ਇਸ ਬਾਰੇ ਅਸੀਂ ਤੁਹਾਨੂੰ ਦੱਸ ਦੇ ਹਾਂ।

ਇਸ ਤਰ੍ਹਾਂ ਪਛਾਣੋ

iphone ਦੀ ਪਛਾਣ ਬਹੁਤ ਹੀ ਆਸਾਨ ਹੁੰਦੀ ਹੈ । ਇਸ ਦੇ ਲਈ ਤੁਹਾਨੂੰ ਕੋਈ ਤਕਨੀਕੀ ਜਾਣਕਾਰੀ ਦੀ ਜ਼ਰੂਰਤ ਨਹੀਂ ਹੈ । ਬਸ ਤੁਸੀਂ ਨਜ਼ਰ ਪਾ ਕੇ ਹੀ ਇਸ ਦੀ ਪਛਾਣ ਕਰ ਸਕਦੇ ਹੋ । ਇਸ ਦੇ ਲਈ ਤੁਹਾਨੂੰ ਇਸ ਦੀ ਬਿਲਡ ਕੁਆਲਿਟੀ ਚੈੱਕ ਕਰਨੀ ਹੁੰਦੀ ਹੈ ਕਿਉਂਕਿ iphone 14 pro max ਵੇਖਣ ਵਿੱਚ ਦਮਦਾਰ ਹੁੰਦਾ ਹੈ । ਇਸ ਦੇ ਨਾਲ ਇਸ ਦੀ ਡਿਸਪਲੇਅ ਕਾਫੀ ਸਮੂਥ ਹੁੰਦੀ ਅਤੇ ਕੈਮਰਾ ਕੁਆਲਿਟੀ ਦਾ ਕੋਈ ਜਵਾਬ ਹੀ ਨਹੀਂ ਹੁੰਦਾ ਹੈ । ਫਰਜ਼ੀ iphone ਵਿੱਚ ਸਿਰਫ ਇੱਕ ਹੀ ਕੈਮਰਾ ਕੰਮ ਕਰਦਾ ਹੈ ਬਾਕੀ ਕੈਮਰੇ ਕੰਮ ਨਹੀਂ ਕਰਦੇ ਹਨ । ਇਸ ਦੀ ਕੋਈ ਵਰਤੋਂ ਨਹੀਂ ਹੁੰਦੀ ਹੈ । 10 ਅਤੇ 15 ਹਜ਼ਾਰ ਬਚਾਉਣ ਦੇ ਚੱਕਰ ਵਿੱਚ ਤੁਹਾਡਾ ਲੱਖਾਂ ਦਾ ਨੁਕਸਾਨ ਨਾ ਹੋ ਜਾਵੇ ਇਸ ਲਈ ਤੁਸੀਂ ਜਦੋਂ ਵੀ iphone ਖਰੀਦੋ apple ਦੇ ਸਟੋਰ ਨੂੰ ਹੀ ਚੁਣੋ । ਇੱਥੇ ਤੁਹਾਨੂੰ ਫੋਨ ਦੀ ਗਰੰਟੀ ਵੀ ਮਿਲ ਦੀ ਹੈ ਅਤੇ ਪੂਰੇ ਪੇਪਰ ਵੀ ਮਿਲ ਦੇ ਹਨ ।