‘ਦ ਖ਼ਾਲਸ ਬਿਊਰੋ : ਅਮਰੀਕਾ ਵਿੱਚ EMI ‘ਤੇ ਵਿਆਹ ਹੋ ਰਹੇ ਹਨ। ਅਮਰੀਕਾ ਵਿੱਚ ਜਿਵੇਂ ਜਿਵੇਂ ਮਹਿੰਗਾਈ ਵੱਧਦੀ ਜਾ ਰਹੀ ਹੈ, ਕਰਜ਼ਾ ਲੈਣ ਦਾ ਸਿਲਸਿਲਾ ਵੀ ਵੱਧਦਾ ਜਾ ਰਿਹਾ ਹੈ। ਅਜਿਹੇ ਵਿੱਚ ਜੋੜੇ EMI ਉੱਤੇ ਵਿਆਹ ਕਰ ਰਹੇ ਹਨ। ਇਸਦੇ ਲਈ ਬਾਕਾਇਦਾ ਕੰਪਨੀਆਂ ਖੁੱਲ੍ਹ ਗਈਆਂ ਹਨ। ਇਹ ਕੰਪਨੀਆਂ ਲਾੜੀ ਦੇ ਜੋੜੇ ਤੋਂ ਲੈ ਕੇ ਲਾੜੇ ਦੇ ਸ਼ੂਟ ਅਤੇ ਬੈਂਡ ਵਾਜਿਆਂ ਤੋਂ ਲੈ ਕੇ ਰਿਸੈਪਸ਼ਨ ਤੱਕ ਦਾ ਸਾਰਾ ਖ਼ਰਚਾ ਉਠਾ ਰਹੀਆਂ ਹਨ। ਇਹ ਇੱਕ ਤਰ੍ਹਾਂ ਦਾ ਵੈਡਿੰਗ ਕ੍ਰੈਡਿਟ ਆਫ਼ਰ ਹੈ, ਜੋ ਅਮਰੀਕਾ ਵਿੱਚ ਕਈ ਕੰਪਨੀਆਂ ਲੈ ਕੇ ਆਈਆਂ ਹਨ। ਤੁਸੀਂ ਵਿਆਹ ਦੀ ਸਾਰੀ ਅਦਾਇਗੀ ਬਾਅਦ ਵਿੱਚ EMI ‘ਤੇ ਕਰ ਸਕਦੇ ਹੋ।
ਦੈਨਿਕ ਭਾਸਕਰ ਅਖ਼ਬਾਰ ਦੀ ਇੱਕ ਰਿਸਰਚ ਮੁਤਾਬਕ ਜਿਸ ਤਰ੍ਹਾਂ ਆਫ਼ਟਰ ਪੇਅ (After Pay) ਅਚੇ ਕਲਾਰਾ ਵਰਗੀਆਂ ਕਈ ਕੰਪਨੀਆਂ ਅਤੇ ਘਰ ਦਾ ਸਮਾਨ ਖਰੀਦਣ ਦੇ ਲਈ Buy New, Pay Later ਦਾ ਆਫ਼ਰ ਦੇ ਰਹੀਆਂ ਹਨ। ਉਸੇ ਤਰਜ਼ ਉੱਤੇ ਮਾਰੂ ਵਰਗੀਆਂ ਕੰਪਨੀਆਂ ਵਿਆਹ ਦੇ ਲਈ Buy New, Pay Later ਦਾ ਆਫ਼ਰ ਲੈ ਕੇ ਆਈਆਂ ਹਨ। ਇਨ੍ਹਾਂ ਨੇ ਵਿਆਹ ਦੇ ਬਿਜ਼ਨੈਸ ਨਾਲ ਜੁੜੇ ਵੈੱਡਰਾਂ (Wedders) ਨਾਲ ਸਮਝੌਤਾ ਕਰਕੇ ਰੱਖਿਆ ਹੋਇਆ ਹੈ। ਉਹ ਭਾਵੇਂ ਫੋਟੋਗ੍ਰਾਫਰ ਹੋਵੇ, ਵੀਡੀਓਗ੍ਰਾਫਰ ਹੇਅਰ ਜਾਂ ਮੇਕਅੱਪ ਆਰਟਿਸਟ। ਵਿਆਹ ਦੀ ਤਿਆਰੀ ਕਰ ਰਹੀ ਅੰਜੇਲਾ ਮਿਲਿੱਨ ਕਹਿੰਦੇ ਹਨ ਕਿ ਵਿਆਹ ਦਾ ਖਰਚ ਕਈ ਕਿਸ਼ਤਾਂ ਵਿੱਚ ਕਰਨ ਨਾਲ ਉਹ ਰਾਹਤ ਮਹਿਸੂਸ ਕਰ ਰਹੇ ਹਨ। ਵੈਡਿੰਗ ਪਲਾਨਿੰਗ ਅਤੇ ਰਜਿਸਟਰੀ ਵੈੱਬਸਾਈਟ ਦੇ 15 ਹਜ਼ਾਰ ਵਿਆਹਾਂ ਉੱਤੇ ਕੀਤੇ ਗਏ ਦੂਸਰੇ ਸਰਵੇ ਵਿੱਚ ਇਹ ਖਰਚ ਔਸਤਨ 22 ਲੱਖ ਰੁਪਏ ਦੱਸਿਆ ਗਿਆ ਹੈ।
ਇਸ ਤਰ੍ਹਾਂ ਦੇ ਸਮੇਂ ਵਿੱਚ ਜਦੋਂ ਅਮਰੀਕਾ ਵਿੱਚ ਲੋਕਾਂ ਦੇ ਲਈ ਕਿਰਾਇਆ ਦੇਣਾ ਔਖਾ ਹੋਇਆ ਪਿਆ ਹੈ, ਲੋਕਾਂ ਨੇ ਰਸੋਈ ਦੀਆਂ ਜ਼ਰੂਰਤਾਂ ਨੂੰ ਸੀਮਤ ਕਰ ਦਿੱਤਾ ਹੈ, ਸਾਰੀਆਂ ਛੋਟੀਆਂ ਦੁਕਾਨਾਂ ਬੰਦ ਹੋ ਗਈਆਂ ਹਨ, ਲੱਖਾਂ ਲੋਕ ਅਮਰੀਕਾ ਛੱਡ ਕੇ ਮੈਕਸੀਕੋ ਜਾ ਰਹੇ ਹਨ, ਅਜਿਹੇ ਵਿੱਚ ਵਿਆਹਾਂ ਦਾ ਖਰਚ ਉਠਾਉਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ।
ਮਾਰੂ ਦੇ ਮੁੱਖ ਮਾਰਕਿਟਿੰਗ ਅਧਿਕਾਰੀ ਕਹਿੰਦੇ ਹਨ ਕਿ ਜਦੋਂ ਵਿਆਹ ਵਰਗੇ ਕਿਸੇ ਈਵੈਂਟ ਨੂੰ ਫੰਡ ਦੇਣ ਦੀ ਗੱਲ ਆਉਂਦੀ ਹੈ ਤਾਂ ਬੈਂਕਾਂ ਤੋਂ ਨਿੱਜੀ ਲੋਨ ਵਰਗੇ ਪਰੰਪਰਾਗਤ ਵਿਕਲਪ ਹੀ ਨਜ਼ਰ ਆਉਂਦੇ ਹਨ। ਲੋਕਾਂ ਦੇ ਕੋਲ ਹੋਰ ਵੀ ਆਪਸ਼ਨ ਹੋਣੇ ਚਾਹੀਦੇ ਹਨ। ਦੂਜੇ ਪਾਸੇ ਪਰਸਨਲ ਫਾਈਨੈਂਸ ਲੇਖਕ ਨਿਕੋਲ ਲੈਪਿਨ ਕਹਿੰਦੇ ਹਨ ਕਿ ਵਿਆਹ ਕਰ ਰਹੇ ਜੋੜਿਆਂ ਨੂੰ ਕੰਪਨੀਆਂ ਦੇ ਇਸ ਤਰ੍ਹਾਂ ਦੇ ਆਫ਼ਰਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਫਾਈਨੈਂਸ਼ਨੀਅਲ ਪੋਡਕਾਸਟਰ ਨਿਕੋਲ ਲੈਪਿਨ ਕਹਿੰਦੇ ਹਨ ਕਿ ਵਿਆਹ ਕਿਸੇ ਦੀ ਜ਼ਿੰਦਗੀ ਦਾ ਇੱਕ ਬਹੁਤ ਅਹਿਮ ਪਲ ਹੁੰਦਾ ਹੈ ਪਰ ਆਖਿਰ ਵਿੱਚ ਇਹ ਇੱਕ ਪਾਰਟੀ ਹੀ ਤਾਂ ਹੈ, ਇਸ ਲਈ ਆਪਣੀ ਜੇਬ ਦੀ ਸਮਰੱਥਾ ਦੇ ਅਨੁਸਾਰ ਹੀ ਖਰਚ ਕਰਨਾ ਚਾਹੀਦਾ ਹੈ।
ਕਿਵੇਂ ਕੰਮ ਕਰਦੀਆਂ ਹਨ ਅਮਰੀਕਾ ਵਿੱਚ ਵੈਡਿੰਗ ਕ੍ਰੈਡਿਟ ਦੇਣ ਵਾਲੀਆਂ ਕੰਪਨੀਆਂ
ਵਿਆਹ ਦੀ ਤਿਆਰ ਕਰ ਰਿਹਾ ਜੋੜਾ ਪਹਿਲਾਂ ਵੈਂਡਰ ਨਾਲ ਸੰਪਰਕ ਕਰਦਾ ਹੈ। ਵੈਂਡਰ ਕੰਪਨੀ ਦੇ ਪਲੇਟਫਾਰਮ ਉੱਤੇ ਬਿੱਲ ਜਮ੍ਹਾ ਕਰ ਦਿੰਦਾ ਹੈ। ਇਸ ਤੋਂ ਬਾਅਦ ਜੋੜੇ ਇਸ ਬਿੱਲ ਨੂੰ ਤਿੰਨ, ਛੇ ਜਾਂ 12 ਮਹੀਨਿਆਂ ਦੀ EMI ਦੀ ਚੋਣ ਕਰ ਸਕਦੇ ਹਨ। ਅੱਧਾ ਪਹਿਲਾਂ ਅਤੇ ਅੱਧਾ ਬਾਅਦ ਵਿੱਚ ਪੇਮੈਂਟ ਦਾ ਆਪਸ਼ਨ ਵੀ ਚੁਣ ਸਕਦੇ ਹਨ। ਕੰਪਨੀ ਜੋੜਿਆਂ ਨੂੰ ਆਰਥਿਕ ਹਿਸਟਰੀ ਨੂੰ ਵੀ ਚੈੱਕ ਕਰਦੀ ਹੈ। ਜੇ ਜੋੜਾ ਭੁਗਤਾਨ ਨਹੀਂ ਕਰ ਪਾਉਂਦਾ ਤਾਂ ਕੰਪਨੀ ਆਪਣੇ ਵੈਂਡਰ ਨੂੰ ਬਿੱਲ ਦੀ ਅਦਾਇਗੀ ਘੱਟ ਕਰਨ ਲਈ ਕਹਿੰਦੀ ਹੈ। ਇਸ ਤੋਂ ਬਾਅਦ ਜੋੜੇ ਦੇ ਉਨ੍ਹਾਂ ਰਿਸ਼ਤੇਦਾਰਾਂ ਤੋਂ ਅਦਾਇਗੀ ਕਰਵਾਉਂਦੀ ਹੈ, ਜਿਨ੍ਹਾਂ ਦੇ ਕ੍ਰੈਡਿਟ ਉੱਤੇ ਲੋਨ ਦਿੱਤਾ ਗਿਆ ਸੀ।