ਬਿਉਰੋ ਰਿਪੋਰਟ – ਭਾਰਤ ’ਤੇ ਕੈਨੇਡਾ ਵਿੱਚ ਪਿਛਲੀਆਂ ਆਮ ਚੋਣਾਂ ਵਿੱਚ ਦਖਲਅੰਦਾਜ਼ੀ ਕਰਨ ਦੇ ਇਲਜ਼ਾਮ ਲੱਗੇ ਸਨ। ਪਰ ਜਾਂਚ ਲਈ ਬਣੀ ਕਮੇਟੀ ਦੇ ਨਤੀਜਿਆਂ ਨੇ ਇਸ ਨੂੰ ਨਕਾਰ ਦਿੱਤਾ ਹੈ। 2021 ਦੀਆਂ ਚੋਣਾਂ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਸੀਨੀਅਰ ਅਧਿਕਾਰੀਆਂ ਨੇ ਇੱਕ ਜਨਤਕ ਸੁਣਵਾਈ ਤੋਂ ਪਹਿਲਾਂ ਗਵਾਹੀ ਦਿੱਤੀ ਕਿ ਕੈਨੇਡਾ ਦੀਆਂ ਚੋਣਾਂ ਵਿੱਚ ਭਾਰਤ ਦੀ ਕੋਈ ਦਖਲਅੰਦਾਜ਼ੀ ਨਹੀਂ ਸੀ।
ਕੈਨੇਡਾ ਦੀ ਸੁਰੱਖਿਆ ਖੁਫ਼ੀਆ ਏਜੰਸੀ ਨੇ ਭਾਰਤ ’ਤੇ ਲਾਏ ਸੀ ਇਲਜ਼ਾਮ
ਦਰਅਸਲ, ਕੈਨੇਡਾ ਦੀ ਸੁਰੱਖਿਆ ਖੁਫ਼ੀਆ ਏਜੰਸੀ (CSIS) ਨੇ ਭਾਰਤ ਅਤੇ ਚੀਨ ’ਤੇ ਇਲਜ਼ਾਮ ਲਗਾਏ ਸਨ ਕਿ ਉਨ੍ਹਾਂ ਨੇ ਦੇਸ਼ ਦੀ ਸੰਘੀ ਚੋਣਾਂ ਵਿੱਚ ਦਖ਼ਲਅੰਦਾਜ਼ੀ ਕੀਤੀ ਹੈ। ਏਜੰਸੀ ਨੇ ਕਿਹਾ ਸੀ ਕਿ ਭਾਰਤ ਸਰਕਾਰ ਦੇ ਇੱਕ ਪ੍ਰੌਕਸੀ ਏਜੰਟ ਨੇ ਚੋਣ ਪ੍ਰਕਿਰਿਆ ਵਿੱਚ ਦਖ਼ਲਅੰਦਾਜ਼ੀ ਨਾਲ ਸਬੰਧਿਤ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਹੈ। ਇਸ ਪ੍ਰੌਕਸੀ ਏਜੰਟ ਨੇ ਕੁਝ ਖੇਤਰਾਂ ਵਿੱਚ ਭਾਰਤੀ ਸਮਰਥਕ ਉਮੀਦਵਾਰਾਂ ਦੇ ਪੱਖ ਵਿੱਚ ਕੰਮ ਕੀਤਾ ਸੀ।
ਖ਼ੁਫੀਆ ਏਜੰਸੀ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕੁਝ ਭਾਰਤੀ ਮੂਲ ਦੇ ਵੋਟਰ ਖ਼ਾਲਿਸਤਾਨੀ ਅੰਦੋਲਨ ਜਾਂ ਪਾਕਿਸਤਾਨ ਪੱਖੀ ਸੋਚ ਰੱਖਦੇ ਹਨ। ਅਜਿਹੇ ਵਿੱਚ ਇਸ ਪ੍ਰੌਕਸੀ ਏਜੰਟ ਨੇ ਭਾਰਤ ਸਮਰਥਕ ਉਮੀਦਵਾਰਾਂ ਲਈ ਕੰਮ ਕੀਤਾ।
ਕੈਨੇਡਾ ਦੀਆਂ ਚੋਣਾਂ ਵਿੱਚ ਦਖਲਅੰਦਾਜ਼ੀ ’ਤੇ ਭਾਰਤ ਨੇ ਕੀ ਕਿਹਾ?
ਕੈਨੇਡਾ ਦੇ ਇਨ੍ਹਾਂ ਇਲਜ਼ਾਮਾਂ ’ਤੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਪਹਿਲਾਂ ਹੀ ਜਵਾਬ ਦੇ ਚੁੱਕੇ ਹਨ। ਉਸ ਨੇ ਕਿਹਾ ਸੀ ਕਿ ਭਾਰਤ ਖਿਲਾਫ਼ ਮੀਡੀਆ ਰਿਪੋਰਟਾਂ ਦੇਖੀਆਂ ਹਨ, ਕੈਨੇਡਾ ਵੱਲੋਂ ਲਾਏ ਗਏ ਸਾਰੇ ਇਲਜ਼ਾਮ ਬੇਬੁਨਿਆਦ ਹਨ।
ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਕਿਸੇ ਵੀ ਲੋਕਤੰਤਰੀ ਦੇਸ਼ ਦੀਆਂ ਚੋਣਾਂ ਵਿੱਚ ਦਖ਼ਲ ਦੇਣਾ ਭਾਰਤ ਦੀ ਨੀਤੀ ਵਿੱਚ ਨਹੀਂ ਹੈ। ਬਲਕਿ ਇਸ ਦੇ ਉਲਟ ਇਹ ਹੋ ਰਿਹਾ ਹੈ ਕਿ ਕੈਨੇਡਾ ਸਾਡੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰ ਰਿਹਾ ਹੈ। ਇਸ ਬਿਆਨ ਤੋਂ ਬਾਅਦ ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਵਧ ਗਿਆ ਸੀ
ਹੋਰ ਖ਼ਬਰਾਂ –