Punjab

ਮਾਸੂਮ ਬੱਚੀ ਦਾ ਪਿਤਾ ਵੱਲੋਂ ਬੇਰਹਿ ਮੀ ਨਾਲ ਕ ਤਲ

ਦ ਖ਼ਾਲਸ ਬਿਊਰੋ : ਤਰਨਤਾਰਨ ਦੀ ਰਾਮ ਦੇਵ ਕਲੋਨੀ ਵਿਚ ਇਕ ਵਿਅਕਤੀ ਨੇ ਆਪਣੀ ਪੰਜ ਮਹੀਨਿਆਂ ਦੀ ਬੱਚੀ ਨੂੰ ਜ਼ਮੀਨ ‘ਤੇ ਸੁੱਟ -ਸੁੱਟ ਕੇ ਕਥਿਤ ਤੌਰ ‘ਤੇ ਮਾ ਰ ਦਿੱਤਾ ਹੈ। ਇਹ ਮਾਮਲਾ ਪਤੀ ਪਤਨੀ ਦੇ ਝ ਗੜੇ ਦਾ ਦੱਸਿਆ ਗਿਆ ਹੈ। ਮ੍ਰਿਤਕਾ ਦੇ ਬਾਪ  ਅਬਦੁਲ ਅਤੇ ਉਸਦੀ ਪਤਨੀ ਮੱਖੂ ਵਿੱਚਕਾਰ ਝਗ ੜਾ ਰਹਿੰਦਾ ਸੀ।  ਮ੍ਰਿ ਤਕ ਬੱਚੀ ਸੋਰਭੀ ਦੇ ਨਾਨਾ ਭੁੱਟੋ ਮੁਤਾਬਿਕ ਅਬਦੁਲ ਅਕਸਰ ਮੱਖੂ ਅਤੇ ਆਪਣੀ 5 ਮਹੀਨੇ ਦੀ ਬੱਚੀ ਸੋਰਭੀ ਨੂੰ ਕੁੱਟ ਦਾ ਰਹਿੰਦਾ ਸੀ। ਜਿਸ ਤੋਂ ਤੰਗ ਆ ਕੇ ਮੱਖੂ ਅਪਣੀ ਧੀ ਨੂੰ ਲੈ ਕੇ ਅਪਣੇ ਪੇਕੇ ਆ ਗਈ ਉਹ ਬਾਅਦ ਵਿੱਚ ਵੀ ਦੋਹਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ। 

ਘਟਨਾ ਦੇ ਦਿਨ ਅਬਦੁਲ ਅਪਣੇ ਜੀਜੇ ਦੇ ਨਾਲ ਉਹਨਾਂ ਦੇ ਘਰ ਆਇਆ ਅਤੇ ਮੱਖੂ ਨੂੰ ਘਰ ਵਾਪਿਸ ਜਾਨ ਲਈ ਕਹਿਣ ਲੱਗਾ ਪਰ ਮੱਖੂ ਨੇ ਵਾਪਿਸ ਜਾਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਅਬਦੁਲ ਨੇ ਮੱਖੂ ਕੋਲੋ ਅਪਣੀ ਧੀ ਖੋਹ ਲਈ ਅਤੇ ਭੱਜ ਗਿਆ। ਜਦੋਂ ਉਹਨਾਂ ਨੇ ਅਬਦੁਲ ਦਾ ਪਿੱਛਾ ਕੀਤਾ ਤਾਂ ਅਬਦੁਲ ਨੇ ਆਪਣੀ ਧੀ ਸੋਰਭੀ ਨੂੰ ਜ਼ਮੀਨ ਉੱਤੇ ਜ਼ੋਰ ਦੇਣੀ ਸੁੱਟ ਦਿੱਤਾ ਅਤੇ ਫਰਾਰ ਹੋ ਗਿਆ। ਜਿਸਦੀ ਸੂਚਨਾ ਉਹਨਾਂ ਨੇ ਪੁ ਲਿਸ ਨੂੰ ਦਿੱਤੀ। 

ਓਧਰ ਥਾਣਾ ਸਿਟੀ ਦੇ ਮੁਖੀ ਉਪਕਾਰ ਸਿੰਘ ਨੇ ਦੱਸਿਆ ਕਿ ਬੱਚੀ ਦੀ ਲਾ ਸ਼ ਦਾ ਪੋਸਟਮਾਰਟਮ ਕਰਵਾ ਕੇ ਮੁਲਜ਼ਮ  ਦੇ ਖਿਲਾਫ ਕਤ ਲ ਦਾ ਪਰਚਾ ਦਰਜ ਕਰਕੇ ਉਸਨੂੰ ਗ੍ਰਿ ਫਤਾਰ ਕਰ ਲਿਆ ਗਿਆ ਹੈ।