ਗੁਆਂਢੀ ਮੁਲਕ ਪਾਕਿਸਤਾਨ ਵਿੱਚ ਇੱਕ ਹਿੰਦੂ ਪਰਿਵਾਰ ਦੇ 14 ਮੈਂਬਰਾਂ ਦੇ ਧਰਮ ਪਰਿਵਰਤਨ ਕਰਵਾਉਣ ਦੀ ਖ਼ਬਰ ਆ ਰਹੀ ਹੈ। ਇਹ ਘਟਨਾ ਪਾਕਿਸਤਾਨ ਸੂਬਾ ਸਿੰਧ ਦੀ ਹੈ ਜਿੱਥੇ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਲੋਕਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।
ਤਾਜ਼ਾ ਮਾਮਲੇ ਦੇ ਚਲਦਿਆਂ ਸੂਬਾ ਸਿੰਧ `ਚ ਥੋਰੀ ਮਾਰਵਾੜੀ ਭਾਈਚਾਰੇ ਨਾਲ ਸਬੰਧਿਤ ਜ਼ਿਲ੍ਹਾ ਘੋਟਕੀ ‘ਚ ਰਹਿਣ ਵਾਲੇ ਹਿੰਦੂ ਪਰਿਵਾਰ ਦੇ 14 ਮੈਂਬਰਾਂ ਦਾ ਧਰਮ ਪ੍ਰਵਰਤਨ ਕਰਵਾਇਆ ਗਿਆ। ਰਿਪੋਰਟਾਂ ਮੁਤਾਬਕ ਸਥਾਨਕ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਨੂੰ ਰਾਸ਼ਨ ਤੇ ਕੱਪੜਿਆਂ ਦਾ ਲਾਲਚ ਦੇ ਕੇ ਡਹਰਕੀ ਸ਼ਹਿਰ ਦੀ ਬਰਚੂੰਡੀ ਸ਼ਰੀਫ਼ ਦਰਗਾਹ ਵਿੱਚ ਇਸਲਾਮ ਕਬੂਲ ਕਰਵਾਇਆ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਕਰਾਚੀ ਦੀ ਰਹਿਣ ਵਾਲੀ ਸ਼ੁਮਾਇਲਾ ਕੁਮਾਰੀ (15) ਨੂੰ ਵੀ ਅਗਵਾ ਕਰਕੇ ਉਸ ਦਾ ਡਹਰਕੀ ਦੀ ਦਰਗਾਹ ’ਚ ਧਰਮ ਪਰਿਵਰਤਨ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।