International

ਪਾਕਿਸਤਾਨ ਦੇ ਨਿਊਜ਼ ਚੈਨਲ ‘ਤੇ ਲਹਿਰਾਇਆ ਭਾਰਤ ਦਾ ਤਿਰੰਗਾ

‘ਦ ਖ਼ਾਲਸ ਬਿਊਰੋ:- ਪਾਕਿਸਤਾਨ ਵਿੱਚ ਪਾਕਿਸਤਾਨ ਦੇ ਪ੍ਰਮੁੱਖ ਨਿਊਜ਼ ਚੈਨਲਾਂ ਵਿੱਚੋਂ ਇੱਕ ਡੌਨ ਟੀਵੀ ਨਿਊਜ਼ ਚੈਨਲ ‘ਤੇ ਭਾਰਤ ਦੇ 74ਵੇਂ ਸੁਤੰਤਰਤਾ ਦਿਵਸ ਤੋਂ ਪਹਿਲਾਂ ਭਾਰਤ ਲਈ ਇੱਕ ਵਧਾਈ ਸੰਦੇਸ਼ ਦਿੱਤਾ ਗਿਆ ਹੈ। ਇਸ ਪਾਕਿਸਤਾਨੀ ਚੈਨਲ ‘ਤੇ ਕਰੀਬ 1 ਮਿੰਟ ਤੱਕ ਭਾਰਤ ਦਾ ਤਿਰੰਗਾ ਲਹਿਰਾਇਆ ਗਿਆ ਅਤੇ ਆਜ਼ਾਦੀ ਦਿਵਸ ਦੀ ਵਧਾਈ ਦਾ ਸੰਦੇਸ਼ ਦਿੱਤਾ ਗਿਆ।

ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਇਸ ਨਿਊਜ਼ ਚੈਨਲ ਨੂੰ 2 ਅਗਸਤ ਦੀ ਸ਼ਾਮ ਨੂੰ ਅਣਪਛਾਤੇ ਵਿਅਕਤੀ ਵੱਲੋਂ ਕਥਿਤ ਤੌਰ ‘ਤੇ ਹੈਕ ਕਰ ਲਿਆ ਗਿਆ ਸੀ। ਜਿਸ ਤੋਂ ਬਾਅਦ ਤਿਰੰਗਾ ਚੈਨਲ ਦੀ ਸਕ੍ਰੀਨ ‘ਤੇ ਕਰੀਬ 1 ਮਿੰਟ ਤੱਕ ਲਹਿਰਾਉਂਦਾ ਰਿਹਾ ਅਤੇ ਨਾਲ ਹੀ ਆਜ਼ਾਦੀ ਦਿਵਸ ਦੀ ਵਧਾਈ ਦਾ ਸੰਦੇਸ਼ ਵੀ ਦਿੱਤਾ ਗਿਆ।

ਪਾਕਿਸਤਾਨ ਦਾ ਡਾਨ ਨਿਊਜ਼ ਚੈਨਲ ਭਾਰਤੀ ਝੰਡੇ ਅਤੇ ‘ਹੈਪੀ ਇੰਡੀਪੈਂਡੈਂਸ ਡੇਅ’ ਦੇ ਇਸ ਪ੍ਰਸਾਰਣ ਦੀ ਜਾਂਚ ਕਰ ਰਿਹਾ ਹੈ। ਇਸ ਦੌਰਾਨ ਘਟਨਾ ਦੇ ਕਈ ਵੀਡੀਓ ਅਤੇ ਸਕਰੀਨ ਸ਼ਾਟ ਸੋਸ਼ਲ ਮੀਡੀਆ ਪਲੇਟਫਾਰਮਸ ‘ਤੇ ਵਾਇਰਲ ਹੋ ਗਏ ਹਨ।