ਬਿਉਰੋ ਰਿਪੋਰਟ : Cricket World cup 2023 ਦੇ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ । BCCI ਦੇ ਚੀਫ ਚੋਣਕਰਤਾ ਅਜੀਤ ਅਗਰਕਰ ਨੇ 15 ਖਿਡਾਰੀਆਂ ਦੀ ਫਾਈਨਲ ਲਿਸਟ ਜਾਰੀ ਕੀਤੀ । ਸ੍ਰੀਲੰਕਾ ਦੇ ਕੈਂਡੀ ਵਿੱਚ ਹੋਈ ਪ੍ਰੈਸਕਾਂਫਰੰਸ ਵਿੱਚ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਵੀ ਮੌਜੂਦ ਸਨ । ਵਰਲਡ ਕੱਪ ਦੀ ਸ਼ੁਰੂਆਤ 5 ਅਕਤੂਬਰ ਨੂੰ ਹੋਵੇਗੀ । ਭਾਰਤ ਦਾ ਪਹਿਲਾਂ ਮੁਕਾਬਲਾ 8 ਅਕਤੂਬਰ ਨੂੰ ਚੈੱਨਈ ਦੇ ਚੇਪਾਕ ਮੈਦਾਨ ਵਿੱਚ ਆਸਟ੍ਰੇਲੀਆ ਦੇ ਖਿਲਾਫ ਹੋਵੇਗਾ । ਖਾਸ ਗੱਲ ਇਹ ਹੈ ਕਿ 15 ਮੈਂਬਰੀ ਟੀਮ ਵਿੱਚ 2 ਪੰਜਾਬੀ ਖਿਡਾਰੀਆਂ ਨੂੰ ਵੀ ਚੁਣਿਆ ਗਿਆ ਹੈ ।
ਇਹ ਹੈ ਵਰਲਡ ਕੱਪ ਲਈ ਭਾਰਤੀ ਟੀਮ
ਰੋਹਿਤ ਸ਼ਰਮਾ ਨੂੰ ਵਰਲਡ ਕੱਪ ਦੇ ਲਈ ਟੀਮ ਦੇ ਕਪਤਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ । ਉਨ੍ਹਾਂ ਤੋਂ ਇਲਾਵਾ ਸ਼ੁੱਭਮਨ ਗਿੱਲ,ਵਿਰਾਟ ਕੋਹਲੀ, ਸ਼ੇਅਸ ਅਰੀਅਰ,ਕੇ.ਐੱਲ ਰਾਹੁਲ,ਇਸ਼ਾਨ ਕਿਸ਼ਨ,ਸੂਰੇਕੁਮਾਰ ਯਾਦਵ,ਹਾਦਿਕ ਪਾਂਡਿਆ,ਰਵਿੰਦਰ ਜਡੇਜਾ,ਅਕਸ਼ੇ ਪਟੇਲ,ਸ਼ਾਰਦੁਲ ਠਾਕੁਰ,ਜਸਪ੍ਰੀਤ ਬੁਮਰਾਹ,ਮੁਹੰਮਦ ਸ਼ਮੀ,ਮੁਹੰਮਦ ਸਿਰਾਜ,ਕੁਲਦੀਪ ਯਾਦਵ ਨੂੰ ਟੀਮ ਵਿੱਚ ਥਾਂ ਮਿਲੀ ਹੈ ।
2 ਪੰਜਾਬੀ ਖਿਡਾਰੀਆਂ ਨੂੰ ਮੌਕਾ
ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ੀ ਦੇ ਤੌਰ ‘ਤੇ ਚੰਗਾ ਪ੍ਰਦਰਸ਼ਨ ਕਰਨ ਦਾ ਇਨਾਮ ਪੰਜਾਬ ਦੇ ਖਿਡਾਰੀ ਸ਼ੁੱਭਮਨ ਗਿੱਲ ਨੂੰ ਮਿਲਿਆ ਹੈ । ਉਹ ਇਸ ਸਾਰ ਕ੍ਰਿਕਟ ਦੇ ਹਰ ਫਾਰਮੈਟ ਵਿੱਚ ਸੈਂਕੜਾ ਲਗਾਉਣ ਵਾਲੇ ਇਕਲੌਤੇ ਖਿਡਾਰੀ ਹਨ । ਇਸ ਤੋਂ ਇਲਾਵਾ ਇੱਕ ਹੋਰ ਪੰਜਾਬੀ ਖਿਡਾਰੀ ਜਸਪ੍ਰੀਤ ਬੁਮਰਾਹ ਨੂੰ ਵੀ ਟੀਮ ਇੰਡੀਆ ਦੀ ਵਰਲਡ ਕੱਪ ਟੀਮ ਵਿੱਚ ਥਾਂ ਦਿੱਤੀ ਗਈ ਹੈ । ਉਨ੍ਹਾਂ ਨੇ ਪਿਛਲੇ ਮਹੀਨੇ ਹੀ 9 ਮਹੀਨੇ ਬਾਅਦ ਮੈਦਾਨ ‘ਤੇ ਵਾਪਸੀ ਕੀਤੀ ਹੈ ।
ਏਸ਼ੀਆ ਕੱਪ ਲਈ ਐਲਾਨੇ 18 ਖਿਡਾਰੀਆਂ ਵਿੱਚੋ 15 ਨੂੰ ਥਾਂ
ਸ੍ਰੀ ਲੰਕਾ ਵਿੱਚ ਇਸ ਵਕਤ ਚੱਲ ਰਹੇ ਏਸ਼ੀਆ ਕੱਪ ਲਈ 18 ਖਿਡਾਰੀਆਂ ਨੂੰ ਚੁਣਿਆ ਗਿਆ ਸੀ ਉਨ੍ਹਾਂ ਵਿੱਚੋਂ 15 ਖਿਡਾਰੀਆਂ ਨੂੰ ਵਰਲਡ ਕੱਪ ਦੀ ਟੀਮ ਵਿੱਚ ਮੌਕਾ ਮਿਲਿਆ ਹੈ । ਏਸ਼ੀਆ ਕੱਪ ਟੀਮ ਵਿੱਚ ਮੌਜੂਦ ਤਿਲਕ ਵਰਮਾ,ਪ੍ਰਸਿੱਦ ਕ੍ਰਿਸ਼ਣਾ,ਸੰਜੂ ਸੈਮਸਨ ਵਰਲਡ ਕੱਪ ਟੀਮ ਦਾ ਹਿੱਸਾ ਨਹੀਂ ਬਣ ਸਕੇ ਹਨ। ਟੀਮ ਵਿੱਚ ਯੁਜਵੇਂਦਰ ਚਹਿਲ ਨੂੰ ਥਾਂ ਨਹੀਂ ਮਿਲੀ ਹੈ ਉਨ੍ਹਾਂ ਦੀ ਥਾਂ ਕੁਲਦੀਪ ਯਾਦਵ ਨੂੰ ਟੀਮ ਇੰਡੀਆ ਵਿੱਚ ਸਪਿਨ ਗੇਂਦਬਾਜ਼ੀ ਦੀ ਕਮਾਨ ਸੌਂਪੀ ਗਈ ਹੈ।
ਭਾਰਤ ਪਾਕਿਸਤਾਨ ਦਾ ਮੁਕਬਲਾ 14 ਅਕਤੂਬਰ
ਵਰਲਡ ਕੱਪ ਵਿੱਚ ਭਾਰਤ-ਪਾਕਿਸਤਾਨ ਦੇ ਵਿਚਾਲੇ ਮੁਕਾਬਲਾ 14 ਅਕਤੂਬਰ ਨੂੰ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਵਿੱਚ ਹੋਵੇਗਾ । ਭਾਰਤ ਵਰਲਡ ਕੱਪ ਵਿੱਚ ਆਪਣੀ ਸ਼ੁਰੂਆਤ 8 ਅਕਤੂਬਰ ਨੂੰ ਆਸਟ੍ਰੇਲੀਆ ਖਿਲਾਫ ਚੈੱਨਈ ਵਿੱਚ ਕਰੇਗੀ ।
ਵਰਲਡ ਕੱਪ ਵਿੱਚ ਖੇਡੇ ਜਾਣਗੇ 48 ਮੁਕਾਬਲੇ
ਭਾਰਤ ਵਿੱਚ ਅਕਤੂਬਰ ਅਤੇ ਨਵੰਬਰ ਦੌਰਾਨ 46 ਦਿਨ ਤੱਕ ਵਨਡੇ ਵਰਲਡ ਕੱਪ ਹੋਵੇਗਾ । ਜਿਸ ਦੇ ਲਈ 48 ਮੈਚ ਖੇਡੇ ਜਾਣਗੇ । ਪਹਿਲਾਂ ਮੈਚ 5 ਅਕਤੂਬਰ ਨੂੰ ਵਰਲਡ ਚੈਂਪੀਅਨ ਅਤੇ ਦੂਜੇ ਨੰਬਰ ‘ਤੇ ਰਹਿਣ ਵਾਲੀ ਟੀਮ ਇੰਗਲੈਂਡ ਅਤੇ ਨਿਊਜ਼ੀ਼ਲੈਂਡ ਵਿਚਾਲੇ ਅਹਿਮਦਾਬਾਦ ਵਿੱਚ ਹੋਵੇਗਾ । ਗਰੁੱਪ ਸਟੇਜ ਤੱਕ 45 ਮੈਚ ਹੋਣਗੇ । 15 ਅਤੇ 16 ਨਵੰਬਰ ਨੂੰ 2 ਸੈਮੀਫਾਈਨਲ ਅਤੇ 19 ਨਵੰਬਰ ਨੂੰ ਅਹਿਮਦਾਬਾਦ ਵਿੱਚ ਫਾਈਨਲ ਮੈਚ ਖੇਡਿਆ ਜਾਵੇਗਾ ।