India International

ਤੁਰਕੀ : ਭਾਰਤੀ ਬਚਾਅ ਦਲ ਨੇ 4 ਦਿਨਾਂ ਬਾਅਦ ਮਲਬੇ ‘ਚੋਂ 8 ਸਾਲਾ ਬੱਚੀ ਨੂੰ ਜ਼ਿੰਦਾ ਕੱਢਿਆ

Indian rescue team pulls 8-year-old girl alive from rubble after 4 days, more than 24000 deaths so far

Turkey-Syria Earthquake: ਨੂੰ ਤੁਰਕੀ ਅਤੇ ਇਸ ਦੇ ਗੁਆਂਢੀ ਦੇਸ਼ ਸੀਰੀਆ ਵਿੱਚ ਭੂਚਾਲ ਕਾਰਨ ਤਬਾਹੀ ਦੇ ਵਿਚਕਾਰ ਭਾਰਤ ਤੋਂ NDRF ਦੀਆਂ ਟੀਮਾਂ ਮਲਬੇ ਹੇਠ ਦੱਬੇ ਲੋਕਾਂ ਨੂੰ ਬਾਹਰ ਕੱਢ ਰਹੀਆਂ ਹਨ। NDRF ਦੇ ਜਵਾਨਾਂ ਨੇ 6 ਸਾਲ ਦੀ ਬੱਚੀ ਨੂੰ ਬਚਾਉਣ ਤੋਂ ਬਾਅਦ 8 ਸਾਲ ਦੀ ਬੱਚੀ ਨੂੰ ਮਲਬੇ ‘ਚੋਂ ਸੁਰੱਖਿਅਤ ਬਾਹਰ ਕੱਢਣ ‘ਚ ਸਫਲਤਾ ਹਾਸਲ ਕੀਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਬੱਚੀ 4 ਦਿਨਾਂ ਬਾਅਦ ਮਲਬੇ ‘ਚੋਂ ਜ਼ਿੰਦਾ ਬਾਹਰ ਆਈ ਹੈ।

ਪੀਟੀਆਈ ਦੀ ਰਿਪੋਰਟ ਦੇ ਅਨੁਸਾਰ, ਐਨਡੀਆਰਐਫ ਦੀ ਟੀਮ ਤੁਰਕੀ ਸੈਨਾ ਦੇ ਜਵਾਨਾਂ ਦੇ ਨਾਲ ਗਾਜ਼ੀਅਨਟੇਪ ਸੂਬੇ ਦੇ ਨੂਰਦਗੀ ਸ਼ਹਿਰ ਵਿੱਚ ਆਪਣਾ ਬਚਾਅ ਕਾਰਜ ਚਲਾ ਰਹੀ ਹੈ। ਟੀਮ ਨੇ ਇਸ ਇਲਾਕੇ ‘ਚ ਮਲਬੇ ‘ਚੋਂ ਕਰੀਬ 13 ਲਾਸ਼ਾਂ ਕੱਢੀਆਂ ਹਨ।

ਤੁਰਕੀ ਦੇ ਪ੍ਰਭਾਵਿਤ ਇਲਾਕਿਆਂ ‘ਚ 7 ਫਰਵਰੀ ਤੋਂ ਫੋਰਸ ਦਾ ਬਚਾਅ ਕਾਰਜ ਜਾਰੀ ਹੈ। ਤੁਹਾਨੂੰ ਦੱਸ ਦੇਈਏ ਕਿ 6 ਫਰਵਰੀ ਦੇ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਭਾਰਤ ਨੇ ਤੁਰਕੀ ਅਤੇ ਸੀਰੀਆ ਨੂੰ ਸਹਾਇਤਾ ਪ੍ਰਦਾਨ ਕਰਨ ਲਈ “ਆਪ੍ਰੇਸ਼ਨ ਦੋਸਤ” ਸ਼ੁਰੂ ਕੀਤਾ ਸੀ।

ਤੁਰਕੀ ਅਤੇ ਸੀਰੀਆ ਵਿੱਚ 24 ਸਾਲਾਂ ਬਾਅਦ ਸਭ ਤੋਂ ਭਿਆਨਕ ਭੂਚਾਲ ਆਇਆ ਹੈ। ਇਸ ਤੋਂ ਪਹਿਲਾਂ 1999 ਵਿੱਚ ਉੱਤਰੀ-ਪੱਛਮੀ ਤੁਰਕੀ ਵਿੱਚ ਭੂਚਾਲ ਕਾਰਨ ਤਬਾਹੀ ਹੋਈ ਸੀ, ਜਿਸ ਵਿੱਚ 17,000 ਲੋਕ ਮਾਰੇ ਗਏ ਸਨ। 2023 ਦੇ ਭੂਚਾਲ ਨਾਲ ਹਜ਼ਾਰਾਂ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਬਚਾਅ ਕਰਤਾ ਅਜੇ ਵੀ ਮਲਬੇ ਹੇਠ ਦੱਬੇ ਲੋਕਾਂ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਲੱਭ ਰਹੇ ਹਨ। ਇਸ ਤੋਂ ਬਾਅਦ ਵੀ ਤੁਰਕੀ ਵਿੱਚ ਲਗਾਤਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਭੂਚਾਲ ਤੋਂ ਬਾਅਦ ਹੁਣ ਤੱਕ 100 ਤੋਂ ਵੱਧ ਝਟਕੇ ਆ ਚੁੱਕੇ ਹਨ।

ਜ਼ਿਕਰਯੋਗ ਹੈ ਕਿ 6 ਫਰਵਰੀ 2023 ਨੂੰ ਤੁਰਕੀ ਅਤੇ ਇਸ ਦੇ ਗੁਆਂਢੀ ਦੇਸ਼ ਸੀਰੀਆ ਵਿੱਚ 7.8 ਦੀ ਤੀਬਰਤਾ ਵਾਲੇ ਭੂਚਾਲ ਨੇ ਤਬਾਹੀ ਮਚਾਈ। ਹੁਣ ਤੱਕ ਦੋਹਾਂ ਦੇਸ਼ਾਂ ‘ਚ ਮਰਨ ਵਾਲਿਆਂ ਦੀ ਗਿਣਤੀ 24,000 ਨੂੰ ਪਾਰ ਕਰ ਚੁੱਕੀ ਹੈ, ਜਦਕਿ ਹਜ਼ਾਰਾਂ ਲੋਕ ਜ਼ਖਮੀ ਹੋ ਚੁੱਕੇ ਹਨ।