ਬ੍ਰਿਟੇਨ ਵਿੱਚ ਰਿਸ਼ੀ ਸੁਨਕ ਦੀ ਲਾਪਰਵਾਹੀ ਦਾ ਨਤੀਜਾ ਭਾਰਤੀ ਨਰਸਾਂ ਨੂੰ ਭੁਗਤਣਾ ਪੈ ਸਕਦਾ ਹੈ, ਜਿਸ ਕਾਰਨ ਉਨ੍ਹਾਂ ‘ਤੇ ਭਾਰਤ ਵਾਪਸੀ ਦਾ ਖ਼ਤਰਾ ਮੰਡਰਾ ਰਿਹਾ ਹੈ। ਰਿਸ਼ੀ ਸੁਨਕ ਸਰਕਾਰ ਵੱਲ਼ੋਂ ਬਿਨਾ ਜਾਂਚ ਪੜਤਾਲ ਕੀਤੇ ਕਈ ਕੰਪਨੀਆਂ ਨੂੰ ਵਿਦੇਸ਼ਾਂ ਤੋਂ ਨਰਸਾਂ ਨੂੰ ਰੱਖਣ ਦੀ ਇਜਾਜ਼ਤ ਦਿੱਤੀ ਸੀ ਪਰ ਉਹ ਕੰਪਨੀਆਂ ਫਰਜ਼ੀ ਪਾਇਆ ਗਈਆਂ ਹਨ।
ਬ੍ਰਿਟੇਨ ਦੇ ਪ੍ਰਸ਼ਾਸਨ ਨੇ ਹਾਲ ਹੀ ਵਿੱਚ ਇਨ੍ਹਾਂ ਕੰਪਨੀਆਂ ਦੀ ਜਾਂਚ ਕੀਤੀ ਜੋ ਕਿ ਮੋਟੀ ਰਕਮ ਵਸੂਲ ਕੇ ਆਪਣੇ ਕਰਮਚਾਰੀਆਂ ਦੇ ਵੀਜ਼ੇ ਸਪਾਂਸਰ ਕਰਦੀਆਂ ਹਨ ਤਾਂ ਇਨ੍ਹਾਂ ਵਿੱਚੋਂ ਜ਼ਿਆਦਾਤਰ ਕੰਪਨੀਆਂ ਫਰਜ਼ੀ ਪਾਈਆਂ ਗਈਆਂ। ਇਸ ਤੋਂ ਬਾਅਦ ਸਰਕਾਰ ਇਨ੍ਹਾਂ ਕੰਪਨੀਆਂ ਵੱਲੋਂ ਲਿਆਂਦੀਆਂ ਗਈਆਂ ਭਾਰਤੀ ਨਰਸਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ। ਇਸ ਫੈਸਲੇ ਨਾਲ 7 ਹਜ਼ਾਰ ਤੋਂ ਵੱਧ ਨਰਸਾਂ ਪ੍ਰਭਾਵਿਤ ਹੋਣਗੀਆਂ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 4 ਹਜ਼ਾਰ ਨਰਸਾਂ ਭਾਰਤ ਦੀਆਂ ਹਨ।
ਦੱਸ ਦੇਈਏ ਕਿ ਯੂਕੇ ਵਿੱਚ ਵਿਦੇਸ਼ੀਆਂ ਨੂੰ ਨਿਯੁਕਤ ਕਰਨ ਲਈ ਇੱਕ ਸਪਾਂਸਰ ਲਾਇਸੈਂਸ ਦੀ ਲੋੜ ਹੁੰਦੀ ਹੈ। ਸੁਨਕ ਸਰਕਾਰ ‘ਤੇ ਬਿਨਾਂ ਕਿਸੇ ਠੋਸ ਜਾਂਚ ਦੇ ਸੈਂਕੜੇ ਕੰਪਨੀਆਂ ਨੂੰ ਲਾਇਸੈਂਸ ਦੇਣ ਦਾ ਦੋਸ਼ ਹੈ। ਜਾਣਕਾਰੀ ਮੁਤਾਬਰ ਸੁਨਕ ਸਰਕਾਰ ਨੇ 268 ਕੰਪਨੀਆਂ ਨੂੰ ਲਾਇਸੈਂਸ ਦਿੱਤੇ, ਜਿਨ੍ਹਾਂ ਨੇ ਕਦੇ ਵੀ ਇਨਕਮ ਟੈਕਸ ਰਿਟਰਨ ਨਹੀਂ ਭਰੀ। ਕਈ ਕੰਪਨੀਆਂ ਜਿਨ੍ਹਾਂ ਨੇ ਲਾਇਸੰਸ ਲਏ ਸਨ ਉਹ ਵੀ ਫਰਜ਼ੀ ਸਨ। ਇਸ ਦਾ ਖਮਿਆਜਾ ਭਾਰਤੀ ਨਰਸਾਂ ਨੂੰ ਭੁਗਤਣਾ ਪੈ ਸਕਦਾ ਹੈ।
ਇਹ ਵੀ ਪੜ੍ਹੋ- ਸਰਹੱਦ ‘ਤੇ ਤਾਇਨਾਤ ਫੌਜੀ ਦਾ 2 ਸਾਲ ਪਹਿਲਾਂ ਵਿਆਹ ਹੋਇਆ! ਦੁਸ਼ਮਣ ਦੀ ਗੋਲੀ ਨੇ ਨਹੀਂ ਅੰਦਰ ਦੇ ਡਰ ਨੇ ਜਾਨ ਲੈ ਲਈ!