ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਤਲਾਸ਼ 5 ਸੂਬਿਆਂ ਦੀ ਪੁਲਿਸ ਕਰ ਰਹੀ ਹੈ ਪਰ ਹੁਣ ਜਿਹੜੀ ਖ਼ਬਰ ਆ ਰਹੀ ਹੈ ਉਸ ਮੁਤਾਬਿਕ ਉਹ ਨੇਪਾਲ ਪਹੁੰਚ ਚੁੱਕੇ ਹਨ । ਭਾਰਤ ਸਰਕਾਰ ਨੇ ਇਸ ਬਾਬਤ ਨੇਪਾਲ ਸਰਕਾਰ ਨੂੰ ਵੀ ਜਾਣਕਾਰੀ ਦਿੱਤੀ ਹੈ । ਨੇਪਾਲ ਦੇ ਇਨਫਾਰਮੇਸ਼ਨ ਅਫ਼ਸਰ ਆਫ ਇਮੀਗਰੇਸ਼ਨ ਡਿਪਾਰਟਮੈਂਟ ਕਮਲ ਪ੍ਰਸ਼ਾਦ ਪਾਂਡੇ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਭਾਰਤ ਤੋਂ ਚਿੱਠੀ ਮਿਲੀ ਹੈ।
BBC ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਨੇਪਾਲ ਸਰਕਾਰ ਨੇ ਪੱਤਰ ਮਿਲਣ ਤੋਂ ਬਾਅਦ ਸਾਰੇ ਸੁਰੱਖਿਆ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ । ਕਮਲ ਪ੍ਰਸ਼ਾਦ ਪਾਂਡੇ ਨੇ ਕਿਹਾ ਕਿ ਜੇਕਰ ਉਹ ਅੰਮ੍ਰਿਤਪਾਲ ਸਿੰਘ ਨੂੰ ਫੜ ਲੈਂਦੇ ਹਨ ਤਾਂ ਉਸ ਨੂੰ ਭਾਰਤ ਭੇਜਿਆ ਜਾਵੇਗਾ । ਹਾਲਾਂਕਿ ਨੇਪਾਲ ਪੁਲਿਸ ਦੇ ਬੁਲਾਰੇ ਡਿਪਟੀ ਇੰਸਪੈਕਟਰ ਜਨਰਲ ਪੋਸ਼ਰਾਜ ਖੋਖਰਾਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਨੇਪਾਲ ਦੇ ਇੱਕ ਅਖਬਾਰ ਦੇ ਮੁਤਾਬਿਕ ਕਾਠਮਾਂਡੂ ਵਿੱਚ ਭਾਰਤੀ ਸਫਾਰਤਖਾਨੇ ਨੇ ਕਾਂਸੁਲਰ ਸੇਵਾ ਵਿਭਾਗ ਨੂੰ ਕਿਹਾ ਸੀ ਕਿ ਜੇਕਰ ਅੰਮ੍ਰਿਪਾਲ ਸਿੰਘ ਨੇਪਾਲ ਤੋਂ ਜਾਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਫੜ ਲਿਆ ਜਾਵੇ। ਇਸ ਦੇ ਬਾਅਦ ਕਿਆਸ ਲਗਾਏ ਜਾ ਰਹੇ ਸਨ ਕਿ ਅੰਮ੍ਰਿਤਪਾਲ ਸਿੰਘ ਭਾਰਤ ਤੋਂ ਨੇਪਾਲ ਪਹੁੰਚ ਗਿਆ ਹੈ ਅਤੇ ਉਹ ਨੇਪਾਲ ਤੋਂ ਤੀਜੇ ਦੇਸ਼ ਭੱਜਣ ਦੀ ਤਿਆਰ ਕਰ ਰਹੇ ਹਨ। ਭਾਰਤ ਸਰਕਾਰ ਨੇ ਨੇਪਾਲ ਨੂੰ ਅਪੀਲ ਕੀਤੀ ਹੈ ਕਿ ਉਹ ਵਾਰਿਸ ਪੰਜਾਬ ਦੇ ਮੁਖੀ ਨੂੰ ਤੀਜੇ ਦੇਸ਼ ਜਾਣ ਤੋਂ ਰੋਕੇ । ਭਾਰਤ ਸਰਕਾਰ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਅੰਮ੍ਰਿਤਪਾਲ ਸਿੰਘ ਕੋਲ ਫੇਕ ਪਾਸਪੋਰਟ ਵੀ ਹੋ ਸਕਦਾ ਹੈ ।
ਉਧਰ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਨੂੰ ਲੈਕੇ ਸੋਸ਼ਲ ਮੀਡੀਆ ‘ਤੇ ਨਵੀਆਂ ਫੋਟੋਆਂ ਸਾਹਮਣੇ ਆਇਆ ਹਨ ਜਿੰਨਾਂ ਨੂੰ ਲੈਕੇ ਲੋਕ ਵੱਖ-ਵੱਖ ਕੁਮੈਂਟ ਕਰ ਰਹੇ ਹਨ । ਜ਼ਿਆਦਾਤਰ ਲੋਕਾਂ ਦਾ ਦਾਅਵਾ ਹੈ ਕਿ ਇਹ ਜਾਲੀ ਫੋਟੋ ਹੈ ।
ਉਧਰ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਹੁਣ ਤੱਕ ਕਈ ਵੀਡੀਓ ਸਾਹਮਣੇ ਆ ਚੁੱਕੇ ਹਨ, ਇੱਕ ਵੀਡੀਓ ਵਿੱਚ ਅੰਮ੍ਰਿਪਾਲ ਸਿੰਘ ਅਤੇ ਪਪਰਲਪ੍ਰੀਤ ਸਿੰਘ ਬਾਈਕ ‘ਤੇ ਬੈਠੇ ਹੋਏ ਨਜ਼ਰ ਆ ਰਹੇ ਹਨ ਦੂਜੀ ਵਿੱਚ ਉਹ ਜੁਗਾੜੂ ਰੇੜੀ ਵਿੱਚ ਨਜ਼ਰ ਆ ਰਹੇ ਹਨ । ਇੱਕ ਪਟਿਆਲਾ ਤੋਂ ਵੀ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਉਹ ਜੈਕਟ ਵਿੱਚ ਨਜ਼ਰ ਆਏ । ਕੁਰੂਕਸ਼ੇਤਰ ਤੋਂ ਆਏ ਵੀਡੀਓ ਵਿੱਚ ਅੰਮ੍ਰਿਤਪਾਲ ਸਿੰਘ ਛੱਤਰੀ ਨਾਲ ਜਾਂਦੇ ਹੋਏ ਨਜ਼ਰ ਆਏ ਸਨ ।