India

ਭਾਰਤੀ ਕੋਸਟ ਗਾਰਡ ਦਾ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ

ਬਿਉਰੋ ਰਿਪੋਰਟ – ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਕਈ ਜਹਾਜ਼ ਹਾਦਸੇ ਵਾਪਰ ਚੁੱਕੇ ਹਨ ਪਰ ਹੁਣ ਭਾਰਤ ਵਿਚ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ ਹੈ। ਅੱਜ ਦੁਪਹਿਰੇ 12 ਵਜੇ ਭਾਰਤੀ ਕੋਸਟ ਗਾਰਡ ਦਾ ਹੈਲੀਕਾਪਟਰ ਗੁਜਰਾਤ ਦੇ ਪੋਰਬੰਦਰ ‘ਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ। ਪੋਰਬੰਦਰ ਹਵਾਈ ਪੱਟੀ ‘ਤੇ ਲੈਂਡਿੰਗ ਦੌਰਾਨ ਹੈਲੀਕਾਪਟਰ ਕਰੈਸ਼ ਹੋ ਗਿਆ। ਹੈਲੀਕਾਪਟਰ ਦੇ ਡਿੱਗਦੇ ਹੀ ਇਸ ਨੂੰ ਅੱਗ ਲੱਗ ਗਈ। ਭਾਰਤੀ ਕੋਸਟ ਗਾਰਡ ਨੇ ਦੱਸਿਆ ਕਿ ਹੈਲੀਕਾਪਟਰ ‘ਚ 2 ਪਾਇਲਟਾਂ ਸਮੇਤ 3 ਲੋਕ ਸਵਾਰ ਸਨ। ਜਾਣਕਾਰੀ ਮਿਲ ਰਹੀ ਹੈ ਕਿ ਸਾਰਿਆਂ ਦੀ ਜਾਨ ਚਲੀ ਗਈ ਹੈ।

ਇਹ ਵੀ ਪੜ੍ਹੋ – ਪੰਜਾਬ ‘ਚ ਬਣ ਸਕਦੀ ਇਕ ਹੋਰ ਪਾਰਟੀ! 2 ਦਸੰਬਰ ਦੇ ਫੈਸਲੇ ‘ਤੇ ਨਾ ਹੋਇਆ ਅਮਲ ਤਾਂ ਹੋਲੇ ਮੁਹੱਲੇ ਤੋਂ ਬਾਅਦ ਹੋ ਸਕਦਾ ਐਲਾਨ