Punjab

ਭਾਰਤੀ ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ

‘ਦ ਖ਼ਾਲਸ ਬਿਊਰੋ :- ਪਠਾਨਕੋਟ ਵਿੱਚ ਅੱਜ ਸਵੇਰੇ ਭਾਰਤੀ ਫ਼ੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਹਾਲਾਂਕਿ, ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਹੈਲੀਕਾਪਟਰ ਵਿੱਚ ਫ਼ੌਜ ਦੇ ਤਿੰਨ ਅਧਿਕਾਰੀ ਸੁਰੱਖਿਅਤ ਹਨ। ਇਹ ਹੈਲੀਕਾਪਟਰ ਰਣਜੀਤ ਸਾਗਰ ਡੈਮ ਕੋਲ ਉਡਾਰੀ ਭਰ ਰਿਹਾ ਸੀ ਅਤੇ ਕਿਸੇ ਤਕਨੀਕੀ ਖ਼ਰਾਬੀ ਕਾਰਨ ਡੈਮ ਦੀ ਝੀਲ ਵਿੱਚ ਡਿੱਗ ਗਿਆ। ਇਹ ਹੈਲੀਕਾਪਟਰ ਫ਼ੌਜ ਵੱਲੋਂ ਕੀਤੀਆਂ ਜਾਂਦੀਆਂ ਰੁਟੀਨ ਹਵਾਈ ਮਸ਼ਕਾਂ ਦਾ ਹਿੱਸਾ ਹੈ।