Punjab

ਭਾਰਤੀ ਏਅਰਲਾਇੰਸ ਦੇ ਖਾਣੇ ਵਿੱਚ ਨਿਕਲਿਆ ‘ਕੀੜਾ’ !

ਬਿਊਰੋ ਰਿਪੋਟਰ : ਏਅਰ ਇੰਡੀਆ ਆਪਣੀ ਫਲਾਈਟ ਵਿੱਚ ਦਿੱਤੇ ਜਾਣ ਵਾਲੇ ਖਾਣੇ ਨੂੰ ਲੈਕੇ ਲਗਾਤਾਰ ਸ਼ਿਕਾਇਤਾਂ ਵਿੱਚ ਘਿਰੀ ਰਹਿੰਦੀ ਹੈ । ਇੱਕ ਹੀ ਦਿਨ ਵਿੱਚ 2 ਰੂਟਸ ‘ਤੇ ਉਡਾਨ ਭਰਨ ਵਾਲੀ 2 ਫਲਾਇਟਸ ਵਿੱਚ ਖਾਣੇ ਨੂੰ ਲੈਕੇ ਯਾਤਰੀਆਂ ਨੇ ਸ਼ਿਕਾਇਤ ਕੀਤੀ ਹੈ । ਇਸ ਵਿੱਚ ਇੱਕ ਮਸ਼ਹੂਰ ਸ਼ੈਫ ਸੰਜੀਪ ਕਪੂਰ ਹਨ ।

ਇੱਕ ਬਿਜਨੈਸ ਕਲਾਸ ਯਾਤਰੀ ਦੇ ਖਾਣੇ ਵਿੱਚ ਕੀੜਾ ਨਿਕਲਿਆ ਤਾਂ ਸ਼ੈਫ ਸੰਜੀਵ ਕਪੂਰ ਨੇ ਖਾਣੇ ਦੀ ਫੋਟੋ ਪੋਸਟ ਕਰਕੇ ਪੁੱਛਿਆ ਕੀ ਅਜਿਹਾ ਖਾਣਾ ਭਾਰਤੀਆਂ ਨੂੰ ਨਾਸ਼ਤੇ ਵਿੱਚ ਖਾਣਾ ਚਾਹੀਦਾ ਹੈ ? ਇਹ ਦੋਵੇ ਟਵੀਟ ਕਾਫੀ ਵਾਇਰਲ ਹੋ ਰਹੇ ਹਨ । ਲੋਕ ਏਅਰ ਇੰਡੀਆ ਵਿੱਚ ਖਾਣੇ ਨੂੰ ਲੈਕੇ ਆਪਣੇ ਤਜ਼ੁਰਬੇ ਸ਼ੇਅਰ ਕਰ ਰਹੇ ਹਨ ।

ਬਿਜਨੈਸ ਕਲਾਸ ਵਿੱਚ ਯਾਤਰੀ ਦੀ ਪਲੇਟ ਵਿੱਚੋ ਕੀੜੇ ਚਲ ਦੇ ਹੋਏ ਨਜ਼ਰ ਆਏ

ਪਹਿਲਾਂ ਮਾਮਲਾ ਮੁੰਬਈ ਤੋਂ ਚੈੱਨਈ ਜਾਣ ਵਾਲੀ ਫਲਾਈਟ ਨੰਬਰ AI671 ਵਿੱਚ ਹੋਇਆ । ਯਾਤਰੀ ਮਹਾਵੀਰ ਜੈਨ ਨੇ ਰਾਤ 10.18 ‘ਤੇ ਖਾਣੇ ਦਾ ਵੀਡੀਓ ਪੋਸਟ ਕਰਦੇ ਹੋਏ ਕਿਹਾ ਕਿ ਇੱਕ ਕੀੜਾ ਪਲੇਟ ਵਿੱਚ ਚੱਲ ਦਾ ਹੋਇਆ ਵਿਖਾਈ ਦੇ ਰਿਹਾ ਹੈ । ਮਹਾਵੀਰ ਜੈਨ ਨੇ ਆਪਣੀ ਫਲਾਈਟ ਅਤੇ ਸੀਟ ਨੰਬਰ ਲਿਖ ਕੇ ਦੱਸਿਆ ਕਿ ਅਜਿਹਾ ਲੱਗ ਰਿਹਾ ਹੈ ਕਿ ਹਾਈਜੀਨ ਦਾ ਖਿਆਲ ਨਹੀਂ ਰੱਖਿਆ ਗਿਆ ਹੈ ।

ਏਅਰ ਇੰਡੀਆ ਨੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ ‘ਡੀਅਰ ਮਿਸਟਰ ਜੈਨ, ਫਲਾਈਟ ਦਾ ਤੁਹਾਡਾ ਤਜ਼ੁਰਬਾ ਖਰਾਬ ਰਿਹਾ ਉਸ ਦੇ ਲਈ ਮੁਆਫੀ ਮੰਗ ਦੇ ਹਾਂ, ਅਸੀਂ ਖਾਣਾ ਦੇਣ ਦੇ ਹਰ ਕਦਮ ਵਿੱਚ ਹਾਈਜੀਨ ਦਾ ਖਿਆਲ ਰੱਖ ਦੇ ਹਾਂ। ਇਹ ਮਾਮਲਾ ਆਪਣੀ ਕੈਟਨਿੰਗ ਟੀਮ ਦੇ ਨਾਲ ਸ਼ੇਅਰ ਕਰਾਂਗੇ । ਤਾਂਕਿ ਫੌਰਨ ਗਲਤੀ ਦਾ ਰਿਵਿਊ ਕਰਕੇ ਕਾਰਵਾਹੀ ਕੀਤੀ ਜਾ ਸਕੇ’।

ਸੰਜੀਵ ਕਪੂਰ ਨੇ ਫੋਟੋ ਸ਼ੇਅਰ ਕਰਕੇ ਪੁੱਛਿਆ

ਸ਼ੈਫ ਸੰਜੀਵ ਕਪੂਰ ਨੇ 26 ਫਰਵਰੀ ਦੀ ਰਾਤ 8.54 ‘ਤੇ ਟਵੀਟ ਕਰਕੇ ਲਿਖਿਆ ਸੀ ‘ਜਾਗੋ ਏਅਰ ਇੰਡੀਆ’ ਨਾਗਪੁਰ ਤੋਂ ਮੁੰਬਈ ਦੀ ਫਲਾਈਟ 0740 ਵਿੱਚ ਮੈਨੂੰ ਠੰਢਾ ਚਿਕਨ ਟਿੱਕਾ ਤਰਬੂਜ਼,ਖੀਰ,ਟਮਾਟਰ ਸਰਵ ਕੀਤੇ ਗਏ ਹਨ ਨਾਲ ਸੈਂਡਵਿਚ ਵੀ ਸੀ ਜਿਸ ਵਿੱਚ ਪਤਾਗੋਭੀ ਅਤੇ ਮੇਯੋਨੀਜ਼ ਦੀ ਫਿਲਿੰਗ ਨਾ ਦੇ ਬਰਾਬਰ ਸੀ । ਇਸ ਦੇ ਨਾਲ ਹੀ ਚਾਸ਼ਨੀ ਵਿੱਚ ਡੁੱਬਿਆ ਸਪੰਜ ਦਾ ਟੁੱਕੜਾ ਜਿਸ ‘ਤੇ ਕ੍ਰੀਮ ਦੀ ਪੀਲੀ ਟਾਪਿੰਗ ਕੀਤੀ ਗਈ ।

ਸੰਜੀਵ ਕਪੂਰ ਦੇ ਟਵੀਟ ਦੇ ਜਵਾਬ ਵਿੱਚ ਏਅਰ ਇੰਡੀਆ ਨੇ ਕਿਹਾ ਅਸੀਂ ਲਗਾਤਾਰ ਆਪਣੀ ਸੇਵਾਵਾਂ ਵਿੱਚ ਵਾਧਾ ਕਰ ਰਹੇ ਹਾਂ। 27 ਫਰਵਰੀ ਤੋਂ ਇਸ ਸੈਕਟਰ ਵਿੱਚ ਸਾਡੇ ਪਾਰਟਨਰ ਤਾਜ ਸੰਸ ਐਂਡ ਏਂਬੈਸਡਰ ਕੈਟਰਿੰਗ ਕਰਨਗੇ । ਭਰੋਸਾ ਰੱਖੋ ਆਉਣ ਵਾਲੇ ਸਮੇਂ ਵਿੱਚ ਫਲਾਈਟ ਵਿੱਚ ਦਿੱਤਾ ਜਾਣ ਵਾਲਾ ਖਾਣਾ ਤੁਹਾਨੂੰ ਚੰਗਾ ਲੱਗੇਗਾ। ਉਧਰ ਇੰਨਾਂ 2 ਟਵੀਟ ਤੋਂ ਬਾਅਦ ਏਅਰ ਇੰਡੀਆ ਦੇ ਨਾਲ ਆਪਣਾ ਤਜ਼ੁਰਬਾ ਸਾਂਝਾ ਕਰਨ ਵਾਲਿਆਂ ਦੀ ਝੜੀ ਲੱਗ ਗਈ ।