ਦਿੱਲੀ :ਸੋਮਵਾਰ ਤੋਂ ਦਿੱਲੀ ਵਿੱਚ ਸ਼ੁਰੂ ਹੋਈ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਦੇ ਦੂਜੇ ਦਿਨ ਵਿਦੇਸ਼ ਮੰਤਰੀ ਨੇ ਜੀ-20 ਦੇ ਕਾਰਜਕਾਰਨੀ ਮੈਂਬਰਾਂ ਨੂੰ ਸੰਬੋਧਨ ਕੀਤਾ। ਉਹਨਾਂ ਆਪਣੇ ਸੰਬੋਧਨ ਵਿੱਚ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਜੀ-20 ਮੀਟਿੰਗ ਦੌਰਾਨ ਸਰਕਾਰ ਆਪਣੀ ਵਿਰਾਸਤ ਦਾ ਪ੍ਰਦਰਸ਼ਨ ਵੀ ਕਰੇਗੀ।
ਇਸ ਦੇ ਲਈ ਇਕ ਸਾਲ ਦੌਰਾਨ ਦੇਸ਼ ਭਰ ਵਿਚ 50 ਥਾਵਾਂ ‘ਤੇ 200 ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਵਿਸ਼ਵ ਪੱਧਰ ‘ਤੇ ਭਾਰਤ ਦਾ ਅਕਸ ਬਦਲਿਆ ਹੈ। ਪਹਿਲਾਂ ਅਸੀਂ ਦੂਜੇ ਦੇਸ਼ਾਂ ਤੋਂ ਮਦਦ ਲੈਂਦੇ ਸੀ ਪਰ ਹੁਣ ਸਮਾਂ ਬਦਲ ਗਿਆ ਹੈ ਤੇ ਇਸ ਸਮੇਂ ਅਸੀਂ ਦੂਜੇ ਦੇਸ਼ਾਂ ਦੀ ਮਦਦ ਕਰ ਰਹੇ ਹਾਂ।
ਇਹਨਾਂ ਸਮਾਗਮਾਂ ਦੇ ਦੌਰਾਨ ਜੀ-20 ਦੇ ਡੈਲੀਗੇਟ, 9 ਹੋਰ ਦੇਸ਼ਾਂ ਦੇ ਲੋਕ ਅਤੇ ਹੋਰ ਵੱਡੀਆਂ ਸੰਸਥਾਵਾਂ ਦੇ ਲੋਕ ਭਾਰਤ ਆਉਣਗੇ। ਸੋ ਇਹ ਚੰਗਾ ਮੌਕਾ ਹੈ ਕਿ ਇਸ ਨੂੰ ਸਮਾਜ ਨਾਲ ਜੋੜਿਆ ਜਾਵੇ ਤੇ ਭਾਰਤ ਦੀ ਵਿਰਾਸਤ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਨਵੇਂ ਭਾਰਤ ਦੀ ਤਰੱਕੀ ਨੂੰ ਜੀ-20 ਦੇਸ਼ਾਂ ਦੇ ਲੋਕਾਂ ਨੂੰ ਦਿਖਾਇਆ ਜਾਵੇਗਾ। ਜੀ20 ਸਮਾਗਮਾਂ ਵੇਲੇ ਭਾਰਤ ਆਏ ਲੋਕਾਂ ਨੂੰ W20 ਮਹਿਲਾ ਸੰਗਠਨ, T20 ਥਿੰਕ ਟੈਂਕ ਵਰਗੇ ਦੇਸ਼ ਵਿੱਚ ਬਣੇ ਸੰਗਠਨਾਂ ਨਾਲ ਜੋੜਿਆ ਜਾਵੇਗਾ।