India International

ਭਾਰਤ ਨੇ ਬੰਗਲਾਦੇਸ਼ ਨੂੰ ਦਿੱਤੇ 10 ਰੇਲ ਡੀਜ਼ਲ ਇੰਜਣ

‘ਦ ਖ਼ਾਲਸ ਬਿਊਰੋ- ਭਾਰਤ ਵੱਲੋਂ ਬੰਗਲਾਦੇਸ਼ ਨਾਲ ਆਰਥਿਕ ਸਬੰਧਾਂ ਨੂੰ ਹੋਰ ਅੱਗੇ ਵਧਾਉਣ ਦੇ ਉਪਰਾਲੇ ਤਹਿਤ ਭਾਰਤ ਨੇ ਅੱਜ ਬੰਗਲਾਦੇਸ਼ ਨੂੰ 10 ਰੇਲ ਡੀਜ਼ਲ ਇੰਜਣ ਸੌਂਪੇ ਹਨ। ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਰੇਲ ਮੰਤਰੀ ਪਿਯੂਸ਼ ਗੋਇਲ ਨੇ ਡੀਜ਼ਲ ਇੰਜਣਾਂ ਨੂੰ ਆਨਲਾਈਨ ਝੰਡੀ ਦਿਖਾ ਕੇ ਬੰਗਲਾਦੇਸ਼ ਲਈ ਰਵਾਨਾ ਕੀਤਾ।

ਬੰਗਲਾਦੇਸ਼ ਤੋਂ ਆਨਲਾਈਨ ਸਮਾਗਮ ’ਚ ਉੱਥੋਂ ਦੇ ਰੇਲ ਮੰਤਰੀ ਮੁਹੰਮਦ ਨੂਰੁਲ ਇਸਲਾਮ ਸੁਜਾਨ ਅਤੇ ਵਿਦੇਸ਼ ਮੰਤਰੀ ਅਬੁਲ ਕਲਾਮ ਅਬਦੁਲ ਮੋਮਿਨ ਨੇ ਸ਼ਿਰਕਤ ਕੀਤੀ। ਇਸ ਮੌਕੇ ਆਪਣੇ ਸੰਬੋਧਨ ’ਚ ਜੈਸ਼ੰਕਰ ਨੇ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਗੂੜ੍ਹੇ ਰਿਸ਼ਤਿਆਂ ਦਾ ਜ਼ਿਕਰ ਕੀਤਾ। ਰੇਲ ਮੰਤਰੀ ਗੋਇਲ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਵੱਧ ਰਹੇ ਰੇਲ ਮੁਸਾਫ਼ਰਾਂ ਨੂੰ ਡੀਜ਼ਲ ਇੰਜਣਾਂ ਦੀ ਸਹੂਲਤ ਮਿਲੇਗੀ।