International Sports

ਕੈਪਟਾਉਨ ‘ਚ ਭਾਰਤ ਦੀ ਪਹਿਲੀ ਟੈਸਟ ਜਿੱਤ !

ਬਿਉਰੋ ਰਿਪੋਰਟ : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਕੈਪਟਾਊਨ ਵਿੱਚ ਖੇਡਿਆ ਗਿਆ ਟੈਸਟ ਮੈਚ ਦੂਜੇ ਦਿਨ ਹੀ ਖਤਮ ਹੋ ਗਿਆ ਹੈ । ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਕੈਪਟਾਉਨ ਦੇ ਮੈਦਾਨ ਵਿੱਚ ਭਾਰਤ ਦੀ ਪਹਿਲੀ ਟੈਸਟ ਜਿੱਤ ਹੈ । ਇਸ ਤੋਂ ਪਹਿਲਾਂ ਇਸ ਮੈਦਾਨ ਵਿੱਚ ਕਿਸੇ ਨੇ ਵੀ ਦੱਖਣੀ ਅਫਰੀਕਾ ਨੂੰ ਨਹੀਂ ਹਰਾਇਆ ਸੀ । ਇਸ ਦੇ ਨਾਲ ਟੈਸਟ ਸੀਰੀਜ਼ 1-1 ਦੀ ਬਰਾਬਰੀ ਨਾਲ ਖਤਮ ਹੋਈ ਹੈ । ਭਾਰਤ ਨੂੰ ਦੂਜੀ ਇਨਿੰਗ ਵਿੱਚ 79 ਦੌੜਾਂ ਦਾ ਟਾਰਗੇਟ ਮਿਲਿਆ ਸੀ,ਟੀਮ ਨੇ ਇਸ ਨੂੰ 3 ਵਿਕਟਾਂ ਗਵਾ ਕੇ ਹਾਸਲ ਕਰ ਲਿਆ ਹੈ । ਪਹਿਲੀ ਇਨਿੰਗ ਵਿੱਚ ਸ਼ਾਨਦਾਰ 6 ਵਿਕਟਾਂ ਹਾਸਲ ਕਰਨ ਦੇ ਲਈ ਮੁਹੰਮਦ ਸਿਰਾਜ ਨੂੰ ਮੈਚ ਆਫ ਦਾ ਮੈਚ ਚੁਣਿਆ ਗਿਆ । ਜਦਕਿ ਮੈਨ ਆਫ ਦਾ ਸੀਰੀਜ਼ ਜਸਪ੍ਰੀਤ ਬੁਮਰਾ ਅਤੇ ਦੱਖਣੀ ਅਫਰੀਕਾ ਦੇ ਖਿਡਾਰੀ ਡੀਨ ਐਲਗਰ ਨੂੰ ਸਾਂਝੇ ਤੌਰ ‘ਤੇ ਦਿੱਤਾ ਗਿਆ । ਦੋਵਾਂ ਨੇ ਸੀਰੀਜ਼ ਵਿੱਚ ਸਭ ਤੋਂ ਵੱਧ 12-12 ਵਿਕਟਾਂ ਹਾਸਲ ਕੀਤੀਆਂ ਹਨ।

ਬੁੱਧਵਾਰ ਨੂੰ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬਲੇਬਾਜ਼ੀ ਕਰਨ ਦਾ ਫੈਸਲਾ ਲਿਆ,ਪੂਰੀ ਟੀਮ ਮੁਹੰਮਦ ਸਿਰਾਜ ਦੇ 6 ਵਿਕਟਾਂ ਦੀ ਬਦੌਲਤ ਸਿਰਫ 55 ਦੌੜਾਂ ਦੇ ਆਊਟ ਹੋ ਗਈ ਸੀ । ਟੀਮ ਇੰਡੀਆ ਨੇ ਜਵਾਬ ਵਿੱਚ 153 ਦੌੜਾਂ ਬਣਾਇਆ ਜਿਸ ਤੋਂ ਬਾਅਦ ਭਾਰਤ ਨੂੰ 98 ਦੌੜਾਂ ਦਾ ਵਾਧਾ ਹਾਸਲ ਹੋ ਗਿਆ। ਪਹਿਲੀ ਇਨਿੰਗ ਵਿੱਚ ਭਾਰਤ ਦੇ 7 ਖਿਡਾਰੀ ਸਿਰਫ਼ ਕੇ ਆਉਟ ਹੋਏ ਸਨ। 11 ਗੇਂਦਾਂ ਦੇ ਅੰਦਰ ਭਾਰਤ ਦੀਆਂ 6 ਵਿਕਟਾਂ ਡਿੱਗ ਗਈਆਂ ਸਨ। ਸਭ ਤੋਂ ਵੱਧ ਵਿਰਾਟ ਕੋਹਲੀ ਨੇ 47 ਦੌੜਾਂ ਬਣਾਇਆ ਸੀ। ਦੱਖਣੀ ਅਫਰੀਕਾ ਦੂਜੀ ਇਨਿੰਗ ਵਿੱਚ 176 ਦੌੜਾਂ ਹੀ ਬਣਾ ਸਕੀ। ਜਸਪ੍ਰੀਤ ਬੁਮਰਾ ਨੇ ਦੂਜੀ ਇਨਿੰਗ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 6 ਵਿਕਟਾਂ ਹਾਸਲ ਕੀਤੀਆਂ। ਭਾਰਤ ਨੇ 12ਵੇਂ ਓਵਰ ਵਿੱਚ 79 ਦੌੜਾਂ ਦਾ ਟੀਚਾ ਹਾਸਲ ਕਰ ਲਿਆ ।

ਕੈਪਟਾਉਨ ‘ਚ ਭਾਰਤ ਦੀ ਪਹਿਲੀ ਟੈਸਟ ਜਿੱਤ !

ਟੈਸਟ ਕ੍ਰਿਕਟ ਦੇ 147 ਸਾਲ ਦੇ ਇਤਿਹਾਸ ਵਿੱਚ ਇਹ 25ਵੀਂ ਵਾਰ ਹੈ ਜਦੋਂ ਨਤੀਜਾ ਦੂਜੇ ਦਿਨ ਹੀ ਨਿਕਲ ਗਿਆ ਹੈ । ਜਦਕਿ ਭਾਰਤ ਦੇ ਲਈ ਇਹ ਤੀਜਾ ਮੌਕਾ ਹੈ । ਭਾਰਤ ਨੇ ਅਜਿਹੇ ਤਿੰਨੋ ਮੈਚ ਜਿੱਤੇ ਹਨ । ਹਾਲਾਂਕਿ 1 ਫੀਸਦੀ ਤੋਂ ਵੀ ਘੱਟ ਟੈਸਟ ਮੈਚ ਹਨ ਜਿਹੜੇ 2 ਦਿਨਾਂ ਦੇ ਅੰਦਰ ਖਤਮ ਹੋਏ ਹਨ। ਹੁਣ ਤੱਕ 2522 ਟੈਸਟ ਮੈਚ ਖੇਡੇ ਜਾ ਚੁੱਕੇ ਹਨ । ਸਿਰਫ 25 ਟੈਸਟ ਮੈਚ ਹਨ ਜਿੰਨਾਂ ਦਾ ਨਤੀਜਾ 2 ਦਿਨ ਦੇ ਅੰਦਰ ਨਿਕਲਿਆ ਹੈ ।