International

ਪਾਕਿਸਤਾਨ ਨੇ ਅੱਜ ਮਨਾਇਆ ਭਾਰਤ ਤੋਂ ਵੱਖਰੇ ਹੋਣ ਦੀ ਆਜ਼ਾਦੀ ਦਾ ਜਸ਼ਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਾਕਿਸਤਾਨ ਵਿੱਚ ਅੱਜ 21-21 ਤੋਪਾਂ ਦੀ ਸਲਾਮੀ ਦੇ ਨਾਲ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਪਾਕਿਸਤਾਨੀ ਝੰਡਾ ਲਹਿਰਾਇਆ ਗਿਆ ਅਤੇ ਲਾਹੌਰ ਵਿੱਚ ਜਵਾਨਾਂ ਨੇ ਡਰਿੱਲ ਕੀਤੀ। ਪਾਕਿਸਤਾਨੀ ਲੀਡਰਾਂ ਨੇ ਪਾਕਿਸਤਾਨੀ ਝੰਡੇ ਦੀ ਦਿੱਖ ਵਾਲਾ ਵੱਡੇ ਆਕਾਰ ਵਾਲਾ ਕੇਕ ਕੱਟ ਕੇ ਆਪਣੀ ਖ਼ੁਸ਼ੀ ਦੀ ਪ੍ਰਗਟਾਵਾ ਕੀਤਾ।

ਇਸ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਮੁਲਕ ਦੇ ਹਾਲਾਤ ਖਰਾਬ ਚੱਲ ਰਹੇ ਹਨ ਪਰ ਹੁਣ ਮੁਲਕ ਦੇ ਹਾਲਾਤ ਦਿਨੋਂ-ਦਿਨ ਸੁਧਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਸ਼ਮੀਰੀਆਂ ਨੂੰ ਹਰ ਪ੍ਰਕਾਰ ਦੀ ਮਦਦ ਕਰਾਂਗੇ। ਇਸ ਮੌਕੇ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਬਿਜਲੀ ਸਸਤੀ ਕਰਨ ਦੇ ਬਿੱਲ ਪਾਸ ਹੋਣ ‘ਤੇ ਖੁਸ਼-ਖਬਰੀ ਵੀ ਦਿੱਤੀ। ਪੂਰੇ ਪਾਕਿਸਤਾਨ ਵਿੱਚ ਆਜ਼ਾਦੀ ਦੇ ਜਸ਼ਨ ਮਨਾਏ ਗਏ।