Punjab

CM ਮਾਨ ਵੱਲੋਂ ਅੱਜ ਗੁਰੂ ਤੇਗ ਬਹਾਦਰ ਮਿਊਜ਼ੀਅਮ ਦਾ ਉਦਘਾਟਨ

Inauguration of Guru Teg Bahadur Museum today by CM mann

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਨੰਦਪੁਰ ਸਾਹਿਬ ਪਹੁੰਚੇ। ਉਨ੍ਹਾਂ ਨੇ ਸਭ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ‘ਤੋਂ ਬਾਅਦ ਗੁਰੂਘਰ ਸ੍ਰੀ ਭੌਰਾ ਸਾਹਿਬ ਵਿਖੇ ਮੱਥਾ ਟੇਕਿਆ। ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਤੇਗ ਬਹਾਦਰ ਜੀ ਦਾ ਅਜਾਇਬ ਘਰ ਸਿੱਖ ਸੰਗਤਾਂ ਨੂੰ ਤੋਹਫ਼ੇ ਵਜੋਂ ਦਿੱਤਾ ਹੈ।

ਇਸੇ ਦੌਰਾਨ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼ਹੀਦ ਭਾਈ ਜੈਤਾ ਜੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਭਾਈ ਜੈਤਾ ਮੈਮੋਰੀਅਲ ਵਿੱਚ ਇੱਕ ਕੁਦਰਤੀ ਪਾਰਕ ਬਣਾਇਆ ਜਾ ਰਿਹਾ ਹੈ । ਮਾਨ ਨੇ ਕਿਹਾ ਕਿ ਪਾਰਕ ਵਿੱਚ ਉਹੀ ਦਰੱਖਤ ਹਨ ਜਿੰਨੇ ਦਰੱਖਤਾਂ ਦਾ ਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਹੈ।

ਮਾਨ ਨੇ ਕਿਹਾ ਬਹੁਤ ਜਲਦ ਪੰਜਾਬ ਸਰਕਾਰ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਜੀ ਜੀ ਧਰਤੀ ਨੂੰ ਅਜਿਹਾ ਬਣਾਵੇਗੀ ਕਿ ਹਰ ਆਉਣ ਜਾਣ ਵਾਲਾ ਇੱਥੇ ਪੰਜ ਤੋਂ ਦਸ ਦਿਨ ਰੁਕ ਕੇ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੁਬਾਰਾ ਲੀਹ ‘ਤੇ ਆਉਣ ਲੱਗਾ ਹੈ ਅਤੇ ਮੁੜ ਤੋਂ ਰੰਗਲਾ ਪੰਜਾਬ ਬਣਨ ਲੱਗਾ ਹੈ।

ਮਾਨ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਲੀ ਪੰਜਾਬ ਸਰਕਾਰ ਦੇ ਰਾਜ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਪਹਿਲੇ ਹੀ ਸਾਲ ਬਿਜਲੀ ਦੇ ਬਿੱਲ ਮੁਆਫ ਹੋਏ ਹਨ ਅਤੇ ਲੋਕਾਂ ਦੇ ਘਰਾਂ ਦੇ ਬਿੱਲ ਜ਼ੀਰੋ ਆਏ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਖ਼ਜ਼ਾਨਾ ਮੁੜ ਤੋਂ ਭਰਨ ਲੱਗਾ ਹੈ ਜੋ ਕਿ ਪੰਜਾਬ ਦੀ ਜਨਤੀ ਦੇ ਉੱਪਰ ਖਰਚ ਕੀਤਾ ਜਾਂਦਾ ਹੈ।  ਮਾਨ ਨੇ ਕਿਹਾ ਕਿ ਸੂਬੇ ਵਿੱਚ ਹੁਣ ਤੱਕ 504 ਮੁਹੱਲਾ ਕਲੀਨਿਕ ਖੋਲੇ ਗਏ ਹਨ। ਜਿਨਾਂ ਵਿੱਚ ਹੁਣ ਤੱਕ 21 21 350 ਲੋਕਾਂ ਦਾ ਇਲਾਜ ਹੋ ਚੁੱਕਿਆ ਹੈ।