ਮੁਹਾਲੀ : ਅਗਲੇ 3 ਘੰਟੇ ਦੌਰਾਨ ਫਿਰੋਜ਼ਪੁਰ, ਫਿਰੋਦਕੋਟ, ਬਠਿੰਡਾ , ਬਰਨਾਲਾ, ਮੋਗਾ, ਮਾਨਸਾ, ਸੰਗਰੂਰ ਅਤੇ ਹੁਸ਼ਿਆਰਪੁਰ ਵਿੱਚ ਤੇਜ਼ ਹਨੇਰੀ ਨਾਲ ਗੜੇ, ਮੀਂਹ/ਝੱਖੜ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਸੂਬੇ ਦੇ ਬਾਕੀ ਹਿੱਸਿਆਂ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਨੇ ਅੱਜ ਤੇਜ਼ ਮੀਂਹ ਨਾਲ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਵੀ ਅਨੁਮਾਨ ਲਗਾਇਆ ਗਿਆ ਹੈ।
